ਘਰ ਵਿਚ ਬਣਾਓ ਆਮਲੇਟ ਪੀਜ਼ਾ
Published : Feb 28, 2021, 2:32 pm IST
Updated : Feb 28, 2021, 2:32 pm IST
SHARE ARTICLE
chicken pizza
chicken pizza

ਸਿਹਤ ਲਈ ਵੀ ਹੋਵੇਗਾ ਫ਼ਾਇਦੇਮੰਦ।

ਮੁਹਾਲੀ: ਅੱਜਕਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਪੀਜ਼ਾ ਖਾਣਾ ਬਹੁਤ ਪਸੰਦ ਹੈ ਪ੍ਰੰਤੂ ਬਾਜ਼ਾਰਾਂ ਵਿਚੋਂ ਮਿਲਣ ਵਾਲਾ ਪੀਜ਼ਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਆਉ ਘਰ ਬਣਾਉਣਾ ਸਿਖੀਏ ਸਵਾਦਿਸ਼ਟ ਪੀਜ਼ਾ ਜੋ ਕਿ ਸਿਹਤ ਲਈ ਵੀ ਹੋਵੇਗਾ ਫ਼ਾਇਦੇਮੰਦ।

PizzaPizza

ਸਮੱਗਰੀ: ਅੰਡੇ- 3, ਲੂਣ-ਸਵਾਦ ਅਨੁਸਾਰ, ਕਾਲੀ ਮਿਰਚ-ਸਵਾਦ ਅਨੁਸਾਰ, ਲਾਲ ਮਿਰਚ-1/2 ਚਮਚ, ਪਿਆਜ਼-1 (ਬਾਰੀਕ ਕੱਟਿਆ ਹੋਇਆ), ਲਾਲ-ਪੀਲੀ ਕੱਟੀ ਸ਼ਿਮਲਾ ਮਿਰਚ-1/2 ਕਟੋਰਾ (ਬਾਰੀਕ ਕੱਟਿਆ ਹੋਇਆ), ਤੇਲ-ਲੋੜ ਅਨੁਸਾਰ, ਡਬਲਰੋਟੀ ਦੇ ਟੁਕੜੇ 4, ਪੀਜ਼ਾ ਸਾਸ-2 ਚਮਚੇ, ਪਨੀਰ-1/2 ਕਟੋਰਾ (ਪੀਸਿਆ ਹੋਇਆ)।

Eggs are also beneficial to healthEggs

ਵਿਧੀ:  ਪਹਿਲਾਂ ਇਕ ਕਟੋਰੇ ਵਿਚ ਅੰਡੇ ਨੂੰ ਤੋੜੋ ਅਤੇ ਇਸ ਨੂੰ ਹਲਾਉ। ਹੁਣ ਇਸ ਵਿਚ ਨਮਕ, ਮਿਰਚ, ਲਾਲ ਮਿਰਚ ਪਾਊਡਰ ਅਤੇ ਉਰੇਗਾਨੋ ਮਿਲਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਕੜਾਹੀ ਵਿਚ ਤੇਲ ਪਾਉ ਅਤੇ ਗਰਮ ਕਰਨ ਲਈ ਰੱਖੋ। ਅੰਡੇ ਨਾਲ ਤਿਆਰ ਮਿਸ਼ਰਣ ਨੂੰ ਮਿਲਾਉ ਅਤੇ ਇਸ ਨੂੰ ਫ਼ਰਾਈਪੈਨ ’ਤੇ ਤਲ ਲਉ। ਹੁਣ ਇਸ ’ਤੇ ਪਨੀਰ ਪਾ ਲਉ।

Rice Pizza Pizza

ਇਸ ਤੋਂ ਬਾਅਦ, ਪੀਜ਼ਾ ਆਮਲੇਟ ਨੂੰ ਪਲਟ ਲਉ ਅਤੇ ਇਸ ਨੂੰ ਦੂਜੇ ਪਾਸੇ ਤੋਂ ਵੀ ਸੇਕ ਲਵੋ। ਹੁਣ ਇਸ ਦੇ ਉਪਰ ਡਬਲਰੋਟੀ ਦੇ ਟੁਕੜੇ ਰੱਖੋ। ਇਸ ਨੂੰ ਦੋਹਾਂ ਪਾਸਿਆਂ ਤੋਂ ਸੇਕਣ ਤੋਂ ਬਾਅਦ ਪੀਜ਼ਾ ਸਾਸ ਅਤੇ ਤਲੀਆਂ ਹੋਈਆਂ ਸਬਜ਼ੀਆਂ ਨਾਲ ਗਾਰਨਿਸ਼ ਕਰੋ। ਉਪਰ ਤੋਂ ਹੋਰ ਪਨੀਰ ਪਾ ਦਿਉ। ਗੈਸ ਬੰਦ ਕਰ ਕੇ ਪਨੀਰ ਨੂੰ 1-2 ਮਿੰਟ ਤਕ ਪਿਘਲਣ ਤੋਂ ਬਾਅਦ ਇਸ ਨੂੰ ਢੱਕ ਦਿਉ। ਤੁਹਾਡਾ ਪੀਜ਼ਾ ਆਮਲੇਟ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement