ਚਿਹਰੇ ਨੂੰ ਧੁੱਪ ਤੋਂ ਬਚਾਉਣ ਦੀ ਜ਼ਰੂਰਤ
Published : Jul 4, 2025, 11:40 am IST
Updated : Jul 4, 2025, 11:40 am IST
SHARE ARTICLE
ਚਿਹਰੇ ਨੂੰ ਧੁੱਪ ਤੋਂ ਬਚਾਉਣ ਦੀ ਜ਼ਰੂਰਤ
ਚਿਹਰੇ ਨੂੰ ਧੁੱਪ ਤੋਂ ਬਚਾਉਣ ਦੀ ਜ਼ਰੂਰਤ

ਮੂਲੀ ਦੇ ਰਸ ਵਿਚ ਸਿਰਕਾ ਮਿਲਾ ਕੇ ਲਗਾਉਣ ਨਾਲ ਵੀ ਚਿਹਰੇ ਦੇ ਦਾਗ਼ ਸਾਫ਼ ਹੋ ਜਾਂਦੇ ਹਨ

Health News: ਸਾਡੀ ਨਾਜ਼ੁਕ ਚਮੜੀ ਨੂੰ ਧੁੱਪ ਨਾਲ ਵੀ ਬਹੁਤ ਨੁਕਸਾਨ ਹੁੰਦਾ ਹੈ। ਕਈ ਵਾਰ ਚਮੜੀ ਸੜ ਵੀ ਜਾਂਦੀ ਹੈ ਅਤੇ ਚਿਹਰੇ ’ਤੇ ਦਾਗ਼ ਬਣ ਜਾਂਦੇ ਹਨ। ਇਸ ਨਾਲ ਸਾਡੀ ਚਮੜੀ ਕਾਲੀ ਹੋ ਜਾਂਦੀ ਹੈ ਅਤੇ ਸਾਡੀ ਸੁੰਦਰਤਾ ਖ਼ਰਾਬ ਹੋ ਜਾਂਦੀ ਹੈ, ਪਰ ਕੁੱਝ ਚੀਜ਼ਾਂ ਦਾ ਉਪਯੋਗ ਕਰ ਕੇ ਅਤੇ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਇਸ ਸਮੱਸਿਆ ਤੋਂ ਬਚ ਸਕਦੇ ਹੋ। ਤੁਹਾਡੇ ਚਿਹਰੇ ’ਤੇ ਹਲਕੇ ਦਾਗ਼ ਹਨ ਤਾਂ ਨਿੰਬੂ ਦੇ ਰਸ ਨੂੰ ਖੱਟੀ  ਲੱਸੀ ਵਿਚ ਮਿਲਾ ਕੇ ਲਾਉ। ਸੁੱਕ ਜਾਣ ’ਤੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। 

ਮੂਲੀ ਦੇ ਰਸ ਵਿਚ ਸਿਰਕਾ ਮਿਲਾ ਕੇ ਲਗਾਉਣ ਨਾਲ ਵੀ ਚਿਹਰੇ ਦੇ ਦਾਗ਼ ਸਾਫ਼ ਹੋ ਜਾਂਦੇ ਹਨ। ਲਾਲ ਮੂਲੀ ਨੂੰ ਖੱਟੀ ਲੱਸੀ ਵਿਚ ਇਕ ਘੰਟੇ ਤਕ ਉਬਾਲੋ ਅਤੇ ਫਿਰ ਲਗਾਉ। ਇਹ ਇਕ ਤੇਜ਼ ਬਲੀਚ ਦਾ ਕੰਮ ਕਰਦਾ ਹੈ। 

ਜਿਸ ਵੀ ਸਬਜ਼ੀ ਵਿਚ ਵਿਟਾਮਿਨ ਸੀ ਹੁੰਦਾ ਹੈ, ਉਸ ਨੂੰ ਲਗਾਉਣ ਨਾਲ ਦਾਗ਼ ਸਾਫ਼ ਹੁੰਦੇ ਹਨ।  ਸੜੀ ਹੋਈ ਚਮੜੀ ’ਤੇ ਖੀਰੇ ਦੇ ਰਸ ਵਿਚ ਗੁਲਾਬ ਜਲ ਅਤੇ ਗਲੈਸਰੀਨ ਮਿਲਾ ਕੇ ਲਗਾਉਣ ਨਾਲ ਸੜੀ ਹੋਈ ਚਮੜੀ ਠੀਕ ਹੋ ਜਾਂਦੀ ਹੈ। 

ਖੀਰੇ ਦੇ ਟੁਕੜੇ ਨੂੰ ਦੁੱਧ ਵਿਚ ਭਿਉ ਕੇ ਰੱਖੋ। ਕੁੱਝ ਦੇਰ ਬਾਅਦ ਚਿਹਰੇ ’ਤੇ ਲਗਾਉ। ਇਸ ਦੀ ਵਰਤੋਂ ਨਾਲ ਸੂਰਜ ਦੀ ਤਪਸ਼ ਦਾ ਅਸਰ ਘੱਟ ਹੋ ਜਾਂਦਾ ਹੈ। 
ਗੁਲਾਬ ਜਲ ਵਿਚ ਨਿੰਬੂ ਦਾ ਰਸ ਬਰਾਬਰ-ਬਰਾਬਰ ਮਿਲਾਉ। ਪੂਰੇ ਚਿਹਰੇ ’ਤੇ ਰੂੰ ਨਾਲ ਲਗਾਉ। ਇਹ ਮੁਹਾਸਿਆਂ ਵਾਲੀ ਚਮੜੀ ਲਈ ਵੀ ਕਾਰਗਰ ਹੈ। 
ਰੁੱਖੀ ਚਮੜੀ ਲਈ ਖੀਰੇ ਦੇ ਰਸ ਨੂੰ ਹਰ ਰੋਜ਼ 15-20 ਮਿੰਟ ਤਕ ਲਗਾਉਣ ਨਾਲ ਚਿਹਰੇ ਦਾ ਰੁੱਖਾਪਨ ਖ਼ਤਮ ਹੋ ਜਾਂਦਾ ਹੈ। 

ਪੁਦੀਨੇ ਦੇ ਰਸ ਨੂੰ ਰੋਜ਼ ਰਾਤ ਨੂੰ ਚਿਹਰੇ ’ਤੇ ਲਗਾਉਣ ਨਾਲ ਚਿਹਰਾ ਮੁਲਾਇਮ ਹੋ ਜਾਂਦਾ ਹੈ ਅਤੇ ਪੁਦੀਨਾ, ਚਮੜੀ ਦੇ ਰੁੱਖੇਪਨ ਨੂੰ ਖ਼ਤਮ ਕਰਨ ਵਿਚ ਬੇਹੱਦ ਮਦਦਗਾਰ ਹੁੰਦਾ ਹੈ। 

ਹਲਦੀ ਅਤੇ ਚੰਦਨ ਨੂੰ ਚੰਗੀ ਤਰ੍ਹਾਂ ਮਿਲਾ ਲਉ। ਇਹ ਪੇਸਟ ਚਮੜੀ ਦੇ ਰੁੱਖੇਪਨ ਨੂੰ ਕਾਫ਼ੀ ਹੱਦ ਤਕ ਖ਼ਤਮ ਕਰ ਦਿੰਦੀ ਹੈ।   ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਇਸ ’ਤੇ ਦੁੱਧ ਦੀ ਮਲਾਈ ਲਗਾਉਣ ਨਾਲ ਚੇਹਰੇ ਦਾ ਰੁੱਖਾਪਨ ਖ਼ਤਮ ਹੋਵੇਗਾ ਅਤੇ ਚਮੜੀ ਮੁਲਾਇਮ ਅਤੇ ਚਮਕਦਾਰ ਬਣੇਗੀ।  

ਚਿਹਰੇ ਦੀ ਚਮੜੀ ਢਲ ਰਹੀ ਹੈ। ਚਮੜੀ ’ਚ ਚਮਕ ਲਿਆਉਣ ਲਈ ਘਰੇਲੂ ਉਪਾਅ ਕਰੋ। ਚਿਹਰੇ ’ਤੇ ਚਮਕ ਲਿਆਉਣ ਲਈ ਪੌਸ਼ਟਿਕ ਆਹਾਰ, ਕਸਰਤ, ਚੰਗੀ ਨੀਂਦ ਅਤੇ ਤਣਾਅ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਹਫ਼ਤੇ ਵਿਚ ਇਕ ਬਾਰ ਸਕਰੱਬ ਜਾਂ ਕੋਈ ਫ਼ੇਸ ਪੈਕ ਦਾ ਇਸਤੇਮਾਲ ਕਰੋ। ਚਾਰ ਚਮਚ ਚੌਲ, ਚੌਲਾਂ ਦਾ ਆਟਾ ਲੈ ਕੇ ਉਸ ’ਚ ਦੋ ਚਮਚ ਦਹੀਂ ਮਿਲਾਉ। ਚੰਗੀ  ਤਰ੍ਹਾਂ ਮਿਲਾ ਕੇ ਚਿਹਰੇ ਦੀ ਸਕੱਰਬਿੰਗ ਲਈ ਇਹ ਪੇਸਟ ਬੇਹੱਦ ਲਾਭਦਾਇਕ ਹੈ। ਸਕਰੱਬ ਕਰਦੇ ਰਹਿਣ ਨਾਲ ਚਮੜੀ ’ਤੇ ਰੁੱਖਾਪਨ ਨਹੀਂ ਰਹਿੰਦਾ ਅਤੇ ਇਸ ਤੋਂ ਬਾਅਦ ਗੁਲਾਬ ਜਲ ਨਾਲ ਚਿਹਰੇ ਦੀ ਟੋਨਿੰਗ ਕਰੋ ਅਤੇ ਫਿਰ ਪੈਕ ਲਾਉ। ਪੈਕ ਬਣਾਉਣ ਲਈ ਇਕ ਚਮਚ ਦਹੀਂ, ਇਕ ਚਮਚ ਸ਼ਹਿਦ ਮਿਲਾਉ। ਇਸ ਪੈਕ ਨੂੰ ਹਫ਼ਤੇ ਵਿਚ ਦੋ ਵਾਰ ਲਗਾਉ। ਲਗਭਗ 15-12 ਮਿੰਟ ਮਾਲਿਸ਼ ਕਰਨ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਉ। 

 

SHARE ARTICLE

ਏਜੰਸੀ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement