ਖ਼ਬਰਾਂ |

ਤਾਜ਼ਾ |

Health Tips: ਯੂਰਿਕ ਐਸਿਡ ਕਿਵੇਂ ਕਰੀਏ ਕਾਬੂ?
Published : Jul 4, 2025, 11:36 am IST
Updated : Jul 4, 2025, 11:36 am IST
SHARE ARTICLE
uric acid
uric acid

ਸਰੀਰ 'ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਪਰ ਯੂਰਿਕ ਐਸਿਡ ਨੂੰ ਕਿਸ ਤਰ੍ਹਾਂ ਕਾਬੂ ਕਰੀਏ?

Health Tips: ਪੰਜਾਬ ਦੇ ਪਿੰਡਾਂ ’ਚ ਬਹੁਤ ਸਾਰੇ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ ਸਮੇਤ ਕਈ ਸਿਹਤ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਸਮੇਂ ਦੇ ਨਾਲ ਯੂਰਿਕ ਐਸਿਡ ਗੋਡਿਆਂ ਸਮੇਤ ਵੱਖੋ-ਵੱਖ ਜੋੜਾਂ ’ਚ ਇਕੱਠਾ ਹੁੰਦਾ ਹੈ, ਅਤੇ ਬਾਅਦ ’ਚ ਇਹ ਸੋਜ਼ਿਸ਼ ਅਤੇ ਦਰਦ ਦਾ ਕਾਰਨ ਬਣਦਾ ਹੈ। ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ, ਬਲੱਡ ਪ੍ਰੈਸ਼ਰ, ਗੁਰਦੇ ਦੀਆਂ ਸਮੱਸਿਆਵਾਂ ਅਤੇ ਹੋਰ ਗੁੰਝਲਦਰ ਬਿਮਾਰੀਆਂ ਹੋ ਸਕਦੀਆਂ ਹਨ। 

ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਪਰ ਯੂਰਿਕ ਐਸਿਡ ਨੂੰ ਕਿਸ ਤਰ੍ਹਾਂ ਕਾਬੂ ਕਰੀਏ? ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ’ਚ ਕਰਨ ਲਈ ਸੇਬ ਦਾ ਸਿਰਕਾ ਇਕ ਬਹੁਤ ਅਸਰਦਾਰ ਚੀਜ਼ ਹੈ। ਇਸ ਦੀ ਕੀਮਤ ਵੀ ਜ਼ਿਆਦਾ ਨਹੀਂ ਹੁੰਦੀ। ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨ ਇਕ ਚਮਚ ਸਿਰਕਾ ਲਉ। ਇਸ ਨੂੰ ਇਕ ਗਲਾਸ ਪਾਣੀ ’ਚ ਮਿਲਾਉ ਅਤੇ ਇਸ ਨੂੰ ਪੀ ਜਾਉ। ਇਹ ਤੱਤ ਸਰੀਰ ’ਚ ਵੱਖੋ-ਵੱਖ ਦੂਸ਼ਿਤ ਪਦਾਰਥਾਂ ਨੂੰ ਬਾਹਰ ਕਢਦਾ ਹੈ। ਸ਼ੁੱਧ ਸੇਬ ਸਾਈਡਰ ਸਿਰਕਾ ’ਚ ਮੌਲਿਕ ਐਸਿਡ ਹੁੰਦਾ ਹੈ ਜੋ ਕਿ ਯੂਰਿਕ ਐਸਿਡ ਕਿ੍ਰਸਟਲ ਨੂੰ ਤੋੜਦਾ ਹੈ ਅਤੇ ਸਰੀਰ ’ਚ ਇਸ ਨੂੰ ਜੰਮਣ ਤੋਂ ਰੋਕਦਾ ਹੈ।

ਇਸ ਤੋਂ ਇਲਾਵਾ ਹਰ ਰੋਜ਼ ਘੱਟ ਤੋਂ ਘੱਟ ਤਿੰਨ ਲਿਟਰ ਪਾਣੀ ਪੀਣ ਨਾਲ ਸਰੀਰ ’ਚ ਯੂਰਿਕ ਐਸਿਡ ਜਮ੍ਹਾਂ ਨਹੀਂਂ ਹੋ ਸਕਦਾ। ਯੂਰਿਕ ਐਸਿਡ ਦੀਆਂ ਸਮੱਸਿਆਵਾਂ ਨੂੰ ਭੋਜਨ ’ਤੇ ਜ਼ਿਆਦਾ ਕਾਬੂ ਪਾਉਣ ਦੀ ਜ਼ਰੂਰਤ ਨਹੀਂ ਪਰ ਉੱਚ ਪ੍ਰੋਟੀਨ ਵਾਲੀਆਂ ਚੀਜ਼ਾਂ, ਮੱਛੀ, ਮਾਸ, ਦਾਲਾਂ ਸਮੇਤ ਕੁੱਝ ਹਰੀਆਂ-ਸਬਜ਼ੀਆਂ (ਪਾਲਕ) ਤੋਂ ਬਚੋ। ਇਸ ਤੋਂ ਇਲਾਵਾ ਲਾਲ ਮਾਸ, ਵਿਸ਼ੇਸ਼ ਤੌਰ ’ਤੇ ਸਮੁੰਦਰੀ ਮੱਛੀ ਨਾ ਖਾਣਾ ਸੱਭ ਤੋਂ ਚੰਗਾ ਹੈ। 

 

SHARE ARTICLE

ਏਜੰਸੀ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement