
ਪਨੀਰ-250 ਗਰਾਮ, ਮੁੰਗਫਲੀ- 1 ਚਮਚ, ਖਰਬੂਜ਼ੇ ਦੇ ਬੀਜ-1 ਚਮਚ, ਖ਼ਸਖ਼ਸ- 1 ਚਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚਮਚ, ਧਨੀਆ
ਸਮੱਗਰੀ: ਪਨੀਰ-250 ਗਰਾਮ, ਮੁੰਗਫਲੀ- 1 ਚਮਚ, ਖਰਬੂਜ਼ੇ ਦੇ ਬੀਜ-1 ਚਮਚ, ਖ਼ਸਖ਼ਸ- 1 ਚਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚਮਚ, ਧਨੀਆ ਪਾਊਡਰ- 1 ਚਮਚ, ਕਾਜੂ- 5 ਤੋਂ 6, ਲਾਲ ਮਿਰਚ ਪਾਊਡਰ- ਚਮਚ, ਘੀ- 1 ਚਮਚ, ਤੇਲ- 1 ਚਮਚ, ਕਾਲੀ ਮਿਰਚ ਪਾਊਡਰ- ਚੁਟਕੀ ਭਰ, ਚੀਨੀ-1 ਚਮਚ, ਟਮਾਟਰ ਦੀ ਪਿਊਰੀ-1 ਕੱਪ, ਦੁੱਧ-1 ਕੱਪ, ਤਾਜ਼ਾ ਦਹੀਂ- 2 ਚਮਚ, ਮਲਾਈ- 2 ਚਮਚ, ਕਸੂਰੀ ਮੇਥੀ- 1 ਚਮਚ, ਹਲਦੀ ਪਾਊਡਰ- ਚਮਚ, ਸ਼ਾਹੀ ਪਨੀਰ ਮਸਾਲਾ-1 ਚਮਚ, ਲੂਣ- ਸਵਾਦ ਅਨੁਸਾਰ
ਬਣਾਉਣ ਦੀ ਵਿਧੀ: ਪਹਿਲਾਂ ਮੁੰਗਫਲੀ, ਖਰਬੂਜ਼ ਦੇ ਬੀਜ, ਖ਼ਸਖ਼ਸ ਕਾਜੂ ਨੂੰ 5-6 ਘੰਟੇ ਲਈ ਭਿਉਂ ਕੇ ਰੱਖ ਦਿਉ। ਫਿਰ ਇਨ੍ਹਾਂ ਨੂੰ ਬਲੈਂਡ ਕਰ ਕੇ ਪੇਸਟ ਬਣਾ ਲਵੋ। ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ, ਉਸ ਵਿਚ ਜ਼ੀਰਾ ਅਤੇ ਤਿਆਰ ਕੀਤੇ ਪੇਸਟ ਨੂੰ ਭੁੰਨੋ। ਫਿਰ ਇਸ ਵਿਚ ਅਦਰਕ, ਮਿਰਚ, ਟਮਾਟਰ ਪਿਊਰੀ, ਲੂਣ, ਧਨੀਆ ਪਾਊਡਰ, ਲਾਲ ਮਿਰਚ, ਹਲਦੀ ਪਾਊਡਰ ਨੂੰ ਮਿਕਸ ਕਰ ਕੇ ਘੱਟ ਸੇਕ ਉਤੇ ਭੁੰਨੋ। ਹੁਣ ਇਸ ਵਿਚ ਦਹੀਂ ਅਤੇ ਮਲਾਈ ਮਿਕਸ ਕਰ ਕੇ ਇਕ ਮਿੰਟ ਲਈ ਭੁੰਨੋ। ਇਸ ਤੋਂ ਬਾਅਦ ਇਸ ਵਿਚ ਪਨੀਰ ਪਾ ਕੇ ਪਕਾਉ। ਇਸ ਤੋਂ ਬਾਅਦ ਇਸ ਵਿਚ ਗਰਮ ਮਸਾਲਾ ਅਤੇ ਕਸੂਰੀ ਮੇਥੀ ਪਾਉ। ਹੁਣ ਇਸ ਵਿਚ ਦੁੱਧ ਜਾਂ ਕਰੀਮ ਪਾ ਕੇ 3-4 ਮਿੰਟ ਤਕ ਪਕਣ ਦਿਉ। ਜਦੋਂ ਇਹ ਚੰਗੀ ਤਰ੍ਹਾਂ ਪਕ ਕੇ ਗਾੜ੍ਹੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਉ। ਤੁਹਾਡਾ ਸ਼ਾਹੀ ਪਨੀਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਜਾਂ ਬਟਰ ਨਾਨ ਨਾਲ ਖਾਉ।