
ਪਿਸਤੇ 'ਚ ਵਿਟਾਮਿਨ-ਏ ਅਤੇ ਵਿਟਾਮਿਨ-ਈ ਸਰੀਰ ਦੀ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਮੁਹਾਲੀ: ਕਾਜੂ ਅਤੇ ਅਖ਼ਰੋਟ ਤੋਂ ਕਈ ਗੁਣਾਂ ਵੱਧ ਫ਼ਾਇਦੇਮੰਦ ਹੁੰਦਾ ਹੈ ਪਿਸਤਾ। ਰੋਜ਼ਾਨਾ ਜੇਕਰ ਇਹ ਖਾਧਾ ਜਾਵੇ ਤਾਂ ਤੁਹਾਡੇ ਚਿਹਰੇ ’ਤੇ ਨਿਖਾਰ ਆਵੇਗਾ ਕਿਉਂਕਿ ਪਿਸਤੇ ਵਿਚ ਫ਼ਾਈਬਰ, ਪ੍ਰੋਟੀਨ, ਵਿਟਾਮਿਨ ਸੀ, ਜ਼ਿੰਕ, ਕਾਪਰ, ਪੌਟਾਸ਼ੀਅਮ, ਕੈਲਸ਼ੀਅਮ ਤੋਂ ਇਲਾਵਾ ਕਈ ਤਰ੍ਹਾਂ ਦੇ ਜ਼ਰੂਰੀ ਤੱਤਂ ਭਰਪੂਰ ਮਾਤਰਾ ਵਿਚ ਹੁੰਦੇ ਹਨ। ਦਿਨ ਵਿਚ ਦੋ ਵਾਰ ਪਿਸਤਾ ਖਾਣ ਨਾਲ ਡਾਇਬਟੀਜ਼ ਟਾਈਪ-2 ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਚਿਹਰੇ ’ਤੇ ਨਿਖਾਰ ਆਉਂਦਾ ਹੈ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ। ਇਹ ਖਾਣ ਵਿਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਰੋਗਾਂ ਨੂੰ ਠੀਕ ਵੀ ਕਰਦਾ ਹੈ। ਪਿਸਤਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦੇ:…
ਅੱਖਾਂ ਲਈ ਫ਼ਾਇਦੇਮੰਦ: ਉਮਰ ਵਧਣ ਦੇ ਨਾਲ-ਨਾਲ ਅੱਖਾਂ ਵਿਚ ਕਮਜ਼ੋਰੀ ਅਤੇ ਬੀਮਾਰੀ ਵਧਣ ਲਗਦੀ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਨਿਯਮਿਤ ਤੌਰ ’ਤੇ ਪਿਸਤਾ ਖਾਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਤੁਹਾਡੀਆਂ ਅੱਖਾਂ ’ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪਵੇ।
ਸੋਜ ਤੋਂ ਰਾਹਤ: ਜੇਕਰ ਤੁਹਾਡੇ ਸਰੀਰ ਵਿਚ ਹਮੇਸ਼ਾ ਸੋਜ ਰਹਿੰਦੀ ਹੈ ਤਾਂ ਤੁਹਾਨੂੰ ਕਿਸੇ ਵੀ ਰੂਪ ਵਿਚ ਪਿਸਤੇ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਵਿਚ ਮੌਜੂਦ ਵਿਟਾਮਿਨ-ਏ ਅਤੇ ਵਿਟਾਮਿਨ-ਈ ਸਰੀਰ ਦੀ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਹੱਥਾਂ-ਪੈਰਾਂ ਦੀ ਸੋਜ ਘੱਟ ਕਰੇ: ਜੇਕਰ ਤੁਹਾਡੇ ਪੈਰਾਂ ਜਾਂ ਹੱਥਾਂ ਵਿਚ ਸੋਜ ਰਹਿੰਦੀ ਹੈ ਤਾਂ ਪਿਸਤੇ ਜ਼ਰੂਰ ਖਾਉ। ਇਸ ਵਿਚ ਮੌਜੂਦ ਵਿਟਾਮਿਨ-ਏ ਸੋਜ ਨੂੰ ਘੱਟ ਕਰਦੇ ਹਨ। ਤੇਜ਼ ਦਿਮਾਗ਼ ਲਈ: ਕਾਜੂ, ਬਦਾਮ ਤੋਂ ਕਿਤੇ ਜ਼ਿਆਦਾ ਪੋਸ਼ਟਿਕ ਹੁੰਦਾ ਹੈ ਪਿਸਤਾ। ਪਿਸਤਾ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਵਿਅਕਤੀ ਦਾ ਸਰੀਰ ਤਾਕਤਵਰ ਬਣਦਾ ਹੈ। ਇਸ ਲਈ ਬੱਚਿਆਂ ਨੂੰ ਪਿਸਤਾ ਜ਼ਰੂਰ ਖਵਾਉ।