
ਖਾਣ ਵਿਚ ਹੁੰਦਾ ਹਾ ਬੇਹੱਦ ਸਵਾਦ
ਸਮੱਗਰੀ: ਕਣਕ ਦਾ ਆਟਾ: 2 ਕੱਪ, ਗੁੜ: 3/4 ਕੱਪ (ਬਰੀਕ ਕੁਟਿਆ ਹੋਇਆ), ਬਦਾਮ: 20-25 ਪੀਸ ਕੇ ਪਾਊਡਰ ਬਣਾ ਲਉ, ਘਿਉ: 2-3 ਵੱਡੇ ਚਮਚ, ਇਲਾਇਚੀ: 4 ਛਿਲ ਕੇ, ਕੁੱਟ ਕੇ ਪਾਊਡਰ ਬਣਾ ਲਉ, ਨਮਕ: ਅੱਧਾ ਛੋਟਾ ਚਮਚ
Jaggery Parantha
ਬਣਾਉਣ ਦੀ ਵਿਧੀ: ਆਟੇ ਨੂੰ ਕਿਸੇ ਵੱਡੇ ਡੌਂਗੇ ਵਿਚ ਕੱਢ ਲਉ, ਫਿਰ ਨਮਕ ਅਤੇ ਇਕ ਛੋਟਾ ਚਮਚ ਘਿਉ ਪਾ ਕੇ ਮਿਲਾ ਦਿਉ ਅਤੇ ਫਿਰ ਕੋਸੇ ਪਾਣੀ ਦੀ ਮਦਦ ਨਾਲ ਨਰਮ ਆਟਾ ਗੁੰਨ੍ਹ ਕੇ ਤਿਆਰ ਕਰ ਲਉ। ਗੁੰਨ੍ਹੇ ਆਟੇ ਨੂੰ ਢੱਕ ਕੇ 20 ਮਿੰਟਾਂ ਲਈ ਰੱਖ ਦਿਉ ਆਟਾ ਫੁੱਲ ਕੇ ਸੈੱਟ ਹੋ ਜਾਵੇਗਾ। ਗੁੜ ਵਿਚ ਬਦਾਮ ਪਾਊਡਰ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਉ।
Jaggery Parantha
ਤਵਾ ਗਰਮ ਕਰੋ, ਥੋੜ੍ਹਾ ਜਿਹਾ ਆਟਾ ਲੈ ਕੇ ਪੇੜਾ ਬਣਾ ਲਉ, ਸੁੱਕੇ ਆਟੇ ਵਿਚ ਲਪੇਟ ਕੇ 3-4 ਇੰਚ ਵਿਚ ਪਰੌਂਠਾ ਵੇਲ ਲਉ। ਵੇਲੇ ਗਏ ਪਰੌਂਠੇ ਦੇ ਉਪਰ ਥੋੜ੍ਹਾ ਜਿਹਾ ਘਿਉ ਲਾਉ, ਹੁਣ 1-2 ਛੋਟੇ ਚਮਚ ਪਰੌਂਠੇ ਦੇ ਵਿਚ ਰੱਖੋ ਤੇ ਪਰੌਂਠੇ ਨੂੰ ਚਾਰੇ ਪਾਸਿਉਂ ਚੁਕ ਕੇ ਸਟਫ਼ਿੰਗ ਨੂੰ ਬੰਦ ਕਰੋ ਹੁਣ ਉਂਗਲੀਆਂ ਨਾਲ ਦਬਾਅ ਕੇ ਸਟਫ਼ਿੰਗ ਨੂੰ ਚਾਰੇ ਪਾਸੇ ਇਕੋ-ਜਿਹਾ ਫੈਲਾਉਂਦੇ ਹੋਏ ਪਰੌਂਠੇ ਨੂੰ ਵਧਾਉ। ਹੁਣ ਇਸ ਨੂੰ ਸੁੱਕੇ ਆਟੇ ਵਿਚ ਲਪੇਟ ਕੇ ਹਲਕਾ ਦਬਾਅ ਦਿੰਦੇ ਹੋਏ ਗੋਲ 5-6 ਇੰਚ ਵਿਚ ਥੋੜ੍ਹਾ ਮੋਟਾ ਪਰੌਂਠਾ ਵੇਲ ਕੇ ਤਿਆਰ ਕਰੋ। ਫਿਰ ਤਵੇ ’ਤੇ ਪਰੌਂਠਾ ਪਾਉ ਅਤੇ ਹੇਠਲੀ ਤਹਿ ਹਲਕੀ ਜਿਹੀ ਸਿਕਣ ’ਤੇ ਪਰੌਂਠਾ ਪਲਟ ਦਿਉ, ਦੂਜੀ ਤਹਿ ’ਤੇ ਥੋੜ੍ਹ ਜਿਹਾ ਘਿਉ ਪਾ ਕੇ ਚਾਰੇ ਪਾਸੇ ਫੈਲਾਉ। ਪਰੌਂਠੇ ਨੂੰ ਪਲਟ ਦਿਉ ਅਤੇ ਦੂਜੇ ਪਾਸੇ ਵੀ ਘਿਉੁ ਪਾ ਕੇ ਚਾਰੇ ਪਾਸੇ ਪਰੌਂਠੇ ਨੂੰ ਦੋਵੇਂ ਪਾਸੇ ਪਲਟ ਕੇ ਭੂਰਾ ਹੋਣ ਤਕ ਸੇਕੋ। ਸਾਰੇ ਪਰੌਂਠੇ ਇਸੇ ਤਰ੍ਹਾਂ ਹੀ ਤਿਆਰ ਕਰ ਲਉ। ਤੁਹਾਡਾ ਗੁੜ ਦਾ ਪਰੌਂਠਾ ਬਣ ਕੇ ਤਿਆਰ ਹੈ।
Jaggery Parantha