Food Recipe: ਘਰ ਦੀ ਰਸੋਈ ਵਿਚ ਬਣਾਉ ਦਹੀਂ ਡੋਸਾ
Published : Jan 28, 2024, 9:43 am IST
Updated : Jan 28, 2024, 9:43 am IST
SHARE ARTICLE
curd dosa
curd dosa

ਸਮੱਗਰੀ: ਚੌਲ - 1 ਕੱਪ, ਪੋਹਾ - 1/2 ਕੱਪ, ਉੜਦ ਦੀ ਦਾਲ - 2 ਚਮਚ, ਦਹੀਂ - 1/2 ਕੱਪ, ਮੇਥੀ ਦੇ ਬੀਜ - 1 ਚਮਚ, ਖੰਡ - 1/2 ਚੱਮਚ, ਤੇਲ, ਲੂਣ - ਸੁਆਦ ਅਨੁਸਾਰ

ਸਮੱਗਰੀ: ਚੌਲ - 1 ਕੱਪ, ਪੋਹਾ - 1/2 ਕੱਪ, ਉੜਦ ਦੀ ਦਾਲ - 2 ਚਮਚ, ਦਹੀਂ - 1/2 ਕੱਪ, ਮੇਥੀ ਦੇ ਬੀਜ - 1 ਚਮਚ, ਖੰਡ - 1/2 ਚੱਮਚ, ਤੇਲ, ਲੂਣ - ਸੁਆਦ ਅਨੁਸਾਰ

ਵਿਧੀ: ਦਹੀਂ ਦਾ ਡੋਸਾ ਬਣਾਉਣ ਲਈ ਸੱਭ ਤੋਂ ਪਹਿਲਾਂ ਚੌਲ, ਉੜਦ ਦੀ ਦਾਲ ਅਤੇ ਮੇਥੀ ਦੇ ਬੀਜਾਂ ਨੂੰ ਕਿਸੇ ਭਾਂਡੇ ਵਿਚ ਪਾ ਕੇ ਸਾਫ਼ ਪਾਣੀ ਨਾਲ ਧੋ ਲਉ। ਇਸ ਤੋਂ ਬਾਅਦ ਪੋਹੇ ਨੂੰ ਕਿਸੇ ਹੋਰ ਬਰਤਨ ’ਚ ਲੈ ਕੇ ਉਸ ਨੂੰ ਵੀ ਧੋ ਲਉ। ਹੁਣ ਇਕ ਵੱਡੇ ਭਾਂਡੇ ’ਚ ਦਹੀਂ ਲਉ ਅਤੇ ਉਸ ’ਚ ਚੌਲ, ਉੜਦ ਦੀ ਦਾਲ, ਮੇਥੀ ਦਾਣਾ ਅਤੇ ਪੋਹਾ ਪਾ ਕੇ 6-7 ਘੰਟੇ ਲਈ ਇਕ ਪਾਸੇ ਰੱਖ ਦਿਉ। ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਉ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ। ਹੁਣ

ਮਿਕਸੀ ਦੀ ਮਦਦ ਨਾਲ ਮਿਸ਼ਰਣ ਦਾ ਪੇਸਟ ਤਿਆਰ ਕਰ ਲਉ ਅਤੇ ਇਸ ਨੂੰ ਕਿਸੇ ਭਾਂਡੇ ਵਿਚ ਕੱਢ ਲਉ ਅਤੇ 5-6 ਘੰਟਿਆਂ ਲਈ ਇਕ ਪਾਸੇ ਰੱਖ ਦਿਉ।
ਨਿਰਧਾਰਤ ਸਮੇਂ ਤੋਂ ਬਾਅਦ ਇਕ ਤਵਾ ਲਉ ਅਤੇ ਇਸ ਨੂੰ ਘੱਟ ਸੇਕ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤਵਾ ਗਰਮ ਹੋ ਜਾਵੇ ਤਾਂ ਇਸ ਉਤੇ ਤੇਲ ਪਾਉ ਅਤੇ ਇਸ ਨੂੰ ਕੜਛੀ ਨਾਲ ਚਾਰੇ ਪਾਸੇ ਫੈਲਾਉ।

ਹੁਣ ਇਕ ਵੱਡੇ ਚਮਚ ਜਾਂ ਕਟੋਰੇ ਦੀ ਮਦਦ ਨਾਲ, ਡੋਸੇ ਦੇ ਬੈਟਰ ਨੂੰ ਫ਼ਰਾਈਪੈਨ ਦੇ ਵਿਚਕਾਰ ਪਾਉ ਅਤੇ ਇਸ ਨੂੰ ਗੋਲ ਮੋਸਨ ਵਿਚ ਫੈਲਾਉ। ਕਰੀਬ ਇਕ ਮਿੰਟ ਬਾਅਦ, ਜਦੋਂ ਡੋਸਾ ਇਕ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਵੇ, ਤਾਂ ਇਸ ਨੂੰ ਪਲਟ ਦਿਉ ਅਤੇ ਦੂਜੇ ਪਾਸੇ ਤੇਲ ਲਗਾਉ ਅਤੇ ਡੋਸੇ ਨੂੰ ਚੰਗੀ ਤਰ੍ਹਾਂ ਪਕਾਉ। ਇਸ ਤੋਂ ਬਾਅਦ ਇਸ ਨੂੰ ਪਲੇਟ ਵਿਚ ਕੱਢ ਲਉ। ਤੁਹਾਡਾ ਦਹੀਂ ਡੋਸਾ ਬਣ ਕੇ ਤਿਆਰ ਹੈ।

 

SHARE ARTICLE

ਏਜੰਸੀ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement