Food Recipes: ਟਿੰਡੇ ਖਾਣ ਨਾਲ ਹੁੰਦੇ ਹਨ ਬੇਮਿਸਾਲ ਫ਼ਾਇਦੇ
Published : Aug 31, 2025, 6:33 am IST
Updated : Aug 31, 2025, 8:45 am IST
SHARE ARTICLE
Benefits of Tinda Food Recipes
Benefits of Tinda Food Recipes

ਗਰਮੀਆਂ ਵਿਚ ਟਿੰਡਾ, ਲੌਕੀ, ਘੀਆ ਆਦਿ ਸਬਜ਼ੀਆਂ ਸੱਭ ਤੋਂ ਜ਼ਿਆਦਾ ਮਿਲਦੀਆਂ ਹ

Benefits of Tinda Food Recipes: ਗਰਮੀਆਂ ਵਿਚ ਟਿੰਡਾ, ਲੌਕੀ, ਘੀਆ ਆਦਿ ਸਬਜ਼ੀਆਂ ਸੱਭ ਤੋਂ ਜ਼ਿਆਦਾ ਮਿਲਦੀਆਂ ਹਨ| ਗੱਲ ਟਿੰਡੇ ਦੀ ਕਰੀਏ ਤਾਂ ਇਸ ਨੂੰ ਬੱਚੇ ਹੋਣ ਜਾਂ ਵੱਡੇ ਜ਼ਿਆਦਾਤਰ ਖਾਣਾ ਪਸੰਦ ਨਹੀਂ ਕਰਦੇ| ਪਰ ਅਸਲ ਵਿਚ ਇਸ ਵਿਚ ਪੌਸ਼ਟਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ| ਮਾਹਰਾਂ ਅਨੁਸਾਰ ਇਸ ਦਾ ਸੇਵਨ ਕਰਨਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਤੇ ਵਧੀਆ ਵਿਕਾਸ ਹੋਣ ਵਿਚ ਸਹਾਇਤਾ ਮਿਲਦੀ ਹੈ| ਨਾਲ ਹੀ ਇਸ ਵਿਚ 94 ਫ਼ੀ ਸਦੀ ਪਾਣੀ ਹੋਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ| ਇਸ ਵਿਚ ਵਿਟਾਮਿਨ ਏ, ਸੀ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫ਼ਾਈਬਰ, ਓਮੇਗਾ-6 ਫ਼ੈਟੀ ਐਸਿਡ, ਕੈਰੋਟੀਨੋਇਡਜ਼, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ|

ਇਸ ਵਿਚ ਕੈਲੋਰੀ ਘੱਟ ਅਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ| ਅਜਿਹੇ ਵਿਚ ਟਿੰਡਾ ਸਰੀਰ ’ਚ ਸ਼ੱਕਰ ਨੂੰ ਜਜ਼ਬ ਕਰ ਕੇ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਸਹਾਇਤਾ ਕਰਦਾ ਹੈ| ਮਾਹਰਾਂ ਅਨੁਸਾਰ ਇਸ ਦੇ ਛਿਲਕਿਆਂ ਵਿਚ ਮੌਜੂਦ ਫ਼ੋਟੋਕੈਮੀਕਲ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ| ਇਹ ਸਰੀਰ ’ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ| ਅਜਿਹੇ ਵਿਚ ਕਿਡਨੀ ਸਿਹਤਮੰਦ ਰਹਿਣ ਨਾਲ ਪੱਥਰੀ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ| ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ ਜਿਸ ਨਾਲ ਸਰੀਰ ਦਾ ਫ਼੍ਰੀ ਰੈਡੀਕਲਜ਼ ਤੋਂ ਬਚਾਅ ਹੁੰਦਾ ਹੈ| ਇਹ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵਧਣ ਤੋਂ ਰੋਕਦਾ ਹੈ| ਨਾਲ ਹੀ ਜਲਣ ਦੀ ਸਮੱਸਿਆ ਤੋਂ ਵੀ ਆਰਾਮ ਮਿਲਦਾ ਹੈ| ਖ਼ਾਸਕਰ ਮਰਦਾਂ ਵਿਚ ਹੋਣ ਵਾਲਾ ਪ੍ਰੋਸਟੇਟ ਕੈਂਸਰ ਤੋਂ ਬਚਾਅ ਰਹਿੰਦਾ ਹੈ|

ਟਿੰਡੇ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ| ਅਜਿਹੇ ਵਿਚ ਭੁੱਖ ਲੰਮੇ ਸਮੇਂ ਤਕ ਸ਼ਾਂਤ ਰਹਿੰਦੀ ਹੈ ਤੇ ਭਾਰ ਕੰਟਰੋਲ ਰਹਿੰਦਾ ਹੈ| ਗੁਣਾਂ ਨਾਲ ਭਰਪੂਰ ਟਿੰਡਾ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ| ਇਸ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਸਰੀਰ ਡੀਟੌਕਸੀਫ਼ਾਈ ਹੁੰਦਾ ਹੈ| ਮੈਟਾਬੋਲਿਜ਼ਮ ਤੇਜ਼ ਹੋਣ ਨਾਲ ਗੈਸ, ਐਸਿਡਿਟੀ, ਕਬਜ਼ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ| ਇਸ ਵਿਚ ਗਲੋਬੂਲਿਨ ਨਾਮਕ ਪ੍ਰੋਟੀਨ ਇਮਿਊਨਿਟੀ ਵਧਾਉਣ ਵਿਚ ਮਦਦ ਕਰਦਾ ਹੈ| ਇਹ ਪ੍ਰੋਟੀਨ ਮੁੱਖ ਤੌਰ ’ਤੇ ਖ਼ੂਨ ਵਿਚ ਹੁੰਦਾ ਹੈ| ਅਜਿਹੇ ਵਿਚ ਟਿੰਡੇ ਦਾ ਸੇਵਨ ਮੌਸਮੀ ਅਤੇ ਹੋਰ ਬੀਮਾਰੀਆਂ ਤੋਂ ਬਚਾਉਂਦਾ ਹੈ| ਕੋਰੋਨਾ ਦੌਰਾਨ ਹਰ ਇਕ ਨੂੰ ਇਮਿਊਨਿਟੀ ਵਧਾਉਣ ਦੀ ਸਲਾਹ ਦਿਤੀ ਜਾ ਰਹੀ ਹੈ| ਅਜਿਹੇ ਵਿਚ ਇਸ ਦਾ ਸੇਵਨ ਕਰਨਾ ਸੱਭ ਤੋਂ ਵਧੀਆ ਹੈ|

(For more news apart from “Eating locusts has incredible benefits Food Recipes, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement