
ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ
ਮੁਹਾਲੀ: ਲੱਤਾਂ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੀਆਂ ਹਨ ਪਰ ਇਨ੍ਹਾਂ ਲੱਤਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਪੈਰਾਂ ਵਿਚ ਦਰਦ ਜਾਂ ਕਮਜ਼ੋਰੀ ਦੀ ਸਮੱਸਿਆ ਆ ਜਾਂਦੀ ਹੈ ਤਾਂ ਇਨਸਾਨ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਸਪੇਸ਼ੀਆਂ ਵਿਚ ਮੋਚ, ਖਿਚਾਅ,ਪੋਸ਼ਣ ਦੀ ਕਮੀ,ਥਕਾਵਟ, ਲੰਮੇ ਸਮੇਂ ਤਕ ਖੜੇ ਰਹਿਣਾ, ਨਸਾਂ ਵਿਚ ਪਾਣੀ ਦੀ ਕਮੀ, ਹੱਡੀ ਟੁਟਣ ਦੀ ਵਜ੍ਹਾ ਨਾਲ ਪੈਰਾਂ ਅਤੇ ਲੱਤਾਂ ਵਿਚ ਦਰਦ ਹੋ ਸਕਦਾ ਹੈ ਪਰ ਇਸ ਕਮਜ਼ੋਰੀ ਅਤੇ ਦਰਦ ਨੂੰ ਦੂਰ ਕਰਨ ਲਈ ਅਸੀਂ ਕਈ ਘਰੇਲੂ ਨੁਸਖ਼ੇ ਅਪਣਾ ਸਕਦੇ ਹਾਂ ਜਿਨ੍ਹਾਂ ਨਾਲ ਸਾਡੀਆਂ ਲੱਤਾਂ ਦਾ ਦਰਦ ਵੀ ਦੂਰ ਹੋ ਜਾਵੇਗਾ।
Pain in the knees
ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ, ਉਨ੍ਹਾਂ ਦੀਆਂ ਲੱਤਾਂ ਵਿਚ ਦਰਦ, ਕਮਰ ਵਿਚ ਦਰਦ, ਸਰੀਰ ਵਿਚ ਦਰਦ, ਜੋੜਾਂ ਵਿਚ ਦਰਦ ਜਿਹੇ ਲੱਛਣ ਦਿਖਣ ਲਗਦੇ ਹਨ। ਇਸ ਤੋਂ ਇਲਾਵਾ ਕੈਲਸ਼ੀਅਮ, ਫ਼ਾਸਫ਼ੋਰਸ ਵੀ ਤੰਤਰਿਕਾ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਤੱਤ ਹਨ। ਇਸ ਲਈ ਜੇਕਰ ਤੁਹਾਡੀਆਂ ਵੀ ਲੱਤਾਂ ਵਿਚ ਦਰਦ ਵਿਟਾਮਿਨ ਡੀ ਦੀ ਕਮੀ ਕਾਰਨ ਹੁੰਦਾ ਹੈ ਤਾਂ ਦਸ ਮਿੰਟ ਧੁੱਪ ਵਿਚ ਜ਼ਰੂਰ ਬੈਠੋ ਅਤੇ ਇਸ ਤੋਂ ਇਲਾਵਾ ਅਪਣੇ ਆਹਾਰ ਵਿਚ ਖੱਟੇ ਫੱਲ ਵੱਧ ਤੋਂ ਵੱਧ ਸ਼ਾਮਲ ਕਰੋ।
Pain in the Legs
ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।ਪੋਟਾਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ। ਇਹ ਸਾਡੀਆਂ ਲੱਤਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਲਈ ਜੇਕਰ ਤੁਹਾਡੇ ਸਰੀਰ ਵਿਚ ਖ਼ੂਨ ਦੀ ਕਮੀ ਕਾਰਨ ਲੱਤਾਂ ਵਿਚ ਦਰਦ ਹੁੰਦਾ ਹੈ ਤਾਂ ਅਪਣੇ ਭੋਜਨ ਵਿਚ ਕੇਲਾ, ਟਮਾਟਰ, ਸ਼ਕਰਕੰਦੀ,ਆਲੂ ਵੱਧ ਤੋਂ ਵੱਧ ਸ਼ਾਮਲ ਕਰੋ।
ਪੱਠਿਆਂ ਨੂੰ ਮਜ਼ਬੂਤ ਕਰਨ ਲਈ ਪੈਦਲ ਚਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਵਿਚ ਖ਼ੂਨ ਦਾ ਵਹਾਅ ਵਧਦਾ ਹੈ ਅਤੇ ਸਾਡੇ ਜੋੜ ਮਜ਼ਬੂਤ ਹੁੰਦੇ ਹਨ। ਇਸ ਲਈ ਅਪਣੀ ਰੁਟੀਨ ਵਿਚ ਕਸਰਤ, ਸਾਈਕਲਿੰਗ ਅਤੇ ਸੈਰ ਕਰੋ। ਜੇਕਰ ਤੁਹਾਡੀਆਂ ਲੱਤਾਂ ਕਮਜ਼ੋਰ ਹੋ ਗਈਆਂ ਹਨ ਅਤੇ ਤੁਸੀਂ ਇਸ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਪਣੇ ਭੋਜਨ ਵਿਚ ਪ੍ਰੋਟੀਨ, ਪੋਟਾਸ਼ੀਅਮ , ਮੈਗਨੀਸ਼ੀਅਮ , ਵਿਟਾਮਿਨ ਵਾਲੀਆਂ ਚੀਜ਼ਾਂ ਸ਼ਾਮਲ ਕਰੋ।
ਇਸ ਲਈ ਤੁਸੀਂ ਸੁੱਕੇ ਮੇਵੇ, ਆਲੂ, ਮੇਥੀ, ਸੌਗੀ, ਟਮਾਟਰ ਲੈ ਸਕਦੇ ਹੋ ਅਤੇ ਪ੍ਰੋਟੀਨ ਲਈ ਆਂਡਾ ਦਹੀਂ ਲਉ। ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਪਾਲਕ, ਦਾਲ ਅਪਣੇ ਭੋਜਨ ਵਿਚ ਸ਼ਾਮਲ ਕਰੋ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰਨ ਤੋਂ ਬਾਅਦ ਲੱਤਾਂ ਵਿਚ ਦਰਦ ਹੋ ਰਿਹਾ ਹੈ ਤਾਂ ਇਸ ਲਈ ਠੰਢੇ ਜਾਂ ਫਿਰ ਗਰਮ ਪਾਣੀ ਦਾ ਸੇਕ ਕਰ ਸਕਦੇ ਹੋ। ਇਸ ਨਾਲ ਲੱਤਾਂ ਦਾ ਦਰਦ ਅਤੇ ਸੋਜ ਘੱਟ ਹੋ ਜਾਵੇਗੀ।