Health News: ਸਿਹਤ ਲਈ ਲਾਭਦਾਇਕ ਹੈ ਸੌਂਫ਼
Published : Oct 1, 2024, 7:57 am IST
Updated : Oct 1, 2024, 7:57 am IST
SHARE ARTICLE
Anise is useful for health
Anise is useful for health

Health News: ਸੌਂਫ ਦੇ ਬਹੁਤ ਸਾਰੇ ਨੁਸਖੇ ਹਨ ਜਿਨ੍ਹਾਂ ਦੀ ਅਸੀਂ ਘਰ ਵਿਚ ਆਮ ਹੀ ਵਰਤੋਂ ਕਰ ਸਕਦੇ ਹਾਂ। 

 

Health News: ਸੌਂਫ਼ ਇਕ ਅਜਿਹੀ ਘਰੇਲੂ ਚੀਜ਼ ਹੈ ਜੋ ਲਗਭਗ ਆਮ ਹੀ ਘਰਾਂ ਵਿਚ ਰੱਖੀ ਜਾਂਦੀ ਹੈ। ਇਸ ਨੂੰ ਬੰਗਾਲੀ ’ਚ ਭੂਰੀ, ਉਰਦੂ ’ਚ ਸੌਂਫ਼, ਅਰਬੀ ’ਚ ਰਜ਼ੀਆ, ਫ਼ਾਰਸੀ ’ਚ ਬਾਦੀਯਾਨ, ਅੰਗਰੇਜ਼ੀ ’ਚ ਨਿਲਫ਼ਰੂਟ ਕਹਿੰਦੇ ਹਨ। ਅਪਣੇ ਵਧੀਆ ਸਵਾਦ ਜੋ ਇਸ ਵਿਚਲੇ ਤੇਲ ਦੇ ਰੁੂਪ ਵਿਚ ਹੁੰਦਾ ਹੈ, ਦੇ ਕਾਰਨ ਇਹ ਕਾਫੀ ਲੋਕਾਂ ਵਲੋਂ ਭੋਜਨ ਤੋਂ ਬਾਅਦ ਪਾਨ ’ਚ ਖਾਧੀ ਜਾਂਦੀ ਹੈ।  ਇਸ ਦੀ ਪ੍ਰਕਿ੍ਰਤੀ ਗਰਮ ਮੰਨੀ ਜਾਂਦੀ ਹੈ ਪਰ ਗੁਣਾਂ ਕਰ ਕੇ ਬਹੁਤ ਅਮੀਰ ਮੰਨੀ ਜਾਂਦੀ ਹੈ।

ਸੌਂਫ ਦੇ ਬਹੁਤ ਸਾਰੇ ਨੁਸਖੇ ਹਨ ਜਿਨ੍ਹਾਂ ਦੀ ਅਸੀਂ ਘਰ ਵਿਚ ਆਮ ਹੀ ਵਰਤੋਂ ਕਰ ਸਕਦੇ ਹਾਂ। 

1. ਮਾਨਸਕ ਕਮਜ਼ੋਰੀ ’ਚ ਸੁਧਾਰ ਵਾਸਤੇ ਪੀਸੀ ਹੋਈ ਸੌਂਫ਼ ਦੇ ਬਰਾਬਰ ਮਾਤਰਾ ’ਚ ਸ਼ੱਕਰ ਮਿਲਾ ਕੇ ਦੋ ਚਮਚ ਕੋਸੇ ਦੁੱਧ ਨਾਲ ਲਉ।

2. ਸੌਂਫ਼ ਨੂੰ ਗਰਮ ਤਵੇ ’ਤੇ ਭੁੰਨ ਕੇ ਪੀਸ ਲਉ ਅਤੇ ਬਰਾਬਰ ਮਾਤਰਾ ਵਿਚ ਪੀਸੀ ਹੋਈ ਮਿਸ਼ਰੀ ਮਿਲਾ ਲਉ। ਇਸ ਮਿਸ਼ਰਣ ਨੂੰ ਦੋ ਦੋ ਚਮਚੇ ਸਵਰੇ ਸ਼ਾਮ ਠੰਢੇ ਪਾਣੀ ਨਾਲ ਫੱਕ ਲਉ। ਪਾਚਨ ਸ਼ਕਤੀ ਵਿਚ ਸੁਧਾਰ ਹੋਵੇਗਾ। 

3. ਸੌਂਫ਼ ਦਾ ਕਾੜ੍ਹਾ ਜਿਸ ਵਿਚ ਅਜਵੈਣ ਵੀ ਮਿਲਾ ਲਈ ਗਈ ਹੋਵੇ, ਪੀਣ ਨਾਲ ਪੇਟ ਦਰਦ ਸ਼ਾਂਤ ਹੋ ਜਾਂਦਾ ਹੈ।

4. ਭੋਜਨ ਤੋਂ ਬਾਅਦ ਸੌਂਫ਼ ਚੱਬ ਕੇ ਰਸ ਚੁੂਸਣ ਨਾਲ  ਖਾਣਾ ਛੇਤੀ ਪਚਦਾ ਹੈ। 

5. ਗਰਭ ਧਾਰਨ ਤੋਂ ਬਾਅਦ ਪ੍ਰਤੀਦਿਨ ਪੀਸੀ ਸੌਂਫ਼ ਗੁਲਕੰਦ ਵਿਚ ਮਿਲਾ ਕੇ ਦੋ ਚਮਚ ਰੋਜ਼ਾਨਾ ਲੈਣ ਨਾਲ ਗਰਭਪਾਤ ਦੀ ਸੰਭਾਵਨਾ ਘਟਦੀ ਹੈ।

6. ਸੌਂਫ਼ ਦੀ ਗਿਰੀ ਇਕ ਚਮਚ ਰੋਜ਼ਾਨਾ ਸਵੇਰੇ ਸ਼ਾਮ ਕੋਸੇ ਦੁੱਧ ਨਾਲ ਲਉ। ਯਾਦ ਸ਼ਕਤੀ ਵਧੇਗੀ। 

7. ਨਿੰਬੂ ਦੇ ਰਸ ’ਚ ਸੌਂਫ਼ ਭਿਉਂ ਕੇ ਸੁਕਾ ਲਉ। ਇਕ ਚਮਚਾ ਰੋਜ਼ਾਨਾ ਲਉ। ਕਬਜ਼ ਤੋਂ ਮੁਕਤੀ ਮਿਲੇਗੀ।

 8 ਪੀਸੀ ਹੋਈ ਸੌਂਫ਼ ਅਤੇ ਧਨੀਆ ਚੂਰਨ ਤੇ ਮਿਸ਼ਰੀ ਬਰਾਬਰ ਮਾਤਰਾ ’ਚ ਮਿਲਾ ਕੇ ਇਕ ਇਕ ਚਮਚਾ ਦਿਨ ਵਿਚ ਦੋ ਵਾਰੀ ਪਾਣੀ ਨਾਲ ਲਉ, ਚਮੜੀ ਰੋਗਾਂ ਤੋਂ ਛੁਟਕਾਰਾ ਮਿਲੇਗਾ। 

9. ਸੌਂਫ ਦੀ ਰੋਜ਼ਾਨਾ ਵਰਤੋਂ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਨਿਖਰਦੀ ਹੈ।

10. ਪੇਟ ’ਚ ਅਫਾਰਾ ਹੋਣ ’ਤੇ ਸੌਂਫ਼ ਅਤੇ ਅਜਵਾਇਨ ਦਾ ਕਾੜ੍ਹਾ ਬਣਾ ਕੇ ਹੌਲੀ ਹੌਲੀ ਪੀਣ ਨਾਲ ਰਾਹਤ ਮਿਲਦੀ ਹੈ।

11. ਮੂੰਹ ਪੱਕਣ ’ਤੇ ਦਿਨ ਵਿਚ ਚਾਰ ਪੰਜ ਵਾਰੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਸੌਂਫ਼ ਚੱਬਣ ਨਾਲ ਲਾਭ ਮਿਲਦਾ ਹੈ। 

12. ਗਰਮੀ ਦੇ ਦਿਨਾਂ ਵਿਚ ਹੋਣ ਵਾਲੀ ਸੁੱਕੀ ਖੰਘ ਵਿਚ ਸੌਂਫ ਦੇ ਚੂਰਨ ’ਚ ਮਿਸ਼ਰੀ ਚੂਰਨ ਮਿਲਾ ਕੇ ਹੌਲੀ ਹੌਲੀ ਚੂਸੋ।

13. ਜੀਅ ਘਬਰਾਉਣ ਦੀ ਹਾਲਤ ਵਿਚ ਥੋੜ੍ਹੀ ਜਿਹੀ ਸੌਂਫ ਅਤੇ ਛੋਟੀ ਇਲਾਇਚੀ ਦੇ ਦਾਣੇ ਮੂੰਹ ’ਚ ਪਾ ਕੇ ਚੱਬੋ, ਫ਼ਾਇਦਾ ਹੋਵੇਗਾ।

 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement