ਛੋਟੀ ਉਮਰ ਵਿਚ ਜੇਕਰ ਤੁਹਾਡੇ ਵਾਲ ਹੋਣ ਲੱਗੇ ਹਨ ਚਿੱਟੇ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Published : Oct 4, 2023, 3:38 pm IST
Updated : Oct 4, 2023, 3:38 pm IST
SHARE ARTICLE
Home Remedies for Grey Hair
Home Remedies for Grey Hair

ਆਯੁਰਵੈਦ ਦੇ ਕੁੱਝ ਨੁਸਖ਼ੇ ਅਪਣਾ ਕੇ ਵਾਲਾਂ ਦੇ ਚਿੱਟੇ ਹੋਣ ਤੋਂ ਬਚਿਆ ਜਾ ਸਕਦਾ ਹੈ।


ਆਮ ਤੌਰ ’ਤੇ ਲੋਕਾਂ ਦੇ ਵਾਲ 50 ਸਾਲ ਦੀ ਉਮਰ ਤੋਂ ਬਾਅਦ ਚਿੱਟੇ ਹੋ ਜਾਂਦੇ ਹਨ ਪਰ ਅੱਜਕਲ ਵਾਲ 30 ਸਾਲ ਦੀ ਉਮਰ ਵਿਚ ਹੀ ਚਿੱਟੇ ਹੋਣ ਲਗਦੇ ਹਨ। ਇਹ ਸਮੱਸਿਆਵਾਂ ਜੈਨੇਟਿਕ ਕਾਰਨਾਂ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਮਾਨਸਕ ਤਣਾਅ ਤੇ ਖ਼ੁਰਾਕ ਵਿਚ ਪੋਸ਼ਣ ਦੀ ਕਮੀ ਕਾਰਨ ਹੋ ਰਹੀਆਂ ਹਨ। ਛੋਟੀ ਉਮਰੇ ਵਾਲਾਂ ਦਾ ਚਿੱਟਾ ਹੋਣਾ ਇਕ ਵੱਡੀ ਸਮੱਸਿਆ ਬਣ ਰਹੀ ਹੈ। ਕਈ ਲੋਕ ਅਪਣੇ ਵਾਲਾਂ ਨੂੰ ਕਾਲੇ ਕਰਨ ਲਈ ਡਾਈ ਵੀ ਲਾਉਂਦੇ ਹਨ ਪਰ ਡਾਈ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਯੁਰਵੈਦ ਦੀ ਮਦਦ ਲਵੋ। ਆਯੁਰਵੈਦ ਦੇ ਕੁੱਝ ਨੁਸਖ਼ੇ ਅਪਣਾ ਕੇ ਵਾਲਾਂ ਦੇ ਚਿੱਟੇ ਹੋਣ ਤੋਂ ਬਚਿਆ ਜਾ ਸਕਦਾ ਹੈ।

ਆਯੁਰਵੈਦ ਮਾਹਰਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ 20 ਤੋਂ 30 ਸਾਲ ਦੀ ਉਮਰ ਵਿਚ ਹੀ ਵਾਲ ਚਿੱਟੇ ਹੋ ਰਹੇ ਹਨ। ਇਹ ਮੇਲਾਨਿਨ ਦੇ ਘੱਟ ਉਤਪਾਦਨ ਕਾਰਨ ਵੀ ਹੁੰਦਾ ਹੈ। ਕੁੱਝ ਲੋਕਾਂ ਵਿਚ ਜੈਨੇਟਿਕ ਕਾਰਨਾਂ ਕਰ ਕੇ ਵਾਲ ਜਲਦੀ ਚਿੱਟੇ ਹੋਣ ਲਗਦੇ ਹਨ। ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕਣ ਲਈ ਆਯੁਰਵੈਦ ਦੇ ਕੁੱਝ ਤਰੀਕੇ ਅਪਣਾਏ ਜਾ ਸਕਦੇ ਹਨ। ਤੁਸੀਂ ਇਨ੍ਹਾਂ ਸੁਝਾਵਾਂ ਦੀ ਪਾਲਣਾ ਕਰ ਸਕਦੇ ਹੋ।

ਭ੍ਰੰਗਰਾਜ ਵਾਲਾਂ ਲਈ ਵਧੀਆ ਦਵਾਈ ਹੈ। ਇਸ ਆਯੁਰਵੈਦਿਕ ਜੜੀ-ਬੂਟੀ ਦੀ ਮਦਦ ਨਾਲ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਨੂੰ ਕਾਫ਼ੀ ਹਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ। ਭ੍ਰੰਗਰਾਜ ਪਾਊਡਰ ਨੂੰ ਪਾਣੀ ਜਾਂ ਦਹੀਂ ਵਿਚ ਮਿਲਾ ਕੇ ਇਕ ਮਾਸਕ ਤਿਆਰ ਕਰੋ ਤੇ ਇਸ ਨੂੰ ਅਪਣੇ ਵਾਲਾਂ ’ਤੇ ਲਗਾਉ। ਇਸ ਹੇਅਰ ਮਾਸਕ ਨੂੰ ਵਾਲਾਂ ’ਤੇ ਘੱਟ ਤੋਂ ਘੱਟ 15 ਮਿੰਟ ਤਕ ਲਗਾ ਕੇ ਰੱਖੋ ਤੇ ਬਾਅਦ ਵਿਚ ਕਿਸੇ ਚੰਗੇ ਸ਼ੈਂਪੂ ਨਾਲ ਵਾਲਾਂ ਨੂੰ ਸਾਫ਼ ਕਰ ਲਵੋ। ਨਾਰੀਅਲ ਤੇਲ ਵਾਲਾਂ ਲਈ ਵੀ ਚੰਗੀ ਦਵਾਈ ਹੈ। ਇਸ ਨਾਲ ਵਾਲਾਂ ਦਾ ਚਿੱਟਾ ਹੋਣਾ ਮੱਠਾ ਹੋ ਸਕਦਾ ਹੈ। ਨਾਰੀਅਲ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਕੇ ਵਾਲਾਂ ’ਤੇ ਲਾਉਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ।

ਦੇਸੀ ਮਹਿੰਦੀ ਤੇ ਮੇਥੀ ਪਾਊਡਰ ਦਾ ਘੋਲ ਬਣਾ ਲਵੋ। ਇਸ ਘੋਲ ਨਾਲ ਅਪਣੇ ਸਿਰ ਦੀ ਮਾਲਿਸ਼ ਕਰੋ ਤੇ ਇਸ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਵੀ ਮਿਲਾਉ। ਮਾਲਸ਼ ਕਰਨ ਤੋਂ ਬਾਅਦ ਅਪਣੇ ਸਿਰ ਨੂੰ ਧੋ ਲਵੋ। ਆਮਲਾ ਤੇ ਤਿਲ ਵੀ ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕ ਸਕਦੇ ਹਨ। ਆਮਲੇ ਨੂੰ ਪੀਸ ਕੇ ਇਸ ਵਿਚ ਤਿਲ ਮਿਲਾ ਕੇ ਪੇਸਟ ਬਣਾ ਲਵੋ। ਇਨ੍ਹਾਂ ਨੂੰ ਮਿਲਾ ਕੇ ਵਾਲਾਂ ’ਤੇ ਲਾਉ। ਇਸ ਨੂੰ ਅੱਧੇ ਘੰਟੇ ਲਈ ਛੱਡ ਦਿਉ ਤੇ ਫਿਰ ਸਿਰ ਨੂੰ ਧੋ ਲਵੋ। ਇਸ ਨਾਲ ਕਾਫ਼ੀ ਫ਼ਾਇਦਾ ਮਿਲੇਗਾ।
ਡਾਕਟਰਾਂ ਦਾ ਕਹਿਣਾ ਹੈ ਕਿ ਆਯੁਰਵੈਦ ਦੇ ਇਨ੍ਹਾਂ ਨੁਸਖਿਆਂ ਨਾਲ ਕਾਲੇ ਵਾਲਾਂ ਦੇ ਚਿੱਟੇ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ, ਪਰ ਇਸ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਅਪਣੀ ਖ਼ੁਰਾਕ ਦਾ ਧਿਆਨ ਰੱਖੋ। ਜ਼ਿੰਦਗੀ ਵਿਚ ਮਾਨਸਿਕ ਤਣਾਅ ਨਾ ਲਵੋ ਤੇ ਅਪਣੀ ਖ਼ੁਰਾਕ ਵਿਚ ਪ੍ਰੋਟੀਨ ਤੇ ਵਿਟਾਮਿਨ ਸ਼ਾਮਲ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement