ਚੰਡੀਗੜ੍ਹ ਦੀਆਂ ਔਰਤਾਂ 'ਚ 'ਆਮ' ਬੀਮਾਰੀ ਬਣਿਆ 'ਬ੍ਰੈਸਟ ਕੈਂਸਰ'
Published : Jul 29, 2017, 6:15 pm IST
Updated : Apr 2, 2018, 1:38 pm IST
SHARE ARTICLE
Breast cancer
Breast cancer

ਚੰਡੀਗੜ੍ਹ ਸ਼ਹਿਰ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਹਨ। ਪੀ.ਜੀ.ਆਈ. ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋ. ਡਾਕਟਰ ਜੇ.ਐਸ. ਠਾਕੁਰ ਮੁਤਾਬਕ...

ਚੰਡੀਗੜ੍ਹ, 29 ਜੁਲਾਈ (ਅੰਕੁਰ) : ਚੰਡੀਗੜ੍ਹ ਸ਼ਹਿਰ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਹਨ। ਪੀ.ਜੀ.ਆਈ. ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋ. ਡਾਕਟਰ ਜੇ.ਐਸ. ਠਾਕੁਰ ਮੁਤਾਬਕ ਸੰਸਥਾ ਵਲੋਂ ਇਕ ਸਰਵੇ ਕਰਵਾਇਆ ਗਿਆ। ਉਨ੍ਹਾਂ ਦਸਿਆ ਕਿ ਸਰਵੇ ਦੌਰਾਨ ਸਾਹਮਣੇ ਆਇਆ ਹੈ ਕਿ ਸ਼ਹਿਰ 'ਚ ਇਕ ਲੱਖ ਔਰਤਾਂ 'ਚੋਂ 37.5 ਫ਼ੀਸਦੀ ਔਰਤਾਂ 'ਚ 'ਬ੍ਰੈਸਟ' ਕੈਂਸਰ ਹੈ, ਜੋ ਔਰਤਾਂ 'ਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਬਣ ਗਿਆ ਹੈ।
ਦੂਜੇ ਪਾਸੇ ਮੋਹਾਲੀ 'ਚ ਇਕ ਲੱਖ ਔਰਤਾਂ 'ਚੋਂ 'ਬ੍ਰੈਸਟ' ਕੈਂਸਰ ਦਾ ਅੰਕੜਾ 33.9 ਫ਼ੀਸਦੀ ਹੈ, ਜੋ ਦੂਜੇ ਕਈ ਵੱਡੇ ਸ਼ਹਿਰਾਂ ਤੋਂ ਜ਼ਿਆਦਾ ਹੈ। ਬੱਚੇਦਾਨੀ ਦਾ ਕੈਂਸਰ ਔਰਤਾਂ 'ਚ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ, ਜਿਸ ਦਾ ਅੰਕੜਾ 10.3 ਫ਼ੀਸਦੀ ਹੈ। ਇਕ ਲੱਖ ਔਰਤਾਂ ਪਿਛੇ ਫੇਫੜਿਆਂ ਦਾ ਕੈਂਸਰ ਪੁਰਸ਼ਾਂ 'ਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਹੈ।
ਸ਼ਹਿਰ 'ਚ ਇਕ ਲੱਖ ਪੁਰਸ਼ਾਂ 'ਚੋਂ 12.3 ਫ਼ੀਸਦੀ ਇਸ ਕੈਂਸਰ ਦੀ ਲਪੇਟ 'ਚ ਹਨ। ਪੇਂਡੂ ਇਲਾਕਿਆਂ 'ਚ ਇਸ ਦੇ ਮਰੀਜ਼ ਜ਼ਿਆਦਾ ਹਨ। ਪੁਰਸ਼ਾਂ 'ਚ ਪ੍ਰੋਸਟੇਟ ਕੈਂਸਰ ਦੂਜਾ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਹੈ, ਜਿਸ ਦੀ ਫ਼ੀਸਦੀ 8.8 ਹੈ। ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਚੰਡੀਗੜ੍ਹ 'ਚ ਔਰਤਾਂ ਅਤੇ ਪੁਰਸ਼ਾਂ ਨੂੰ ਕੈਂਸਰ ਸਭ ਤੋਂ ਜ਼ਿਆਦਾ ਅਪਣੀ ਲਪੇਟ 'ਚ ਲੈ ਰਿਹਾ ਹੈ।
ਰਾਸ਼ਟਰੀ ਪੱਧਰ 'ਤੇ ਜੇਕਰ ਇਸ ਬੀਮਾਰੀ ਦੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਇਕ ਲੱਖ ਔਰਤਾਂ 'ਚੋਂ 97 ਫ਼ੀਸਦੀ ਅਤੇ ਇਕ ਲੱਖ ਪੁਰਸ਼ਾਂ 'ਚੋਂ 93 ਫ਼ੀਸਦੀ ਕੈਂਸਰ ਦੀ ਲਪੇਟ 'ਚ ਆਉਂਦੇ ਹਨ ਪਰ ਚੰਡੀਗੜ੍ਹ 'ਚ ਇਕ ਲੱਖ ਔਰਤਾਂ 'ਚੋਂ 105 ਔਰਤਾਂ ਅਤੇ ਪੁਰਸ਼ਾਂ 'ਚ ਇਸ ਦਾ ਅੰਕੜਾ 93 ਹੈ, ਜੋ ਰਾਸ਼ਟਰੀ ਅੰਕੜਿਆਂ ਤੋਂ ਜ਼ਿਆਦਾ ਹੈ। ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਸਾਲ 2013 'ਚ 5 ਲੱਖ ਔਰਤਾਂ 'ਚੋਂ 427 ਅਤੇ 6 ਲੱਖ ਪੁਰਸ਼ਾਂ 'ਚੋਂ 406 ਕੈਂਸਰ ਦੀ ਲਪੇਟ 'ਚ ਆਏ। ਜੇਕਰ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਨਾਲ ਮਰਨ ਵਾਲਿਆਂ ਦੇ ਅੰਕੜਿਆਂ 'ਤੇ ਝਾਤ ਪਾਈਏ ਤਾਂ ਸਿਰਫ਼ ਇਕ ਸਾਲ 'ਚ 164 ਪੁਰਸ਼ ਅਤੇ 123 ਔਰਤਾਂ ਦੀ ਮੌਤ ਕੈਂਸਰ ਨਾਲ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement