
ਕਈ ਲੋਕਾਂ ਨੂੰ ਸਫ਼ਰ ਕਰਨ ਦੇ ਦੌਰਾਨ ਸਿਰ ਦਰਦ, ਉਲਟੀਆਂ, ਉਕਾਰੀ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਉਹ ਸਫ਼ਰ ਦਾ ਆਨੰਦ ਨਹੀਂ ਲੈ..
ਕਈ ਲੋਕਾਂ ਨੂੰ ਸਫ਼ਰ ਕਰਨ ਦੇ ਦੌਰਾਨ ਸਿਰ ਦਰਦ, ਉਲਟੀਆਂ, ਉਕਾਰੀ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਉਹ ਸਫ਼ਰ ਦਾ ਆਨੰਦ ਨਹੀਂ ਲੈ ਪਾਉਂਦੇ ਅਤੇ ਪੂਰੇ ਸਮਾਂ ਅਪਣੀ ਤਬੀਅਤ ਦੀ ਵਜ੍ਹਾ ਨਾਲ ਪਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਵੀ ਇਸ ਮੁਸ਼ਕਲ ਤੋਂ ਗੁਜ਼ਰ ਰਹੇ ਹੋ ਤਾਂ ਇਹ ਨੁਸਖੇ ਤੁਹਾਡੇ ਲਈ ਮਦਦਗਾਰ ਹੋ ਸਕਦੇ ਹਨ।
Vomiting
ਸਫ਼ਰ ਕਰਨ ਤੋਂ ਪਹਿਲਾਂ ਅਦਰਕ ਦੀ ਟਾਫ਼ੀ ਤੁਸੀਂ ਚਬਾ ਸਕਦੇ ਹੋ। ਇਸ ਤੋਂ ਇਲਾਵਾ ਘਰ ਤੋਂ ਨਿਕਲਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀ ਕੇ ਨਿਕਲਣ ਨਾਲ ਵੀ ਤੁਹਾਨੂੰ ਫ਼ਾਇਦਾ ਹੋਵੇਗਾ।
Ginger
ਅਦਰਕ – ਅਦਰਕ 'ਚ ਐਂਟੀਮੈਨਿਕ ਗੁਣ ਹੁੰਦੇ ਹਨ। ਐਂਟੀਮੈਨਿਕ ਇਕ ਅਜਿਹਾ ਪਦਾਰਥ ਹੈ ਜੋ ਉਲਟੀ ਅਤੇ ਚੱਕਰ ਆਉਣ ਤੋਂ ਬਚਾਉਂਦਾ ਹੈ। ਸਫ਼ਰ ਦੌਰਾਨ ਜੀਅ ਮਚਲਾਉਣ 'ਤੇ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਆਵੇਗੀ। ਜੇਕਰ ਹੋ ਸਕੇ ਤਾਂ ਅਦਰਕ ਅਪਣੇ ਨਾਲ ਹੀ ਰੱਖੋ। ਜੇਕਰ ਬੇਚੈਨੀ ਹੋ ਤਾਂ ਇਸਨੂੰ ਥੋੜ੍ਹਾ-ਥੋੜ੍ਹਾ ਖਾਂਦੇ ਰਹੋ।
Onion
ਪਿਆਜ ਦਾ ਰਸ – ਸਫ਼ਰ 'ਚ ਹੋਣ ਵਾਲੀ ਉਲਟੀਆਂ ਤੋਂ ਬਚਨ ਲਈ ਸਫ਼ਰ 'ਤੇ ਜਾਣ ਤੋਂ ਅੱਧੇ ਘੰਟੇ ਪਹਿਲਾਂ 1 ਚੱਮਚ ਪਿਆਜ ਦੇ ਰਸ 'ਚ 1 ਚੱਮਚ ਅਦਰਕ ਦੇ ਰਸ ਨੂੰ ਮਿਲਾ ਕੇ ਲੈਣਾ ਚਾਹੀਦਾ ਹੈ। ਇਸ ਤੋਂ ਤੁਹਾਨੂੰ ਸਫ਼ਰ ਦੇ ਦੌਰਾਨ ਉਲਟੀਆਂ ਨਹੀਂ ਆਣਗੀਆਂ ਪਰ ਜੇਕਰ ਸਫ਼ਰ ਲੰਮਾ ਹੈ ਤਾਂ ਇਹ ਰਸ ਨਾਲ ਬਣਾ ਕੇ ਵੀ ਰੱਖ ਸਕਦੇ ਹੋ।
Cloves
ਲੌਂਗ ਦਾ ਜਾਦੂ – ਸਫ਼ਰ ਦੌਰਾਨ ਜਿਵੇਂ ਹੀ ਤੁਹਾਨੂੰ ਲੱਗੇ ਕਿ ਜੀਅ ਮਚਲਾਉਣ ਲਗਾ ਹੈ ਤਾਂ ਤੁਹਾਨੂੰ ਤੁਰਤ ਹੀ ਅਪਣੇ ਮੁੰਹ 'ਚ ਲੌਂਗ ਰੱਖ ਕੇ ਚੂਸਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਜੀਅ ਮਚਲਾਉਣਾ ਬੰਦ ਹੋ ਜਾਵੇਗਾ।
Mint
ਮਦਦਗਾਰ ਹੈ ਪੁਦੀਨਾ – ਪੁਦੀਨਾ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਅਤੇ ਇਸ ਤਰ੍ਹਾਂ ਚੱਕਰ ਆਉਣ ਅਤੇ ਯਾਤਰਾ ਦੇ ਦੌਰਾਨ ਤਬਿਅਤ ਖ਼ਰਾਬ ਲੱਗਣ ਦੀ ਹਾਲਤ ਨੂੰ ਵੀ ਖ਼ਤਮ ਕਰਦਾ ਹੈ। ਪੁਦੀਨੇ ਦਾ ਤੇਲ ਵੀ ਉਲਟੀਆਂ ਨੂੰ ਰੋਕਣ 'ਚ ਬੇਹਦ ਮਦਦਗਾਰ ਹੈ। ਇਸ ਦੇ ਲਈ ਰੁਮਾਲ 'ਤੇ ਪੁਦੀਨੇ ਦੇ ਤੇਲ ਦੀ ਕੁੱਝ ਬੂੰਦਾ ਛਿੜ ਕੇ ਅਤੇ ਸਫ਼ਰ ਦੇ ਦੌਰਾਨ ਉਸ ਨੂੰ ਸੂੰਘਦੇ ਰਹੋ। ਸੁੱਕੇ ਪੁਦੀਨੇ ਦੀਆਂ ਪੱਤੀਆਂ ਨੂੰ ਗਰਮ ਪਾਣੀ 'ਚ ਮਿਲਾ ਕੇ ਅਪਣੇ ਆਪ ਲਈ ਪੁਦੀਨੇ ਦੀ ਚਾਹ ਬਣਾਓ। ਇਸ ਮਿਸ਼ਰਣ ਨੂੰ ਚੰਗੀ ਤ੍ਰਾਂ ਨਾਲ ਮਿਲਾਓ ਅਤੇ ਇਸ 'ਚ 1 ਚੱਮਚ ਸ਼ਹਿਦ ਮਿਲਾਓ। ਕਿਤੇ ਨਿਕਲਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਪਿਓ।
Lemon
ਨੀਂਬੂ ਦਾ ਕਮਾਲ – ਨੀਂਬੂ 'ਚ ਮੌਜੂਦ ਸਿਟਰਿਕ ਐਸਿਡ ਉਲਟੀ ਅਤੇ ਜੀ ਮਿਚਲਾਉਣ ਦੀ ਸਮੱਸਿਆ ਨੂੰ ਰੋਕਦੇ ਹਨ। ਇਕ ਛੋਟੇ ਕਪ 'ਚ ਗਰਮ ਪਾਣੀ ਲਵੋ ਅਤੇ ਉਸ 'ਚ 1 ਨੀਂਬੂ ਦਾ ਰਸ ਅਤੇ ਥੋੜ੍ਹਾ ਜਿਹਾ ਲੂਣ ਮਿਲਾਓ। ਇਸ ਨੂੰ ਚੰਗੀ ਤ੍ਰਾਂ ਨਾ ਮਿਲਾ ਕੇ ਪਿਓ। ਤੁਸੀਂ ਨੀਂਬੂ ਦੇ ਰਸ ਨੂੰ ਗਰਮ ਪਾਣੀ 'ਚ ਮਿਲਾ ਕੇ ਜਾਂ ਸ਼ਹਿਦ ਪਾ ਕੇ ਵੀ ਪੀ ਸਕਦੇ ਹੋ। ਯਾਤਰਾ ਦੌਰਾਨ ਹੋਣ ਵਾਲੀ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਇਹ ਇਕ ਕਾਰਗਰ ਇਲਾਜ ਹੈ।