ਸਿੱਖੋ ਕੋਕੋਨੱਟ ਦਾਲ ਕੜੀ ਤੜਕਾ ਬਣਾਉਣਾ 
Published : Jul 26, 2019, 7:11 pm IST
Updated : Jul 26, 2019, 7:11 pm IST
SHARE ARTICLE
Kadi Tadka
Kadi Tadka

1 ਕਪ ਧੁਲੀ ਮਸਰੀ ਦਾਲ, 1/2 ਕਪ ਬਰੀਕ ਕਟਿਆ ਪਿਆਜ, 1 ਵੱਡਾ ਚਮਚ ਅਦਰਕ...

ਚੰਡੀਗੜ੍ਹ: ਸਮੱਗਰੀ - 1 ਕਪ ਧੁਲੀ ਮਸਰੀ ਦਾਲ, 1/2 ਕਪ ਬਰੀਕ ਕਟਿਆ ਪਿਆਜ, 1 ਵੱਡਾ ਚਮਚ ਅਦਰਕ ਅਤੇ ਲਸਣ ਪੇਸਟ, 1 ਵੱਡਾ ਚਮਚ ਕਿਚਨ ਕਿੰਗ ਪਾਊਡਰ, 1/4 ਛੋਟਾ ਚਮਚ ਕਰੀ ਪਾਊਡਰ, 1 ਛੋਟਾ ਚਮਚ ਹਲਦੀ ਪਾਊਡਰ, 1 ਛੋਟਾ ਚਮਚ ਧਨੀਆ ਪਾਊਡਰ, 1/4 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਇੰਚ ਟੁਕੜਾ ਦਾਲਚੀਨੀ, 1 ਨਗ ਤੇਜਪੱਤਾ, 1 ਕਪ ਕੋਕੋਨਟ ਮਿਲਕ, 4 ਕਪ ਪਾਣੀ, 2 ਵੱਡੇ ਚਮਚ ਘਿਓ, ਲੂਣ ਸਵਾਦਾਨੁਸਾਰ

Kadi Tadka Kadi Tadka

ਸਮੱਗਰੀ ਤੜਕੇ ਲਈ - 3 ਵੱਡੇ ਚਮਚ ਮਿਲਕਫੂਡ ਘਿਓ, 3 ਵੱਡੇ ਚਮਚ ਟੋਮੈਟੋ ਪਿਊਰੀ, 1 ਛੋਟਾ ਚਮਚ ਕਸ਼ਮੀਰੀ ਮਿਰਚ ਪਾਊਡਰ, 2 ਸਾਬੂਤ ਲਾਲ ਮਿਰਚ, 1 ਛੋਟਾ ਚਮਚ ਜੀਰਾ, ਚੁਟਕੀ ਭਰ ਹਿੰਗ ਪਾਊਡਰ, ਸਜਾਉਣ ਲਈ ਥੋੜ੍ਹੀ ਧਨੀਆ ਪੱਤੀ

Kadi Tadka Kadi Tadka

ਵਿਧੀ - ਦਾਲ ਨੂੰ ਸਾਫ਼ ਕਰ ਕੇ 1 ਘੰਟਾ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਫਿਰ ਪਾਣੀ ਵੱਖ ਕਰ ਦੋ। ਇਕ ਕੁੱਕਰ ਵਿਚ ਮਿਲਕਫੂਡ ਘਿਓ ਗਰਮ ਕਰਕੇ ਪਿਆਜ, ਅਦਰਕ ਅਤੇ ਲਸਣ ਭੂੰਨੋ। ਸਾਰੇ ਸੁੱਕੇ ਮਸਾਲੇ, ਲੂਣ ਅਤੇ ਦਾਲ ਪਾ ਕੇ 3 ਮਿੰਟ ਗੈਸ 'ਤੇ ਭੁੰਨੋ। ਇਸ ਵਿਚ 4 ਕਪ ਪਾਣੀ ਅਤੇ 1 ਕਪ ਕੋਕੋਨਟ ਮਿਲਕ ਪਾ ਕੇ ਕੁੱਕਰ ਬੰਦ ਕਰੋ। 1 ਸੀਟੀ ਆਉਣ ਤੋਂ ਬਾਅਦ ਗੈਸ ਹੌਲੀ ਕਰੋ। 5 ਮਿੰਟ ਹੋਰ ਪਕਾਓ। ਜਦੋਂ ਕੁੱਕਰ ਦੀ ਭਾਫ ਨਿਕਲ ਜਾਵੇ ਫਿਰ ਢੱਕਣ ਖੋਲੋ। ਦਾਲ ਗਲ ਜਾਣੀ ਚਾਹੀਦੀ ਹੈ। ਜੇਕਰ ਪਾਣੀ ਘੱਟ ਹੋਵੇ ਤਾਂ ਗਰਮ ਕਰ ਕੇ ਹੋਰ ਮਿਲਾ ਦਿਓ। ਤੜਕੇ ਲਈ ਮਿਲਕਫੂਡ ਘਿਓ ਗਰਮ ਕਰੋ।

ਉਸ ਵਿਚ ਜੀਰਾ ਚਟਕਾਓ। ਸਾਬੂਤ ਲਾਲ ਮਿਰਚ, ਹਿੰਗ ਪਾਊਡਰ ਅਤੇ ਕਸ਼ਮੀਰੀ ਮਿਰਚ ਪਾਓ। ਜਦੋਂ ਤੜਕਾ ਭੁੰਨ ਜਾਵੇ ਤੱਦ ਅੱਧਾ ਤੜਕਾ ਇਕ ਬਾਉਲ ਵਿਚ ਕੱਢੋ। ਬਾਕੀ ਬਚੇ ਤੜਕੇ ਵਿਚ ਟੋਮੈਟੋ ਪਿਊਰੀ ਪਾ ਕੇ ਭੁੰਨੋ ਅਤੇ ਦਾਲ ਵਿਚ ਮਿਲਾ ਦਿਓ। ਦਾਲ ਨੂੰ ਸਰਵਿੰਗ ਬਾਉਲ ਵਿਚ ਕੱਢੋ ਅਤੇ ਉਪਰੋਂ ਦੀ ਹਿੰਗ ਅਤੇ ਜੀਰੇ ਵਾਲਾ ਤੜਕਾ ਪਾਓ ਅਤੇ ਸਰਵ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement