Health News: ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਖਾਣ ਪਪੀਤਾ, ਹੋ ਸਕਦਾ ਹੈ ਨੁਕਸਾਨ

By : GAGANDEEP

Published : Jul 4, 2024, 7:03 am IST
Updated : Jul 4, 2024, 7:29 am IST
SHARE ARTICLE
Pregnant women do not forget to eat papaya Health News
Pregnant women do not forget to eat papaya Health News

Health News: ਪਪੀਤੇ ਵਿਚ ਮੌਜੂਦ ਲੈਟੇਕਸ ’ਚ ਪੈਪੇਨ ਨਾਂ ਦਾ ਤੱਤ ਫ਼ੂਡ ਪਾਈਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ

Pregnant women do not forget to eat papaya Health News: ਕੁੱਝ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਪਪੀਤਾ ਖਾਣ ਨਾਲ ਤੁਹਾਡੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ। ਦਸਣਯੋਗ ਹੈ ਕਿ ਪਪੀਤੇ ਵਿਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਪਪੀਤਾ ਊਰਜਾ, ਚਰਬੀ, ਫ਼ਾਈਬਰ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਮੈਗਨੀਸ਼ੀਅਮ, ਜ਼ਿੰਕ, ਮੈਂਗਨੀਜ਼, ਕਾਪਰ, ਵਿਟਾਮਿਨ ਏ, ਬੀ, ਸੀ, ਬੀ6, ਈ, ਫੋਲੇਟ, ਥਿਆਮਿਨ, ਬੀਟਾ ਕੈਰੋਟੀਨ, ਨਿਆਸੀਨ ਆਦਿ ਨਾਲ ਭਰਪੂਰ ਹੁੰਦਾ ਹੈ।

ਗਰਭਵਤੀ ਔਰਤਾਂ ਨੂੰ ਪਪੀਤੇ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ। ਇਸ ਵਿਚ ਲੈਟੇਕਸ, ਪੈਪੈਨ ਨਾਮਕ ਤੱਤ ਹੁੰਦਾ ਹੈ, ਜੋ ਬੱਚੇਦਾਨੀ ਨੂੰ ਸੰਕੁਚਿਤ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਬੀਮਾਰੀ, ਲਿਵਰ ਦੀ ਸਮੱਸਿਆ, ਚਮੜੀ ਨਾਲ ਸਬੰਧਤ ਕੋਈ ਵੀ ਬੀਮਾਰੀ, ਹਾਈਪੋਥਾਇਰਾਇਡਿਜਮ, ਕਿਸੇ ਵੀ ਤਰ੍ਹਾਂ ਦੀ ਐਲਰਜੀ, ਗੁਰਦੇ ਦੀ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਬਹੁਤ ਘੱਟ ਸੇਵਨ ਕਰਨਾ ਚਾਹੀਦਾ ਹੈ। ਪਪੀਤੇ ਵਿਚ ਵਿਟਾਮਿਨ ਸੀ ਹੁੰਦਾ ਹੈ ਅਤੇ ਇਸ ’ਚ ਮੌਜੂਦ ਐਂਟੀਆਕਸੀਡੈਂਟ ਕਿਡਨੀ ਸਟੋਨ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਕਿਉਂਕਿ ਇਸ ਵਿਚ ਫ਼ਾਈਬਰ ਅਤੇ ਜੁਲਾਬ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਦਸਤ ਦੀ ਸਥਿਤੀ ਵਿਚ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਪੀਤੇ ਵਿਚ ਮੌਜੂਦ ਲੈਟੇਕਸ ’ਚ ਪੈਪੇਨ ਨਾਂ ਦਾ ਤੱਤ ਫ਼ੂਡ ਪਾਈਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚਮੜੀ ’ਤੇ ਲੈਟੇਕਸ ਲਗਾਉਣ ਨਾਲ ਜਲਣ ਅਤੇ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਔਰਤਾਂ ਗਰਭ ਅਵਸਥਾ ਦੇ ਸ਼ੁਰੂਆਤੀ ਮਹੀਨੇ ਵਿਚ ਜ਼ਿਆਦਾ ਪਪੀਤਾ ਖਾਂਦੀਆਂ ਹਨ ਤਾਂ ਇਸ ਨਾਲ ਗਰਭ ਵਿਚ ਪਲ ਰਹੇ ਬੱਚੇ ਵਿਚ ਜਨਮ ਸਬੰਧੀ ਨੁਕਸ ਆ ਸਕਦੇ ਹਨ। ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿਚ ਪਪੀਤਾ ਖਾਂਦੇ ਹੋ ਤਾਂ ਥਾਇਰਾਇਡ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਹਾਡੀ ਸਰਜਰੀ ਹੋਈ ਹੈ, ਤਾਂ ਪਪੀਤਾ ਨਾ ਖਾਉ ਕਿਉਂਕਿ ਇਹ ਖ਼ੂਨ ਵਿਚ ਸ਼ੂਗਰ ਲੈਵਲ ਨੂੰ ਘੱਟ ਕਰ ਸਕਦਾ ਹੈ। ਪਪੀਤਾ ਖਾਣ ਅਤੇ ਤੁਰਤ ਪਾਣੀ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

​(For more Punjabi news apart from Pregnant women do not forget to eat papaya Health News, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement