
ਲੌਕੀ ਦੀ ਸਬਜ਼ੀ ਬਣਾਉਣ ਤੋਂ ਪਹਿਲਾਂ ਇਸ ਦੇ ਛਿਲਕੇ ਨੂੰ 1 ਸੈਂਟੀਮੀਟਰ ਮੋਟੇ ਟੁਕੜਿਆਂ ਵਿਚ ਕੱਟੋ।
Bottle Gourd Recipe ਸਮੱਗਰੀ: 3/4 ਲੌਕੀ, ਘਿਉ, ਹੀਂਗ, 1 ਚੱਮਚ ਜੀਰਾ, 1 ਚਮਚ ਅਦਰਕ, 2 ਚਮਚ ਲਾਲ ਮਿਰਚ ਪਾਊਡਰ, ਨਮਕ 1/2 ਚਮਚ, ਗਰਮ ਮਸਾਲਾ 1/2
ਬਣਾਉਣ ਦੀ ਵਿਧੀ: ਲੌਕੀ ਦੀ ਸਬਜ਼ੀ ਬਣਾਉਣ ਤੋਂ ਪਹਿਲਾਂ ਇਸ ਦੇ ਛਿਲਕੇ ਨੂੰ 1 ਸੈਂਟੀਮੀਟਰ ਮੋਟੇ ਟੁਕੜਿਆਂ ਵਿਚ ਕੱਟੋ। ਜੇਕਰ ਕਿਸੇ ਲੌਕੀ ਦੇ ਬੀਜ ਸਖ਼ਤ ਹਨ, ਤਾਂ ਉਨ੍ਹਾਂ ਨੂੰ ਹਟਾ ਦਿਉ ਤੇ ਪਕਾਉਣ ਤੋਂ ਪਹਿਲਾਂ, ਕੱਟੀ ਹੋਈ ਸਬਜ਼ੀ ਨੂੰ ਪਾਣੀ ਵਿਚ ਭਿਉਂ ਦਿਉ। ਹੁਣ ਇਕ ਫ਼ਰਾਈਪੈਨ ਵਿਚ ਘਿਉ ਗਰਮ ਕਰੋ ਅਤੇ ਇਸ ਵਿਚ ਹਿੰਗ ਅਤੇ ਜੀਰਾ ਪਾਉ। ਜਦੋਂ ਇਹ ਤਿੜਕਣ ਲੱਗੇ ਤਾਂ ਅਦਰਕ ਨੂੰ ਥੋੜ੍ਹਾ ਜਿਹਾ ਭੁੰਨਣ ਤੋਂ ਬਾਅਦ ਇਸ ਵਿਚ ਲੌਕੀ ਪਾਉ ਅਤੇ ਤੇਜ਼ ਅੱਗ ’ਤੇ ਭੁੰਨ ਲਵੋ। ਹੁਣ ਲਾਲ ਮਿਰਚ, ਧਨੀਆ ਪਾਊਡਰ, ਨਮਕ, ਗਰਮ ਮਸਾਲਾ, ਅੰਬ ਪਾਊਡਰ ਅਤੇ ਚੀਨੀ ਪਾ ਕੇ ਘੱਟ ਅੱਗ ’ਤੇ ਪਕਾਉ।
ਹੁਣ ਸਬਜ਼ੀ ਨੂੰ ਢੱਕ ਕੇ ਪਕਾਉ, ਇਸ ਨੂੰ ਵਿਚਕਾਰੋਂ ਹਿਲਾਉਂਦੇ ਰਹੋ ਤਾਕਿ ਸਬਜ਼ੀ ਸੜ ਨਾ ਜਾਵੇ। ਜੇਕਰ ਸਬਜ਼ੀ ਫ਼ਰਾਈਪੈਨ ’ਤੇ ਚਿਪਕਣ ਲੱਗ ਜਾਣ ਤਾਂ ਤੁਸੀਂ ਥੋੜ੍ਹਾ ਜਿਹਾ ਪਾਣੀ ਪਾ ਸਕਦੇ ਹੋ। ਜਦੋਂ ਸਬਜ਼ੀ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਉਸ ਉਪਰ ਹਰਾ ਧਨੀਆ ਪਾ ਕੇ ਸਜਾਵਟ ਕਰੋ। ਤੁਹਾਡੀ ਲੌਕੀ ਦੀ ਸਬਜ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।