Food Recipes: ਘਰ ਵਿਚ ਬਣਾਉ ਰਾਜਮਾਂਹ ਦੀਆਂ ਕਚੌਰੀਆਂ

By : GAGANDEEP

Published : Mar 29, 2024, 6:41 am IST
Updated : Mar 29, 2024, 6:54 am IST
SHARE ARTICLE
Make Rajmanha kachoris at home Food Recipes
Make Rajmanha kachoris at home Food Recipes

Food Recipes:ਖਾਣ ਵਿਚ ਹੁੰਦੀ ਬੇਹੱਦ ਸਵਾਦ

Make Rajmanha kachoris at home Food Recipes: ਸਮੱਗਰੀ : ਰਾਜਮਾਂਹ 100 ਗ੍ਰਾਮ, ਕਣਕ ਦਾ ਆਟਾ 300 ਗ੍ਰਾਮ, ਚੌਲਾਂ ਦਾ ਆਟਾ 50 ਗ੍ਰਾਮ, ਧਨੀਆਂ ਪੱਤੀ ਇਕ ਵੱਡਾ ਚਮਚ, ਹਰੀਆਂ ਮਿਰਚਾਂ 6, ਛੋਟਾ ਚਮਚ ਗਰਮ ਮਸਾਲਾ, 50 ਗ੍ਰਾਮ ਅਦਰਕ, 200 ਗ੍ਰਾਮ ਦਹੀਂ, ਨਮਕ ਸਵਾਦ ਅਨੁਸਾਰ।

ਇਹ ਵੀ ਪੜ੍ਹੋ: Health News : ਦਿਲ ਦੇ ਮਰੀਜ਼ਾਂ ਲਈ ਤਰਬੂਜ਼ ਦੇ ਬੀਜ ਹਨ ਬਹੁਤ ਹੀ ਲਾਹੇਵੰਦ 

ਵਿਧੀ: ਰਾਜਮਾਂਹ ਬਾਰਾਂ ਘੰਟੇ ਤਕ ਭਿਉਂ ਕੇ ਰੱਖੋ। ਇਸ ਤੋਂ ਬਾਅਦ ਇਨ੍ਹਾਂ ਨੂੰ ਬਰੀਕ ਪੀਸ ਲਵੋ। ਫਿਰ ਇਸ ਵਿਚ ਛੋਟਾ ਚਮਚ ਨਮਕ, ਗਰਮ ਮਸਾਲਾ, ਧਨੀਆ ਪੱਤੀ, ਹਰੀ ਮਿਰਚ ਅਤੇ ਅਦਰਕ ਨੂੰ ਬਰੀਕ ਕੱਟ ਕੇ ਮਿਲਾ ਲਵੋ। ਕੜਾਹੀ ਵਿਚ ਦੋ ਵੱਡੇ ਚਮਚ ਤੇਲ ਪਾ ਕੇ ਇਸ ਸਾਰੀ ਸਮੱਗਰੀ ਨੂੰ ਭੁੰਨ ਲਵੋ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (29 ਮਾਰਚ 2024)

ਜਦੋਂ ਹਲਕੀ ਹਲਕੀ ਖ਼ੁਸ਼ਬੂ ਆਉਣ ਲੱਗੇ ਤਾਂ ਕੜਾਹੀ ਹੇਠਾਂ ਉਤਾਰ ਲਵੋ। ਹੁਣ ਕਣਕ ਦੇ ਆਟੇ ਵਿਚ ਚੌਲਾਂ ਦਾ ਆਟਾ, ਨਮਕ, 2 ਵੱਡੇ ਚਮਚ ਤੇਲ ਅਤੇ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਵੋ। ਫਿਰ ਇਸ ਦੇ ਛੋਟੇ ਛੋਟੇ ਪੇੜੇ ਬਣਾ ਕੇ ਇਸ ਵਿਚ ਭੁੰਨਿਆ ਹੋਇਆ ਮਿਸ਼ਰਣ ਭਰ ਕੇ ਕਚੌਰੀ ਦੇ ਆਕਾਰ ਦਾ ਵੇਲ ਲਵੋ। ਫਿਰ ਕੜਾਹੀ ਵਿਚ ਤੇਲ ਪਾ ਕੇ ਹਲਕੇ ਸੇਕ ਤੇ ਇਨ੍ਹਾਂ ਕਚੌਰੀਆਂ ਨੂੰ ਤਲ ਲਵੋ। ਤਲਣ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਲਵੋ। ਤੁਹਾਡੀਆਂ ਰਾਜਮਾਂਹ ਦੀਆਂ ਕਚੌਰੀਆਂ ਬਣ ਕੇ ਤਿਆਰ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Make Rajmanha kachoris at home Food Recipes' stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement