
ਖਾਣਾ ਹੋ ਜਾਂਦਾ ਹੈ ਆਸਾਨੀ ਨਾਲ ਹਜ਼ਮ
ਮੁਹਾਲੀ: ਹਲਦੀ ਵਿਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ। ਇਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੀ ਹੈ। ਇਸ ਦਾ ਬਹੁਤ ਸਾਰੇ ਲੋਕ ਕਈ ਸਮੱਸਿਆਵਾਂ ਵਿਚ ਸੇਵਨ ਕਰਦੇ ਹਨ। ਹਲਦੀ ਵਾਲੇ ਦੁੱਧ ਦਾ ਸੇਵਨ ਸੱਟ ਲੱਗਣ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਕੀਤਾ ਜਾਂਦਾ ਹੈ। ਪਰ ਹਲਦੀ ਵਾਲੇ ਪਾਣੀ ਦਾ ਸੇਵਨ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ।
Turmeric Milk
ਹਲਦੀ ਵਾਲਾ ਪਾਣੀ ਬਣਾਉਣ ਦੀ ਵਿਧੀ: ਅੱਧਾ ਨਿੰਬੂ, ਹਲਦੀ ਇਕ ਚੌਥਾਈ ਚਮਚ, ਇਕ ਗਲਾਸ ਗਰਮ ਪਾਣੀ, ਸ਼ਹਿਦ ਥੋੜ੍ਹਾ ਜਿਹਾ ਹਲਦੀ ਵਾਲਾ ਪਾਣੀ ਬਣਾਉਣ ਲਈ ਇਕ ਗਲਾਸ ਗਰਮ ਪਾਣੀ ਵਿਚ ਅੱਧਾ ਨਿੰਬੂ ਨਿਚੋੜੋ ਅਤੇ ਹਲਦੀ ਮਿਲਾ ਲਉ ਅਤੇ ਇਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਸਵੇਰੇ ਖ਼ਾਲੀ ਪੇਟ ਵਰਤੋਂ ਕਰੋ।
Turmeric milk
ਹਲਦੀ ਵਾਲਾ ਪਾਣੀ ਪੀਣ ਦੇ ਫ਼ਾਇਦੇ ਹਲਦੀ ਵਿਚ ਕਰਕੁਮਿਨ ਨਾਮਕ ਤੱਤ ਹੁੰਦਾ ਹੈ ਜੋ ਇਕ ਤਾਕਤਵਰ ਐਂਟੀ-ਆਕਸੀਡੈਂਟ ਬਣਾਉਂਦਾ ਹੈ। ਇਹ ਤੱਤ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਇਸ ਲਈ ਹਲਦੀ ਦੀ ਵਰਤੋਂ ਕਰਨ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
Turmeric
ਹਲਦੀ ਦੀ ਵਰਤੋਂ ਕਰਨ ਨਾਲ ਪਿੱਤ ਰਸ ਜ਼ਿਆਦਾ ਬਣਦਾ ਹੈ ਜਿਸ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਇਸ ਲਈ ਖਾਣਾ ਜਲਦੀ ਹਜ਼ਮ ਹੋਣ ਨਾਲ ਪੇਟ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਅਪਣੇ ਹਾਜ਼ਮੇ ਨੂੰ ਤੰਦਰੁਸਤ ਰਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਲਦੀ ਵਾਲੇ ਪਾਣੀ ਦੀ ਵਰਤੋਂ ਜ਼ਰੂਰ ਕਰੋ।
ਹਲਦੀ ਵਿੱਚ ਮੌਜੂਦ ਕਰਕਿਊਮਿਨ ਨਾਮਕ ਕੈਮੀਕਲ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਰੀਰ ਦੀ ਸੋਜ ਨੂੰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਸਰੀਰ ਵਿਚ ਚਾਹੇ ਜਿੰਨੀ ਵੀ ਸੋਜ ਹੋਵੇ ਹਲਦੀ ਵਾਲਾ ਪਾਣੀ ਨੂੰ ਪੀਉ। ਇਸ ਨਾਲ ਇਹ ਸੋਜ ਘੱਟ ਹੋ ਜਾਵੇਗੀ।