
ਬਲੀਚ ਤੁਹਾਡੇ ਚਿਹਰੇ ਦੇ ਅਸਮਾਨ ਰੰਗਤ ਨੂੰ ਇਕ ਸਮਾਨ ਕਰ ਚਿਹਰੇ 'ਤੇ ਨਿਖ਼ਾਰ ਲਿਆਉਂਦਾ ਹੈ।
ਬਲੀਚ ਤੁਹਾਡੇ ਚਿਹਰੇ ਦੇ ਅਸਮਾਨ ਰੰਗਤ ਨੂੰ ਇਕ ਸਮਾਨ ਕਰ ਚਿਹਰੇ 'ਤੇ ਨਿਖ਼ਾਰ ਲਿਆਉਂਦਾ ਹੈ। ਇਸ ਨਾਲ ਤੁਹਾਡੀ ਸਕਿਨ ਟੋਨ ਵੀ ਲਾਈਟ ਹੁੰਦੀ ਹੈ ਅਤੇ ਤੁਹਾਡੀ ਖ਼ੂਬਸੂਰਤੀ ਵਧਦੀ ਹੈ। ਮਾਰਕੀਟ ਵਿਚ ਤੁਹਾਨੂੰ ਕਈ ਬਲੀਚਿੰਗ ਪੈਕਸ ਮਿਲ ਜਾਣਗੇ ਪਰ ਅਸਲ ਵਿਚ ਇਹ ਤੁਹਾਡੀ ਚਮੜੀ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। ਬਿਊਟੀ ਮਾਹਰ ਦੀ ਮੰਨੀਏ ਤਾਂ ਅਸਲ ਵਿਚ ਚਿਹਰੇ ਲਈ ਕਿਸੇ ਤਰ੍ਹਾਂ ਦਾ ਬਲੀਚ ਨਹੀਂ ਹੁੰਦਾ। ਅਸਲ ਵਿਚ ਉਹ ਅਜਿਹੇ ਬਲੀਚ ਹੁੰਦੇ ਹਨ ਜੋ ਵਾਲਾਂ ਨੂੰ ਹਾਈਲਾਈਟ ਕਰਨ ਲਈ ਹੁੰਦੇ ਹਨ ਅਤੇ ਇਨ੍ਹਾਂ ਦਾ ਚਿਹਰੇ 'ਤੇ ਇਸਤੇਮਾਲ ਤੁਹਾਡੀ ਚਮੜੀ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ।
ਜੇਕਰ ਤੁਸੀਂ ਵੀ ਮਾਰਕੀਟ ਵਿਚ ਮਿਲਣ ਵਾਲੇ ਕੈਮੀਕਲ ਨਾਲ ਭਰੇ ਬਲੀਚ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਅਜਿਹੇ ਕੁੱਝ ਨੈਚੂਰਲ ਬਲੀਚਿੰਗ ਪੈਕਸ ਹਨ ਜਿਨ੍ਹਾਂ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਪੈਸਿਆਂ ਦੀ ਵੀ ਬਚਤ ਹੋਵੇਗੇ। ਤੁਸੀ ਵੀ ਜਾਣੋ ਇਨ੍ਹਾਂ ਘਰੇਲੂ ਉਪਚਾਰ ਬਲੀਚ ਪੈਕਸ ਬਾਰੇ।
ਨੋਟ - ਇਨ੍ਹਾਂ ਦੇ ਇਸਤੇਮਾਲ ਤੋਂ ਪਹਿਲਾਂ ਇਕ ਪੈਚ ਟੈਸਟ ਜ਼ਰੂਰ ਲਵੋ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਐਲਰਜੀ ਜਾਂ ਜਲਣ ਮਹਿਸੂਸ ਹੋਵੇ, ਤਾਂ ਇਸ ਦਾ ਇਸਤੇਮਾਲ ਨਾ ਕਰੋ।
ਸੰਤਰੇ ਦੇ ਛਿਲਕੇ ਨਾਲ ਬਣਿਆ ਪੈਕ
ਇਸ ਵਿਚ ਮੌਜੂਦ ਸਿਟ੍ਰਿਕ ਐਸਿਡ ਇਕ ਕੁਦਰਤੀ ਬਲੀਚ ਏਜੰਟ ਹੁੰਦਾ ਹੈ। ਇੰਨਾ ਹੀ ਨਹੀਂ, ਇਸ ਵਿਚ ਮੌਜੂਦ ਵਿਟਾਮਿਨ C ਵੀ ਤੁਹਾਡੀ ਰੰਗਤ ਨਿਖ਼ਾਰਨ ਵਿਚ ਮਦਦ ਕਰਦਾ ਹੈ। ਸੱਭ ਤੋਂ ਪਹਿਲਾਂ ਸੰਤਰੇ ਦੇ ਛਿਲਕੇ ਨੂੰ ਧੁੱਪ 'ਚ ਸੁਕਾ ਲਵੋ। ਹੁਣ ਇਸ ਨੂੰ ਪੀਸ ਕੇ ਧੂੜਾ ਬਣਾਉ। 2 ਛੋਟੇ ਚਮਚ ਸੰਤਰੇ ਦੇ ਛਿਲਕੇ ਦੇ ਧੂੜੇ ਵਿਚ 1 ਵੱਡਾ ਚਮਚ ਸ਼ਹਿਦ ਜਾਂ ਦੁੱਧ ਅਤੇ 1 ਵੱਡਾ ਚਮਚ ਨਿੰਬੂ ਜਾਂ ਸੰਤਰੇ ਦਾ ਰਸ ਮਿਲਾ ਕੇ ਪੈਕ ਤਿਆਰ ਕਰੋ। ਚਿਹਰਾ ਧੋ ਕੇ ਇਸ ਨੂੰ ਲਗਾਉ ਅਤੇ ਸੁਕਣ 'ਤੇ ਧੋ ਲਵੋ।
ਟਮਾਟਰ ਨਾਲ ਬਣਿਆ ਪੈਕ ਇਸ ਵਿਚ ਮੌਜੂਦ ਸਕਿਨ ਲਾਈਟਨਿੰਗ ਅਤੇ ਬਲੀਚਿੰਗ ਪ੍ਰੋਪਰਟੀਜ਼ ਇਸ ਨੂੰ ਇਕ ਕੁਦਰਤੀ ਬਲੀਚ ਬਣਾਉਂਦੀ ਹੈ। ਇਕ ਛੋਟੇ ਟਮਾਟਰ ਦਾ ਗੁਦਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵੋ। ਹੁਣ ਇਸ ਵਿਚ 1 ਛੋਟਾ ਚਮਚ ਨਿੰਬੂ ਦਾ ਰਸ ਅਤੇ 1 ਵੱਡਾ ਚਮਚ ਗੁਲਾਬ ਜਲ ਮਿਲਾਵੋ ਅਤੇ ਚਿਹਰਾ ਧੋ ਕੇ ਲਗਾਉ।
ਲਾਲ ਪਪੀਤੇ ਨਾਲ ਬਣਿਆ ਪੈਕ
ਇਸ ਵਿਚ ਮੌਜੂਦ ਪੈਪੇਨ ਐਂਜ਼ਾਈਮ ਸਕਿਨ ਲਾਈਟਨਿੰਗ ਵਿਚ ਮਦਦ ਕਰਦਾ ਹੈ। ਇਹ ਇਕ ਲਾਜਵਾਬ ਬਲੀਚਿੰਗ ਏਜੰਟ ਹੈ। ਇਕ ਚੌਥਾਈ ਕੱਪ ਪੱਕੇ ਪਪੀਤੇ ਦਾ ਗੁਦਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇਸ ਵਿਚ 1 ਵੱਡਾ ਚਮਚ ਨਿੰਬੂ ਦਾ ਰਸ ਮਿਲਾਉ ਅਤੇ ਚਿਹਰੇ 'ਤੇ ਲਗਾਉ। ਸੁਕਣ 'ਤੇ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ।
ਦਹੀ ਨਾਲ ਬਣਿਆ ਪੈਕ ਇਸ ਵਿਚ ਮੌਜੂਦ ਲੈਕਟਿਕ ਐਸਿਡ ਸਕਿਨ ਨੂੰ ਬਲੀਚ ਕਰ ਰੰਗਤ ਨਿਖ਼ਾਰਦੀ ਹੈ। ਇਹ ਤੁਹਾਡੀ ਚਮੜੀ ਨੂੰ ਨਮੀ ਭਰਪੂਰ ਕਰ ਇਸ ਨੂੰ ਸਾਫ਼ਟ ਅਤੇ ਸਮੂਦ ਵੀ ਬਣਾਉਂਦੀ ਹੈ। ਇਸ ਲਈ ਜੇਕਰ ਤੁਹਾਡੀ ਚਮੜੀ ਰੁਖੀ ਹੈ ਤਾਂ ਇਹ ਬਲੀਚਿੰਗ ਪੈਕ ਤੁਹਾਡੇ ਲਈ ਹੀ ਹੈ। ਸੱਭ ਤੋਂ ਪਹਿਲਾਂ ਇਕ ਕਟੋਰੀ ਵਿਚ 2 ਵੱਡੇ ਚਮਚ ਦਹੀ ਲਵੋ। ਇਸ ਵਿਚ 1 ਵੱਡਾ ਚਮਚ ਸ਼ਹਿਦ ਮਿਲਾਉ ਅਤੇ ਚਿਹਰਾ ਧੋ ਕੇ ਇਸ ਪੈਕ ਨੂੰ ਚੰਗੀ ਤਰ੍ਹਾਂ ਲਗਾਉ। ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਧੋ ਲਵੋ। ਤੁਸੀਂ ਚਾਹੋ ਤਾਂ ਇਸ ਵਿਚ ਇਕ ਚੌਥਾਈ ਚਮਚ ਹਲਦੀ ਵੀ ਮਿਲਾ ਸਕਦੇ ਹੋ।
ਹਲਦੀ ਨਾਲ ਬਣਿਆ ਪੈਕ
ਹਲਦੀ ਚਮੜੀ ਲਾਈਟਨਿੰਗ ਵਿਚ ਮਦਦ ਕਰਦੀ ਹੈ ਅਤੇ ਤੁਹਾਨੂੰ ਦਿੰਦੀ ਹੈ ਖ਼ੂਬਸੂਰਤ ਚਮੜੀ। ਇਸ ਦੀ ਮਦਦ ਨਾਲ ਤੁਸੀਂ ਆਸਾਨ ਬਲੀਚਿੰਗ ਪੈਕ ਬਣਾ ਕੇ ਅਪਣੀ ਖ਼ੂਬਸੂਰਤੀ ਵਧਾ ਸਕਦੇ ਹੋ। ਇਸ ਦੇ ਲਈ ਇਕ ਚੌਥਾਈ ਚਮਚ ਹਲਦੀ ਵਿਚ 1 ਵੱਡਾ ਚਮਚ ਵੇਸਣ ਅਤੇ 2 ਵੱਡੇ ਚਮਚ ਦੁੱਧ ਮਿਲਾ ਕੇ ਪੇਸਟ ਤਿਆਰ ਕਰੋ। ਜੇਕਰ ਜ਼ਰੂਰਤ ਮਹਿਸੂਸ ਹੋਵੇ ਤਾਂ ਦੁੱਧ ਦੀ ਕੁਆਲਿਟੀ ਜ਼ਿਆਦਾ ਰੱਖੋ। ਇਸ ਚੰਗੀ ਤਰ੍ਹਾਂ ਚਿਹਰੇ 'ਤੇ ਲਗਾਉ ਅਤੇ 15 ਮਿੰਟ ਬਾਅਦ ਧੋ ਲਵੋ। ਇਸ ਪੈਕ ਨਾਲ ਚਿਹਰੇ 'ਤੇ ਚਮਕ ਆਵੇਗੀ।