Food Recipes: ਕੱਟੇ ਹੋਏ ਫਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਉਪਾਅ
Published : Mar 30, 2024, 9:10 am IST
Updated : Mar 30, 2024, 9:52 am IST
SHARE ARTICLE
Measures to prevent browning of cut fruits Food Recipes
Measures to prevent browning of cut fruits Food Recipes

Food Recipes: ਨਿੰਬੂ ਦਾ ਰਸ ਫੱਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ ਅਤੇ ਇਸ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖਣ ਵਿਚ ਵੀ ਮਦਦ ਕਰਦਾ ਹੈ

Measures to prevent browning of cut fruits Food Recipes: ਅਕਸਰ ਅਸੀਂ ਵੇਖਦੇ ਹਾਂ ਕਿ ਕੋਈ ਵੀ ਫੱਲ ਜਿਵੇਂ ਸੇਬ, ਨਾਸ਼ਪਤੀ ਆਦਿ ਨੂੰ ਕੱਟਣ ਤੋਂ ਥੋੜ੍ਹੀ ਦੇਰ ਬਾਅਦ ਉਹ ਭੂਰਾ ਹੋ ਜਾਂਦਾ ਹੈ ਅਤੇ ਫੱਲ ਖਾਣ ਦੇ ਸ਼ੌਕੀਨ ਹਮੇਸ਼ਾ ਇਸ ਗੱਲ ਤੋਂ ਹੀ ਪ੍ਰੇਸ਼ਾਨ ਰਹਿੰਦੇ ਨੇ ਕਿ ਫਲਾਂ ਨੂੰ ਭੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ। ਹੋ ਸਕਦਾ ਹੈ ਕਿ ਤੁਸੀਂ ਬਹੁਤ ਵਾਰ ਬਹੁਤ ਸਾਰੇ ਫੱਲ ਕੱਟੇ ਤਾਂ ਹੋਣ ਪਰ ਕਿਸੇ ਕਾਰਨ ਉਹ ਖਾਧੇ ਨਾ ਗਏ ਹੋਣ, ਤਾਂ ਅਜਿਹੇ ਵਿਚ ਇਨ੍ਹਾਂ ਨੂੰ ਸੁਰੱਖਿਅਤ ਰਖਣਾ ਸਮੱਸਿਆ ਬਣ ਜਾਂਦੀ ਹੈ ਕਿ ਕੀ ਕਰੀਏ ਜਿਸ ਨਾਲ ਨਾ ਤਾਂ ਉਨ੍ਹਾਂ ਦਾ ਰੰਗ ਬਦਲੇ ਅਤੇ ਨਾ ਹੀ ਉਨ੍ਹਾਂ ਦੀ ਤਾਜ਼ਗੀ ਖ਼ਰਾਬ ਹੋਵੇ।

ਇਹ ਵੀ ਪੜ੍ਹੋ: Delhi News: ਇੰਸਟਾਗ੍ਰਾਮ ਰੀਲ ਦੇ ਚੱਕਰ 'ਚ ਪੁਲਿਸ ਅਧਿਕਾਰੀ ਦੇ ਪੁੱਤ ਨੇ ਫਲਾਈਓਵਰ 'ਤੇ ਕੀਤਾ ਅਜਿਹਾ ਕੰਮ, ਵੀਡੀਓ ਹੋਈ ਵਾਇਰਲ  

ਨਿੰਬੂ ਦਾ ਰਸ ਫੱਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ ਅਤੇ ਇਸ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖਣ ਵਿਚ ਵੀ ਮਦਦ ਕਰਦਾ ਹੈ। ਇਕ ਨਿੰਬੂ ਦੇ ਰਸ ਨਾਲ ਤੁਸੀਂ 1.5 ਕਟੋਰਾ ਭਰ ਕੇ ਫਲਾਂ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖ ਸਕਦੇ ਹੋ। ਇਕ ਨਿੰਬੂ ਨੂੰ ਕਟੇ ਹੋਏ ਫਲਾਂ ’ਤੇ ਨਿਚੋੜੋ ਅਤੇ ਹਰ ਟੁਕੜੇ ’ਤੇ ਰਸ ਲਾਉ। ਫੱਲ ਉਤੇ ਨਿੰਬੂ ਦਾ ਰਸ ਲਗਾਉਣ ਮਗਰੋਂ ਫ਼ਰਿਜ ’ਚ ਰਖਣਾ ਨਾ ਭੁੱਲੋ।

ਇਹ ਵੀ ਪੜ੍ਹੋ: CM Bhagwant Mann Daughter: CM ਮਾਨ ਦੀ ਪਤਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਨਵਜਨਮੀ ਧੀ ਨੂੰ ਲੈ ਕੇ ਆਏ ਘਰ, ਰੱਖਿਆ ਇਹ ਨਾਂ

ਫਲਾਂ ਨੂੰ ਕੱਟ ਕੇ ਕਟੋਰੇ ਸਣੇ ਪਲਾਸਟਿਕ ਦੇ ਲਿਫ਼ਾਫ਼ੇ ਜਾਂ ਫਿਰ ਐਲੂਮੀਨੀਅਮ ਦੀ ਫ਼ੋਏਲ ਨਾਲ ਉਪਰ ਤੋਂ ਲਪੇਟ ਕੇ ਰੱਖ ਦਿਉ। ਫਿਰ ਇਸ ਵਿਚ ਛੋਟੀਆਂ-ਛੋਟੀਆਂ ਮੋਰੀਆਂ ਕਰ ਦਿਉ। ਫਲਾਂ ਨੂੰ ਇਸ ਤਰ੍ਹਾਂ ਢੱਕ ਕੇ ਰੱਖਣ ਦਾ ਇਕ ਫ਼ਾਇਦਾ ਇਹ ਵੀ ਹੈ ਕਿ ਇਸ ਨਾਲ ਫ਼ਰਿਜ ਵਿਚ ਪਏ ਬਾਕੀ ਸਮਾਨ ਦੀ ਮਹਿਕ ਫਲਾਂ ਵਿਚ ਨਹੀਂ ਆਉਂਦੀ ਅਤੇ ਨਾ ਹੀ ਫਲਾਂ ਦੀ ਮਹਿਕ ਬਾਕੀ ਸਮਾਨ ਵਿਚ ਜਾਂਦੀ ਹੈ।
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੇ ਪ੍ਰਯੋਗ ਨਾਲ ਤੁਸੀਂ ਫਲਾਂ ਨੂੰ 10-12 ਘੰਟੇ ਤਕ ਤਾਜ਼ਾ ਰੱਖ ਸਕਦੇ ਹੋ। ਬਜ਼ਾਰ ਤੋਂ ਤੁਹਾਨੂੰ ਸਿਟਰਿਕ ਐਸਿਡ ਪਾਊਡਰ ਦੇ ਰੂਪ ਵਿਚ ਮਿਲ ਜਾਵੇਗਾ। ਇਸ ਨਾਲ ਤੁਹਾਡੇ ਫਲਾਂ ਦੇ ਸਵਾਦ ਵਿਚ ਵੀ ਕੋਈ ਤਬਦੀਲੀ ਨਹੀਂ ਆਉਂਦੀ। ਜੇ ਤੁਸੀਂ ਕਿਤੇ ਸਫ਼ਰ ’ਤੇ ਜਾ ਰਹੇ ਹੋ ਤਾਂ ਕਟੇ ਹੋਏ ਫਲਾਂ ਨੂੰ ਬੰਦ ਡੱਬੇ ਵਿਚ ਬਰਫ਼ ਵਾਲੇ ਪਾਣੀ ਵਿਚ ਰੱਖੋ। ਇਸ ਨਾਲ ਤੁਸੀਂ ਫਲਾਂ ਨੂੰ 3-4 ਘੰਟਿਆਂ ਲਈ ਤਾਜ਼ਾ ਰੱਖ ਸਕਦੇ ਹੋ।
 

(For more news apart from 'Measures to prevent browning of cut fruits Food Recipes' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement