ਇਹ ਚੀਜ਼ਾਂ ਤੁਹਾਡੀ ਸਿਹਤ ਦੇ ਨਾਲ ਸਵਾਦ ਨੂੰ ਬਰਕਰਾਰ ਰੱਖਣ ’ਚ ਮਦਦ ਕਰਨਗੀਆਂ। ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ:
Health News: ਪਾਚਨ ਤੰਤਰ ਨੂੰ ਮਜ਼ਬੂਤ ਬਣਾਏ ਰੱਖਣ ਲਈ ਸਾਡੀਆਂ ਅੰਤੜੀਆਂ ਬਹੁਤ ਮੁੱਖ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੀ ਕਾਰਜ ਪ੍ਰਣਾਲੀ ’ਚ ਗੜਬੜੀ ਹੋਣ ਨਾਲ ਪਾਚਨ ਤੰਤਰ ਖ਼ਰਾਬ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਬੀਮਾਰੀਆਂ ਦੀ ਚਪੇਟ ’ਚ ਆਉਣ ਦਾ ਖ਼ਤਰਾ ਵਧਦਾ ਹੈ। ਇਸ ਤੋਂ ਬਚਣ ਲਈ ਤੁਸੀਂ ਰੋਜ਼ਾਨਾ ਦੀ ਖ਼ੁਰਾਕ ’ਚ ਕੁੱਝ ਖ਼ਾਸ ਚੀਜ਼ਾਂ ਸ਼ਾਮਲ ਕਰ ਸਕਦੇ ਹੋ।
ਇਹ ਚੀਜ਼ਾਂ ਤੁਹਾਡੀ ਸਿਹਤ ਦੇ ਨਾਲ ਸਵਾਦ ਨੂੰ ਬਰਕਰਾਰ ਰੱਖਣ ’ਚ ਮਦਦ ਕਰਨਗੀਆਂ। ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ:
ਦਾਲ ਅਤੇ ਚੌਲਾਂ ਨਾਲ ਤਿਆਰ ਖਿਚੜੀ ਖਾਣ ’ਚ ਹਲਕੀ ਅਤੇ ਗੁਣਾਂ ਦਾ ਖ਼ਜ਼ਾਨਾ ਹੁੰਦੀ ਹੈ। ਇਸ ’ਚ ਘਿਉ ਮਿਲਾ ਕੇ ਖਾਣ ਨਾਲ ਇਸ ਦਾ ਸਵਾਦ ਅਤੇ ਗੁਣ ਹੋਰ ਵੀ ਵਧ ਜਾਂਦੇ ਹਨ। ਮਾਹਰਾਂ ਮੁਤਾਬਕ, ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਖਿਚੜੀ ਦਾ ਸੇਵਨ ਕਰਨਾ ਬਹੁਤ ਬਿਹਤਰ ਹੈ। ਇਸ ਦੀ ਵਰਤੋਂ ਨਾਲ ਦਸਤ, ਕਬਜ਼, ਜੀਅ ਮਚਲਾਉਣਾ ਅਤੇ ਉਲਟੀ ਆਉਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਇਸ ਦੀ ਗੁਣਵਤਾ ਵਧਾਉਣ ਲਈ ਇਸ ’ਚ ਵੱਖ-ਵੱਖ ਸਬਜ਼ੀਆਂ ਮਿਲਾ ਸਕਦੇ ਹੋ।
ਦਖਣੀ ਭਾਰਤ ਦੀ ਮਸ਼ਹੂਰ ਡਿਸ਼ ਇਡਲੀ ਨੂੰ ਦੇਸ਼ ਭਰ ਦੇ ਲੋਕ ਬਹੁਤ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਘੱਟ ਕੈਲੋਰੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਇਡਲੀ ਦਾ ਸੇਵਨ ਕਰਨ ਨਾਲ ਅੰਤੜੀਆਂ ਸਿਹਤਮੰਦ ਰਹਿਣ ’ਚ ਮਦਦ ਮਿਲਦੀ ਹੈ। ਤੁਸੀਂ ਦਿਨ ਭਰ ਤੰਦਰੁਸਤ ਰਹਿਣ ਲਈ ਨਾਸ਼ਤੇ ’ਚ ਇਡਲੀ ਦੀ ਵਰਤੋਂ ਕਰ ਸਕਦੇ ਹੋ।
ਔਲਿਆਂ ਦੇ ਮੁਰੱਬੇ ’ਚ ਫ਼ਾਈਬਰ ਜ਼ਿਆਦਾ ਮਾਤਰਾ ’ਚ ਹੁੰਦਾ ਹੈ। ਸਵੇਰੇ ਖ਼ਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਗੈਸ, ਐਸਿਡਿਟੀ, ਕਬਜ਼ ਆਦਿ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਅੰਤੜੀਆਂ ਸਿਹਤਮੰਦ ਰਹਿਣ ਨਾਲ ਪਾਚਨ ਸਬੰਧੀ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।
ਦਹੀਂ ’ਚ ਚੰਗੇ ਬੈਕਟੀਰੀਆ ਮਿਲ ਜਾਂਦੇ ਹਨ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ’ਚ ਸੁਧਾਰ ਹੋਣ ਦੇ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ। ਮਾਹਰਾਂ ਮੁਤਾਬਕ ਦਹੀਂ ਨੂੰ ਸਫੇਦ ਚੌਲਾਂ ਨਾਲ ਖਾਣ ਸਦਕਾ ਸਿਹਤ ਨੂੰ ਦੁਗਣਾ ਫ਼ਾਇਦਾ ਹੁੰਦਾ ਹੈ।
ਮੁੰਗੀ ਦੀ ਦਾਲ, ਆਇਰਨ, ਕੈਲਸ਼ੀਅਮ, ਵਿਟਾਮਿਨ, ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ’ਚ ਮਜ਼ਬੂਤੀ ਅਤੇ ਸੁਧਾਰ ਆਉਂਦਾ ਹੈ। ਅਜਿਹੇ ’ਚ ਪਾਚਨ ਸਬੰਧੀ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਨਾਲ ਅੰਤੜੀਆਂ ਸਿਹਤਮੰਦ ਰਹਿਣ ਦੇ ਨਾਲ ਇਮਿਊਨਿਟੀ ਵੀ ਤੇਜ਼ੀ ਨਾਲ ਵਧਦੀ ਹੈ। ਅਜਿਹੇ ’ਚ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਤੁਸੀਂ ਇਸ ਨੂੰ ਰੋਟੀ, ਪਰੌਂਠੇ ਅਤੇ ਚੌਲਾਂ ਨਾਲ ਖਾ ਸਕਦੇ ਹੋ।