ਘੜੇ ਵਾਲਾ ਪਾਣੀ ਪੀਣ ਦੇ ਅਦਭੁੱਤ ਫ਼ਾਇਦੇ
Published : Jul 4, 2019, 10:15 am IST
Updated : Jul 4, 2019, 10:15 am IST
SHARE ARTICLE
clay water pot benefits
clay water pot benefits

ਮਟਕੇ ਦਾ ਪਾਣੀ ਜਿਨ੍ਹਾਂ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਵੀ ਹੁੰਦਾ ਹੈ

ਮਟਕੇ ਦਾ ਪਾਣੀ ਜਿਨ੍ਹਾਂ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਵੀ ਹੁੰਦਾ ਹੈ। ਮਟਕੇ ਦਾ ਪਾਣੀ ਕੁਦਰਤੀ ਤੌਰ 'ਤੇ ਠੰਡਾ ਹੁੰਦਾ ਹੈ, ਜਦੋਂ ਕਿ ਫਰਿੱਜ  ਦਾ ਪਾਣੀ ਇਲੈਕਟਰੀਸਿਟੀ ਦੀ ਮਦਦ ਨਾਲ। ਮਟਕੇ ਦੇ ਪਾਣੀ ਦਾ ਇਕ ਵੱਡਾ ਫਾਇਦਾ ਇਹ ਵੀ ਹੈ ਕਿ ਇਸ 'ਚ ਬਿਜਲੀ ਦੀ ਬਚਤ ਵੀ ਹੁੰਦੀ ਹੈ ਅਤੇ ਮਟਕੇ ਬਣਾਉਣ ਵਾਲਿਆਂ ਨੂੰ ਵੀ ਮੁਨਾਫ਼ਾ ਹੁੰਦਾ ਹੈ। ਇਸ ਵਿਚ ਪ੍ਰਕਿਰਿਤਕ ਗੁਣ ਵੀ ਹੁੰਦੇ ਹਨ ਜੋ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ ਅਤੇ ਲਾਭਕਾਰੀ ਮਿਨਰਲਸ ਪ੍ਰਦਾਨ ਕਰਦੇ ਹਨ।

Clay Water PotClay Water Pot

ਸਰੀਰ ਨੂੰ ਵਿਸ਼ੈਲੇ ਤੱਤਾਂ ਤੋਂ ਅਜ਼ਾਦ ਕਰਕੇ ਤੁਹਾਡੀ ਪ੍ਰਤੀਰਕਸ਼ਾ ਪ੍ਰਣਾਲੀ ਨੂੰ ਬੇਹਤਰੀਨ ਬਣਾਉਣ ਵਿਚ ਇਹ ਪਾਣੀ ਫਾਇਦੇਮੰਦ ਹੁੰਦਾ ਹੈ। ਫਰਿੱਜ ਦੇ ਪਾਣੀ ਦੀ ਜਗ੍ਹਾ ਇਹ ਜਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਨੂੰ ਪੀਣ ਨਾਲ ਕਬਜ ਅਤੇ ਗਲਾ ਖ਼ਰਾਬ ਹੋਣ ਵਰਗੀਆ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਠੀਕ ਮਾਅਨੇ ਵਿਚ ਸਰੀਰ ਨੂੰ ਠੰਢਕ ਦਿੰਦਾ ਹੈ।

Clay Water PotClay Water Pot

ਇਸ ਪਾਣੀ ਦਾ ਪੀ.ਐਚ ਸੰਤੁਲਨ ਠੀਕ ਹੁੰਦਾ ਹੈ। ਮਿੱਟੀ ਦੇ ਕਸ਼ਾਰੀਏ ਤੱਤ ਅਤੇ ਪਾਣੀ ਦੇ ਤੱਤ ਮਿਲਕੇ ਉਚਿਤ ਪੀ.ਐਚ ਬੇਲੇਂਸ ਬਣਾਉਂਦੇ ਹਨ ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਤੋਂ ਬਚਾਂਦੇ ਹਨ ਅਤੇ ਸੰਤੁਲਨ ਵਿਗੜਨ ਨਹੀਂ ਦਿੰਦੇ।

Clay Water PotClay Water Pot

ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੈ। ਇਸ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਹੀ ਘੱਟ ਹੁੰਦਾ ਹੈ ਜੋ ਠੰਢਕ ਤਾਂ ਦਿੰਦਾ ਹੀ ਹੈ, ਪੇਟ ਅਤੇ ਪਾਚਣ ਦੀ ਕਰਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਵਿਚ ਟੇਸਟੋਸਟੇਰਾਨ ਦਾ ਪੱਧਰ ਵੀ ਵਧਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement