Advertisement
  ਜੀਵਨ ਜਾਚ   ਖਾਣ-ਪੀਣ  27 Jul 2019  ਘਰ ਦੀ ਰਸੋਈ ਵਿਚ : ਹੈਲਦੀ ਬਨਾਨਾ ਕੇਕ

ਘਰ ਦੀ ਰਸੋਈ ਵਿਚ : ਹੈਲਦੀ ਬਨਾਨਾ ਕੇਕ

ਏਜੰਸੀ | Edited by : ਵੀਰਪਾਲ ਕੌਰ
Published Jul 27, 2019, 4:44 pm IST
Updated Jul 27, 2019, 4:44 pm IST
ਕੇਲੇ - 3, ਅੰਡੇ - 2, ਕਣਕ ਦਾ ਆਟਾ - 1 ਕਪ, ਖੰਡ - 1/2 ਕਪ, ਬਰਾਉਨ ਸ਼ੁਗਰ - 1/4 ਕਪ, ਐੱਪਲ ਸੌਸ - 1/3 ਕਪ, ਜੈਤੂਨ ਦਾ ਤੇਲ - 1 ਚੱਮਚ, ਬਦਾਮ ਮਿਲਕ - 7 ਚੱਮਚ...
 Banana Cake
  Banana Cake

ਸਮੱਗਰੀ : ਕੇਲੇ - 3, ਅੰਡੇ - 2, ਕਣਕ ਦਾ ਆਟਾ - 1 ਕਪ, ਖੰਡ - 1/2 ਕਪ, ਬਰਾਉਨ ਸ਼ੁਗਰ - 1/4 ਕਪ, ਐੱਪਲ ਸੌਸ - 1/3 ਕਪ, ਜੈਤੂਨ ਦਾ ਤੇਲ - 1 ਚੱਮਚ, ਬਦਾਮ ਮਿਲਕ - 7 ਚੱਮਚ, ਲੂਣ - 1/2 ਚੱਮਚ, ਬੇਕਿੰਗ ਸੋਡਾ - 1 ਚੱਮਚ, ਮਿਨੀ ਚਾਕਲੇਟ ਚਿਪਸ - 1/2 ਕਪ

Mash Bananas Mash Bananas

ਢੰਗ : 30 ਡਿਗਰੀ ਉਤੇ ਓਵਨ ਨੂੰ ਪ੍ਰੀਹੀਟ ਕਰ ਲਵੋ। ਫਿਰ ਬੇਕਿੰਗ ਟ੍ਰੇ ਉਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਉਸ ਨੂੰ ਚਿਕਣਾ ਕਰ ਲਵੋ। ਇਕ ਬਾਉਲ ਵਿਚ ਖੰਡ, ਐੱਪਲ ਸੌਸ ਅਤੇ ਜੈਤੂਨ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਵੱਖ ਰੱਖ ਦਿਓ। ਕੇਲਾ, ਅੰਡਾ, ਬਦਾਮ ਮਿਲਕ, ਲੂਣ ਅਤੇ ਬੇਕਿੰਗ ਸੋਡਾ ਨੂੰ ਬਲੈਂਡਰ ਜਾਰ ਵਿਚ ਪਾ ਕੇ ਸਮੂਦ ਪੇਸਟ ਬਣਾ ਲਵੋ। ਫਿਰ ਇਕ ਬਾਉਲ ਵਿਚ ਅੱਧੇ ਕੇਲੇ ਦਾ ਪੇਸਟ, ਖੰਡ ਦਾ ਮਿਕਸਚਰ ਅਤੇ ਕਣਕ ਦਾ ਆਟਾ ਪਾ ਕੇ ਚੰਗੀ ਤਰੀਕੇ ਨਾਲ ਫੈਂਟ ਲਵੋ।

Banana CakeBanana Cake

ਫਿਰ ਇਸ ਵਿਚ ਬਚਿਆ ਹੋਇਆ ਕੇਲਾ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਹੁਣ ਇਸ ਘੋਲ ਨੂੰ ਬੇਕਿੰਗ ਟ੍ਰੇ ਵਿਚ ਪਾਓ ਅਤੇ ਉਤੇ ਤੋਂ ਚਾਕਲੇਟ ਚਿਪਸ ਪਾ ਕੇ ਓਵਨ ਵਿਚ 45 ਮਿੰਟ ਤੱਕ ਗੋਲਡਨ ਬਰਾਉਨ ਹੋਣ ਤੱਕ ਬੇਕ ਕਰ ਲਵੋ। ਕੇਕ ਨੂੰ ਓਵਨ ਤੋਂ ਕੱਢ ਕੇ 15 ਤੋਂ 20 ਮਿੰਟ ਤੱਕ ਠੰਡਾ ਹੋਣ ਦਿਓ। ਇਸ ਨੂੰ ਸਲਾਈਸ ਵਿਚ ਕੱਟ ਕੇ ਸਰਵ ਕਰੋ।

Advertisement
Advertisement

 

Advertisement