Health News: ਸਰਦੀਆਂ ਵਿਚ ਪੀਉ ਅਮਰੂਦ ਦਾ ਜੂਸ, ਹੋਣਗੇ ਕਈ ਫ਼ਾਇਦੇ
Published : Feb 3, 2025, 7:04 am IST
Updated : Feb 3, 2025, 7:44 am IST
SHARE ARTICLE
Drink guava juice in winter Health News
Drink guava juice in winter Health News

Health News: ਅਮਰੂਦ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਇਹ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੈ।

ਸਰਦੀਆਂ ਦਾ ਮੌਸਮ ਸਿਹਤਮੰਦ ਫਲਾਂ ਅਤੇ ਸਬਜ਼ੀਆਂ ਦਾ ਭੰਡਾਰ ਲਿਆਉਂਦਾ ਹੈ। ਲੋਕ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰਦੇ ਹਨ। ਇਸ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਲੋਕ ਇਨ੍ਹਾਂ ਫਲਾਂ ਦੀ ਵਰਤੋਂ ਕਈ ਤਰ੍ਹਾਂ ਨਾਲ ਕਰਦੇ ਹਨ। ਕੱੁਝ ਅਪਣੀ ਖ਼ੁਰਾਕ ਵਿਚ ਸਲਾਦ ਦੇ ਰੂਪ ਵਿਚ ਫਲ ਸ਼ਾਮਲ ਕਰਦੇ ਹਨ ਜਦੋਂ ਕਿ ਕੱੁਝ ਜੂਸ ਪੀਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਮਰੂਦ ਦੇ ਜੂਸ ਬਾਰੇ ਦਸਾਂਗੇ। ਸਰਦੀਆਂ ਵਿਚ ਜੇਕਰ ਤੁਸੀਂ ਰੋਜ਼ਾਨਾ ਅਮਰੂਦ ਦਾ ਜੂਸ ਪੀਂਦੇ ਹੋ ਤਾਂ ਤੁਹਾਨੂੰ ਕਈ ਫ਼ਾਇਦੇ ਮਿਲ ਸਕਦੇ ਹਨ। ਆਉ ਜਾਣਦੇ ਹਾਂ ਅਮਰੂਦ ਦੇ ਜੂਸ ਦੇ ਫ਼ਾਇਦਿਆਂ ਬਾਰੇ:

ਸਰਦੀਆਂ ਵਿਚ ਮੌਸਮੀ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿਚ ਅਮਰੂਦ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਅਮਰੂਦ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਇਹ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੈ।

ਸਰਦੀਆਂ ਵਿਚ ਅਮਰੂਦ ਦਾ ਜੂਸ ਪੀਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੇ ਇਨਫ਼ੈਕਸ਼ਨ ਨਾਲ ਲੜਨ ਵਿਚ ਮਦਦ ਮਿਲਦੀ ਹੈ। ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਸਰਦੀਆਂ ਵਿਚ ਅਮਰੂਦ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਅਮਰੂਦ ਵਿਚ ਫ਼ਾਈਬਰ ਦੀ ਚੰਗੀ ਮਾਤਰਾ ਮਿਲ ਜਾਂਦੀ ਹੈ। ਇਸ ਕਾਰਨ ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ’ਚ ਮਦਦ ਕਰਦਾ ਹੈ। ਇਸ ਫਲ ਦਾ ਰਸ ਪੀਣ ਨਾਲ ਪੇਟ ਦਰਦ, ਸੋਜ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

ਸਰਦੀਆਂ ਵਿਚ ਚਮੜੀ ਖ਼ੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਅਮਰੂਦ ਦਾ ਰਸ ਸਾਡੀ ਚਮੜੀ ਨੂੰ ਜ਼ਰੂਰੀ ਪੌਸ਼ਣ ਪ੍ਰਦਾਨ ਕਰਦਾ ਹੈ। ਇਹ ਚਮੜੀ ਦੀ ਨਮੀ ਨੂੰ ਬਣਾਈ ਰੱਖਣ ਅਤੇ ਇਸ ਨੂੰ ਚਮਕਦਾਰ ਬਣਾਉਣ ਵਿਚ ਮਦਦਗਾਰ ਹੈ। ਜੇਕਰ ਤੁਸੀਂ ਰੋਜ਼ਾਨਾ ਅਮਰੂਦ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਚਿਹਰੇ ’ਤੇ ਕੁਦਰਤੀ ਨਿਖਾਰ ਆਉਂਦਾ ਹੈ। ਆਮ ਤੌਰ ’ਤੇ ਸਰਦੀਆਂ ਵਿਚ ਭਾਰ ਵਧਣ ਦੀ ਸਮੱਸਿਆ ਹੁੰਦੀ ਹੈ। ਅਜਿਹੇ ’ਚ ਅਮਰੂਦ ਦਾ ਜੂਸ ਭਾਰ ਘਟਾਉਣ ਵਿਚ ਮਦਦਗਾਰ ਹੋ ਸਕਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement