Heath News: ਗਰਮੀਆਂ ਵਿਚ ਤੰਦਸੁਰਤ ਰਹਿਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
Published : Jul 3, 2025, 6:24 am IST
Updated : Jul 3, 2025, 8:09 am IST
SHARE ARTICLE
Consume these things to stay healthy in summer  Heath News
Consume these things to stay healthy in summer Heath News

Heath News: ਸਰੀਰ ਵਿਚ ਪਾਣੀ ਦੀ ਕਮੀ ਹੋਣ 'ਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ

Consume these things to stay healthy in summer  Heath News: ਗਰਮੀਆਂ ਵਿਚ ਤਾਪਮਾਨ ਬੁਹਤ ਜ਼ਿਆਦਾ ਹੋ ਜਾਂਦਾ ਹੈ। ਇਸ ਸਮੇਂ ਸਰੀਰ ਵਿਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਹੋਣ ’ਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ਵਿਚ ਗਰਮੀਆਂ ਵਿਚ ਅਪਣੇ ਖਾਣ-ਪੀਣ ’ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜੋ ਇਸ ਮੌਸਮ ਵਿਚ ਸਰੀਰ ਨੂੰ ਤੰਦੁਰੁਸਤ ਰੱਖਣ ਦਾ ਕੰਮ ਕਰਦੀਆਂ ਹਨ।  

ਨਾਰੀਅਲ ਪਾਣੀ - ਨਾਰੀਅਲ ਪਾਣੀ ਵਿਚ ਮੌਜੂਦ ਪੌਸ਼ਕ ਤੱਤ ਸਿਹਤ ਲਈ ਬਹੁਤ ਹੀ ਸਹੀ ਮੰਨੇ ਜਾਂਦੇ ਹਨ। ਇਸ ਨਾਲ ਡਿਹਾਇਡਰੇਸ਼ਨ, ਬਲਡ ਪ੍ਰੈਸ਼ਰ, ਡਾਇਬਿਟੀਜ ਅਤੇ ਮੋਟਾਪਾ ਕੰਟਰੋਲ ਵਿਚ ਰਹਿੰਦਾ ਹੈ। ਸਰੀਰ ਨੂੰ ਠੰਢਕ ਮਿਲਦੀ ਹੈ, ਪੀ.ਐਚ ਬੈਲੇਂਸ ਨੂੰ ਠੀਕ ਰੱਖਣ ਵਿਚ ਸਹਾਇਕ ਹੈ। ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਨਹੀਂ ਕਰਣਾ ਚਾਹੀਦਾ। ਹਮੇਸ਼ਾ ਤਾਜ਼ਾ ਨਾਰੀਅਲ ਪਾਣੀ ਦਾ ਸੇਵਨ ਹੀ ਕਰੋ। 

ਨੀਂਬੂ ਪਾਣੀ - ਨੀਂਬੂ ਪਾਣੀ ਵੀ ਸਰੀਰ ਨੂੰ ਰੀਹਾਇਡਰੇਟ ਕਰਦਾ ਹੈ। ਇਸ ਦੇ ਪੌਸ਼ਕ ਤੱਤ ਮੋਟਾਪਾ ਘੱਟ ਕਰਦੇ ਹਨ। ਆਇਸਡ ਗਰੀਨ ਟੀ - ਦਿਨ ਵਿਚ ਤਿੰਨ ਵਾਰ ਗਰੀਨ ਟੀ ਦੇ ਸੇਵਨ ਨਾਲ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ। ਗਰਮੀ ਤੋਂ ਬਚਨ ਲਈ ਗਰੀਨ ਟੀ ਵਿਚ ਬਰਫ਼ ਪਾ ਕੇ ਪੀ ਸਕਦੇ ਹੋ।  ਇਹ ਤਣਾਅ ਅਤੇ ਬੇਚੈਨੀ ਨੂੰ ਘੱਟ ਕਰਨ ਵਿਚ ਸਹਾਇਕ ਹੈ। 

ਲੱਸੀ - ਲੱਸੀ ਇਕ ਕੁਦਰਤੀ ਪ੍ਰੋਬਾਔਟਿਕ ਡਰਿੰਕ ਹੈ ਜੋ ਅੰਤੜੀਆਂ ਨੂੰ ਠੰਢਾ ਅਤੇ ਭੈੜੇ ਬੈਕਟੀਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਢਿੱਡ ਨਾਲ ਸਬੰਧਤ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਰੋਜ਼ਾਨਾ ਗਰਮੀਆਂ ਵਿਚ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ। 
ਤਰਬੂਜ਼ - ਤਰਬੂਜ਼ ਵਿਚ 92 ਫ਼ੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਇਹ ਡਿਹਾਇਡਰੇਸ਼ਨ ਤੋਂ ਬਚਾ ਕੇ ਰੱਖਦਾ ਹੈ। 

ਕਕੜੀ - ਕਕੜੀ ਦਾ ਸੇਵਨ ਸਲਾਦ ਦੇ ਰੂਪ ਵਿਚ ਕੀਤਾ ਜਾਂਦਾ ਹੈ। ਫਾਇਬਰ ਯੁਕਤ ਕਕੜੀ ਖਾਣ ਨਾਲ ਗਰਮੀ ਘੱਟ ਲੱਗਦੀ ਹੈ। ਇਸ ਦਾ ਸੇਵਨ ਕਰਣ ਨਾਲ ਸਰੀਰ ਹਾਇਡਰੇਟ ਰਹਿੰਦਾ ਹੈ। ਇਸ ਵਿਚ ਮੌਜੂਦ ਆਯੋਡੀਨ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦਾ ਹੈ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement