
ਕੈਂਸਰ ਦੇ ਇਲਾਜ ਤੋਂ ਬਾਅਦ ਔਰਤਾਂ ‘ਚ ਆਮ ਤੌਰ ‘ਤੇ ਬਾਂਝਪਨ ਤੋਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਵਿਗਿਆਨੀਆਂ ਨੇ ਦਵਾਈ ਦੀ ਖੋਜ ਕਰ ਲਈ ਹੈ।
ਕੈਂਸਰ ਦੇ ਇਲਾਜ ਤੋਂ ਬਾਅਦ ਔਰਤਾਂ ‘ਚ ਆਮ ਤੌਰ ‘ਤੇ ਬਾਂਝਪਨ ਤੋਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਵਿਗਿਆਨੀਆਂ ਨੇ ਦਵਾਈ ਦੀ ਖੋਜ ਕਰ ਲਈ ਹੈ। ਜਿਨ੍ਹਾਂ ਔਰਤਾਂ ‘ਚ ਕੈਂਸਰ ਦਾ ਇਲਾਜ ਰੈਡੀਏਸ਼ਨ ਤੇ ਕੁਝ ਤਰ੍ਹਾਂ ਦੀ ਕੀਮੋਥੈਰੇਪੀ ਦਵਾਈ ਨਾਲ ਹੁੰਦਾ ਹੈ, ਉਹ ਦਵਾਈ ਆਮ ਤੌਰ ‘ਤੇ ਉਨ੍ਹਾਂ ‘ਚ ਬਾਂਝਪਨ ਲਿਆਂਉਂਦੀਆਂ ਹਨ।
ਕੈਂਸਰ ਇਕ ਬਹੁਤ ਹੀ ਖਤਰਨਾਕ ਬਿਮਾਰੀ ਹੈ, ਜਿਸ ਦੀ ਲਪੇਟ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੱਜ ਦੁਨੀਆ ‘ਚ ਸਭ ਤੋਂ ਜ਼ਿਆਦਾ ਮਰੀਜ਼ ਇਸ ਦੀ ਲਪੇਟ ‘ਚ ਹਨ। ਕੈਂਸਰ ਦੇ ਪ੍ਰਤੀ ਜਾਗਰੂਕਤਾ ਜਗਾਉਣ ਲਈ ਵਿਸ਼ਵ ਸਿਹਤ ਸੰਗਠਨ ਨੇ ਹਰ ਸਾਲ 4 ਫ਼ਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦੇ ਰੂਪ ‘ਚ ਮਨਾਉਣ ਦਾ ਫ਼ੈਸਲਾ ਲਿਆ ਤਾਂਕਿ ਲੋਕ ਇਸ ਖਤਰਨਾਕ ਬੀਮਾਰੀ ਤੋਂ ਖੁਦ ਦੀ ਰੱਖਿਆ ਕਰਨ ਅਤੇ ਕੋਈ ਦੂਜਾ ਵਿਅਕਤੀ ਇਸ ਬੀਮਾਰੀ ਤੋਂ ਪ੍ਰਭਾਵਿਤ ਨਾ ਹੋਣ।
ਇਸ ਤੋਂ ਪਹਿਲਾਂ ਹੋਈ ਰਿਸਰਚ ਮੁਤਾਬਕ, ਬ੍ਰੈਸਟ ਕੈਂਸਰ ਤੋਂ ਉੱਭਰ ਚੁੱਕੀਆਂ ਸਾਰੀਆਂ ਔਰਤਾਂ ‘ਚੋਂ ਤਕਰੀਬਨ 40 ਫੀਸਦੀ ਔਰਤਾਂ ‘ਚ ਟਾਈਮ ਤੋਂ ਪਹਿਲਾਂ ਉਨ੍ਹਾਂ ਦਾ ਅੰਡਾਸ਼ਅ ਖਰਾਬ ਹੁੰਦਾ ਵੇਖਿਆ ਗਿਆ। ਇਸ ‘ਚ ਬੱਚੇਦਾਨੀ ਦੇ ਕਈ ਪ੍ਰੋਸੈਸ ਬੰਦ ਹੋ ਜਾਂਦੇ ਹਨ ਤੇ ਅਕਸਰ ਬਾਂਝਪਨ ਦੇ ਹਾਲਾਤ ਬਣ ਜਾਂਦੇ ਹਨ।
ਔਰਤਾਂ ਕੋਲ ਜਨਮ ਤੋਂ ਹੀ ਅੰਡਾਣੂਆਂ ਨੂੰ ਡੈਵਲਪ ਕਰਨ ਦੀ ਸਮੱਰਥਾ ਹੁੰਦੀ ਹੈ, ਜਿਹੜੀ ਕਿ ਜ਼ਿੰਦਗੀ ਭਰ ਚਲਦੀ ਹੈ ਪਰ ਇਹ ਸ਼ਰੀਰ ਦੀਆਂ ਸਭ ਤੋਂ ਸੰਵੇਦਨਸ਼ੀਲ ਕੋਸ਼ਿਕਾਵਾਂ ‘ਚੋਂ ਇੱਕ ਹੁੰਦੇ ਹਨ। ਇਸ ਤਰ੍ਹਾਂ ਕੈਂਸਰ ਦੇ ਇਲਾਜ ਦੌਰਾਨ ਇਹ ਖਤਮ ਹੋ ਜਾਂਦੇ ਹਨ।
ਇਹ ਰਿਸਰਚ ਜੈਨੇਟਿਕਸ ਮੈਗਜ਼ੀਨ ‘ਚ ਛਪਿਆ ਹੈ। ਇਸ ਦਾ ਆਧਾਰ ਪਹਿਲਾਂ ਕੀਤੀ ਗਈ ਖੋਜ ਹੈ ਜਿਸ ‘ਚ ਇੱਕ ਚੈੱਕਪੁਆਇੰਟ ਪ੍ਰੋਟੀਨ ਦਾ ਪੱਤਾ ਲਾਇਆ ਗਿਆ ਸੀ ਜਿਹੜੀ ਰੇਡੀਏਸ਼ਨ ਨਾਲ ਅੰਡਾਣੂ ਦੇ ਨੁਕਸਾਨ ਤੋਂ ਬਾਅਦ ਐਕਟਿਵ ਹੋ ਜਾਂਦੇ ਹਨ।