
ਗ੍ਰੀਨ ਥਾਈ ਕਰੀ ਬੇਹੱਦ ਖ਼ਾਸ ਪਕਵਾਨ ਹੈ। ਇਸ ਨੂੰ ਬਣਾਉਣ ਵਿਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਚੰਡੀਗੜ੍ਹ: ਗ੍ਰੀਨ ਥਾਈ ਕਰੀ ਬੇਹੱਦ ਖ਼ਾਸ ਪਕਵਾਨ ਹੈ। ਇਸ ਨੂੰ ਬਣਾਉਣ ਵਿਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਸਮੱਗਰੀ:
- ਕੱਟਿਆ ਧਨੀਆ- 1 ਕੱਪ
- ਕੱਟਿਆ ਪਿਆਜ਼- 1/4 ਕੱਪ
- ਕੱਟਿਆ ਹੋਇਆ ਲਸਣ – 1 ਚੱਮਚ
- ਕੱਟੀ ਹੋਈ ਹਰੀ ਮਿਰਚ - 1 ਚੱਮਚ
- ਅਦਰਕ- 1 ਛੋਟਾ ਟੁਕੜਾ
- ਧਨੀਆ - 1/2 ਚੱਮਚ
- ਜੀਰਾ- 1 ਚੱਮਚ
- ਨਿੰਬੂ ਦਾ ਰਸ - 1 ਚਮਚ
- ਸੁਆਦ ਅਨੁਸਾਰ ਨਮਕ
- ਤੇਲ- 2 ਚੱਮਚ
- ਥਾਈ ਕਰੀ ਪੇਸਟ
- ਸ਼ਿਮਲਾ ਮਿਰਚ- 3 ਚੱਮਚ
- ਪੀਲੀ ਸ਼ਿਮਲਾ ਮਿਰਚ- 3 ਚੱਮਚ
- ਲਾਲ ਸ਼ਿਮਲਾ ਮਿਰਚ- 3 ਸ਼ਿਮਲਾ
- ਗਾਜਰ- ½ ਕੱਪ
- ਮੱਕੀ- ½ ਕੱਪ
- ਬਰੌਕਲੀ ਫਲੋਰੈਟਸ - 3 ਚੱਮਚ
- ਮਸ਼ਰੂਮ ½ ਕੱਪ
- ਨਾਰੀਅਲ ਦਾ ਦੁੱਧ - 500 ਮਿਲੀ
- ਚੀਨੀ- 1 ਚੱਮਚ
- ਸੁਆਦ ਅਨੁਸਾਰ ਨਮਕ
Green Thai Curry
ਵਿਧੀ
- ਪੀਸਣ ਲਈ ਜਾਰ ਵਿਚ ਸਾਰੀ ਸਮੱਗਰੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਸੰਘਣਾ ਪੇਸਟ ਤਿਆਰ ਕਰ ਲਓ।
- ਮੀਡੀਅਮ ਗੈਸ 'ਤੇ ਇਕ ਪੈਨ ਰੱਖੋ। ਇਸ ਵਿਚ ਤੇਲ ਪਾਓ ਤੇ ਤੇਲ ਗਰਮ ਹੋਣ ਤੋਂ ਬਾਅਦ ਸਾਰੀਆਂ ਸਬਜ਼ੀਆਂ ਇਸ ਵਿਚ ਪਾਓ। ਇਹਨਾਂ ਨੂੰ 2-3 ਮਿੰਟ ਲਈ ਪਕਾਓ। ਇਸ ਤੋਂ ਬਾਅਦ ਬਰਾਊਨ ਸ਼ੂਗਰ ਅਤੇ ਮਿਰਚ ਪਾਊਡਰ ਮਿਲਾਓ।
ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਰਲਾਓ। ਇਸ ਵਿਚ ਥਾਈ ਕਰੀ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ 1-2 ਮਿੰਟ ਲਈ ਪਕਾਓ। - ਹੁਣ ਨਾਰੀਅਲ ਦਾ ਦੁੱਧ, ਪਾਣੀ ਅਤੇ ਨਮਕ ਪਾਓ। ਇਹਨਾਂ ਨੂੰ ਚੰਗੀ ਤਰ੍ਹਾਂ ਰਲਾਓ ਅਤੇ ਮੀਡੀਅਮ ਗੈਸ 'ਤੇ 3-4 ਮਿੰਟ ਪਕਾਓ।
- ਇਸ ਵਿਚ ਤਾਜ਼ੇ ਤੁਲਸੀ ਦੇ ਪੱਤੇ ਪਾਓ ਅਤੇ ਕਰੀ ਉਬਲਣ ਤੱਕ ਪਕਾਓ। ਇਸ ਵਿਚ ਨਿੰਬੂ ਦਾ ਰਸ ਪਾਓ ਅਤੇ 2-3 ਮਿੰਟ ਲਈ ਪਕਾਓ।
- ਤੁਹਾਡੀ ਥਾਈ ਕਰੀ ਤਿਆਰ ਹੈ। ਇਸ ਨੂੰ ਗਰਮ ਚਾਵਲ ਨਾਲ ਪਰੋਸੋ।