ਕੀ ਤੁਸੀਂ ਠੰਢੇ ਦੁੱਧ ਦੇ ਇਹ ਫਾਇਦੇ ਜਾਣਦੇ ਹੋ ?
Published : Nov 2, 2019, 12:08 pm IST
Updated : Nov 2, 2019, 12:08 pm IST
SHARE ARTICLE
Cold Milk Benefits
Cold Milk Benefits

ਠੰਡਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਬਹੁਤ ਫਾਇਦੇਮੰਦ ਹੈ।ਠੰਡਾ ਦੁੱਧ ਪੀਣ ਨਾਲ ਜਿਥੇ ਐਸਿਡਿਟੀ ਤੋਂ ਤੁਰੰਤ ਰਾਹਤ ਮਿਲਦੀ ਹੈ,

ਹਰ ਕੋਈ ਜਾਣਦਾ ਹੈ ਕਿ ਚੰਗੀ ਨੀਂਦ,ਸਰਦੀ-ਜੁਕਾਮ ਤੋ ਬਚਾਅ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫਇਦੇਮੰਦ ਹੁੰਦਾ ਹੈ। ਜਿਸ ਕਾਰਨ ਆਮ ਤੌਰ ਤੋ ਲੋਕ ਗਰਮ ਦੁੱਧ ਦਾ ਸੇਵਨ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਠੰਡਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਬਹੁਤ ਫਾਇਦੇਮੰਦ ਹੈ।ਠੰਡਾ ਦੁੱਧ ਪੀਣ ਨਾਲ ਜਿਥੇ ਐਸਿਡਿਟੀ ਤੋਂ ਤੁਰੰਤ ਰਾਹਤ ਮਿਲਦੀ ਹੈ, ਮੋਟਾਪਾ ਘੱਟ ਹੁੰਦਾ ਹੈ, ਉਥੇ ਹੀ ਠੰਡਾ ਦੁੱਧ ਸਰੀਰ ਦੀ ਚਮੜੀ ਨੂੰ ਨਰਮ ਕਰਨ ਲਈ ਵੀ ਵਰਤਿਆ ਜ਼ਾਂਦਾ ਹੈ।  

Cold Milk Benefits Cold Milk Benefits

ਐਸੀਡਿਟੀ ਤੋਂ ਛੁਟਕਾਰਾ:  ਐਸੀਡਿਟੀ ਦੌਰਾਨ ਪੇਟ ‘ਚ ਜਲਣ ਤੋਂ ਬਚਣ ਲਈ ਠੰਡਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ‘ਚ ਲੈਕਟਿਕ ਐਸਿਡ ਹੁੰਦਾ ਹੈ ਜੋ ਪੇਟ ਦੀ ਐਸੀਡਿਟੀ ਨੂੰ ਸ਼ਾਂਤ ਕਰਦਾ ਹੈ। ਇਸ ਦੇ ਨਾਲ ਹੀ ਦੁੱਧ ਵਿਚ ਮੌਜੂਦ ਕੈਲਸ਼ੀਅਮ ਐਸਿਡ ਬਣਨ ਨੂੰ ਰੋਕਦਾ ਹੈ। ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਖਾਣੇ ਤੋਂ ਬਾਅਦ ਠੰਡੇ ਦੁੱਧ ‘ਚ ਦੋ ਚੱਮਚ ਇਸਬਗੋਲ ਮਿਲਾ ਕੇ ਪੀਓ ਇਸ ਨਾਲ ਐਸੀਡਿਟੀ ਨਹੀਂ ਹੋਵੇਗੀ।

Cold Milk Benefits Cold Milk Benefits

ਭੁੱਖ ਮਿਟਾਉਣ ਲਈ :  ਕਈ ਲੋਕਾਂ ਨੂੰ ਬਾਰ-ਬਾਰ ਭੁੱਖ ਲਗਦੀ ਹੈ ਅਤੇ ਖ਼ਾਣਾ ਖ਼ਾਣ ਤੋਂ ਬਾਅਦ ਵੀ ਭੁੱਖ ਨਹੀਂ ਮਿਟਦੀ ਤਾਂ ਅਜਿਹੇ ‘ਚ ਭੁੱਖ ਨੂੰ ਮਿਟਾਉਣ ਲਈ ਠੰਡੇ ਦੁੱਧ ਦਾ ਸੇਵਨ ਕਰੋ। ਇਸ ਦੇ ਨਾਲ ਤੁਸੀਂ ਬਾਰ-ਬਾਰ ਕੁਝ ਖਾਣ ਤੋਂ ਬਚੋਗੇ ਤੇ ਆਪਣਾ ਮੋਟਾਪਾ ਵੀ ਘੱਟ ਕਰ ਸਕੋਗੇ। ਇਸ ਤੋਂ ਇਲਾਵਾ ਠੰਡਾ ਦੁੱਧ ਸਰੀਰ ਦੇ ਤਾਪਮਾਨ ਨੂੰ ਨਾਰਮਲ ਰੱਖਣ ‘ਚ ਵੀ ਮਦਦ ਕਰਦਾ ਹੈ। 

Low fat milkCold Milk Benefits 

ਚਿਹਰਾ ਸਾਫ਼ ਕਰਨ ‘ਚ ਕਰੇ ਮਦਦ- ਦੁੱਧ ‘ਚ ਮੌਜੂਦ ਲੈਕਟਿਕ ਐਸਿਡ ਤੱਤ ਚਮੜੀ ਨੂੰ ਐਕਸਫੋਲੇਟ ਕਰਦੇ ਹਨ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਖੂਨ ਦੇ ਗੇੜ ‘ਚ ਸੁਧਾਰ ਆਉਂਦਾ ਹੈ ਅਤੇ ਚਮੜੀ ਤੋਂ ਵਧੇਰੇ ਤੇਲ ਕੱਢ ਕੇ ਚਮੜੀ ਨੂੰ ਸੁੰਦਰ ਤੇ ਨਰਮ ਬਣਾਉਂਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM
Advertisement