
ਪੁਰਾਣੇ ਸਮੇਂ ਵਿਚ ਲੋਕ ਮਿੱਟੀ ਦੇ ਭਾਂਡਿਆਂ ’ਚ ਹੀ ਖਾਣਾ ਪਕਾਉਂਦੇ ਸਨ ਪਰ ਹੁਣ ਸਮੇਂ ਦੇ ਨਾਲ ਕੁੱਝ ਬਦਲਾਅ ਆ ਗਿਆ ਹੈ।
ਪੁਰਾਣੇ ਸਮੇਂ ਵਿਚ ਲੋਕ ਮਿੱਟੀ ਦੇ ਭਾਂਡਿਆਂ ’ਚ ਹੀ ਖਾਣਾ ਪਕਾਉਂਦੇ ਸਨ ਪਰ ਹੁਣ ਸਮੇਂ ਦੇ ਨਾਲ ਕੁੱਝ ਬਦਲਾਅ ਆ ਗਿਆ ਹੈ। ਇਸ ਬਦਲਾਅ ਦਾ ਅਸਰ ਰਸੋਈ ਘਰ ਵਿਚ ਵੀ ਪੈਣਾ ਲਾਜ਼ਮੀ ਹੈ। ਸਾਡੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤੌਰ ਤਰੀਕੇ ਪਹਿਲਾਂ ਨਾਲੋਂ ਕਾਫ਼ੀ ਬਦਲ ਗਏ ਹਨ। ਮਿੱਟੀ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਉ ਜਾਣਦੇ ਹਾਂ ਮਿੱਟੀ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਦੇ ਕੀ-ਕੀ ਫ਼ਾਇਦੇ ਹਨ:
ਸਿਹਤਮੰਦ ਹੁੰਦਾ ਹੈ ਭੋਜਨ: ਮਿੱਟੀ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਮਿੱਟੀ ਦੇ ਭਾਂਡਿਆਂ ਨਾਲ ਖਾਣੇ ਵਿਚੋਂ ਨਿਕਲੀ ਗੈਸ ਬਾਹਰ ਨਹੀਂ ਨਿਕਲ ਸਕਦੀ, ਜਿਸ ਕਾਰਨ ਖਾਣੇ ਵਿਚ ਪੌਸ਼ਟਿਕ ਤੱਤ ਖਾਣੇ ’ਚ ਰਹਿ ਜਾਂਦੇ ਹਨ। ਇਸ ਨਾਲ ਭੋਜਨ ਜ਼ਿਆਦਾ ਸਿਹਤਮੰਦ ਹੁੰਦਾ ਹੈ, ਜਿਸ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ।
ਸਵਾਦ ਬਣਦਾ ਹੈ ਭੋਜਨ : ਦੂਜੇ ਭਾਂਡਿਆਂ ਦੇ ਮੁਕਾਬਲੇ ਮਿੱਟੀ ਦੇ ਭਾਂਡਿਆਂ ਵਿਚ ਬਣਿਆ ਭੋਜਨ ਜ਼ਿਆਦਾ ਵਧੀਆ ਅਤੇ ਸਵਾਦ ਹੁੰਦਾ ਹੈ। ਮਿੱਟੀ ਦੇ ਭਾਂਡਿਆਂ ਵਿਚ ਭੋਜਨ ਨੂੰ ਬਣਨ ’ਚ ਥੋੜ੍ਹਾ ਜ਼ਿਆਦਾ ਸਮਾਂ ਲਗਦਾ ਹੈ ਪਰ ਅਜਿਹਾ ਖਾਣਾ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।
ਖਾਣਾ ਜਲਦੀ ਖ਼ਰਾਬ ਨਹੀਂ ਹੁੰਦਾ : ਜੋ ਖਾਣਾ ਮਿੱਟੀ ਦੇ ਭਾਂਡਿਆਂ ਵਿਚ ਬਣਦਾ ਹੈ, ਉਹ ਜਲਦੀ ਖ਼ਰਾਬ ਨਹੀਂ ਹੁੰਦਾ। ਇਸ ਦਾ ਖ਼ਾਸ ਕਾਰਨ ਇਹ ਹੈ ਕਿ ਖਾਣੇ ਨੂੰ ਬਣਨ ਵਿਚ ਸਮਾਂ ਲਗਦਾ ਹੈ ਜਿਸ ਕਾਰਨ ਖਾਣਾ ਜ਼ਿਆਦਾ ਦੇਰ ਤਕ ਤਾਜ਼ਾ ਹੀ ਰਹਿੰਦਾ ਹੈ।
ਮਿਨਰਲਜ਼ ਅਤੇ ਵਿਟਾਮਿਨਜ਼ ਨਾਲ ਭਰਪੂਰ : ਮਿੱਟੀ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਤੁਹਾਡਾ ਭੋਜਨ ਵੱਧ ਪੋਸ਼ਟਿਕ ਹੁੰਦਾ ਹੈ ਕਿਉਂਕਿ ਇਹ ਤੁਹਾਨੂੰ ਭੋਜਨ ਵਿਚ ਕੈਲਸ਼ੀਅਮ, ਫ਼ਾਸਫ਼ੋਰਸ, ਆਇਰਨ, ਮੈਗਨੀਸ਼ੀਅਮ, ਸਲਫ਼ਰ ਵਰਗੇ ਮਿਨਰਲਜ਼ ਅਤੇ ਵਿਟਾਮਿਨਜ਼ ਵਿਚ ਸ਼ਾਮਲ ਕਰਦਾ ਹੈ।