
ਇਸ ਵਿਚ ਲੈਟੇਕਸ, ਪੈਪੈਨ ਨਾਮਕ ਤੱਤ ਹੁੰਦਾ ਹੈ, ਜੋ ਬੱਚੇਦਾਨੀ ਨੂੰ ਸੰਕੁਚਿਤ ਕਰ ਸਕਦਾ
ਚੰਡੀਗੜ੍ਹ: ਕੁੱਝ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਪਪੀਤਾ ਖਾਣ ਨਾਲ ਤੁਹਾਡੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ। ਦਸਣਯੋਗ ਹੈ ਕਿ ਪਪੀਤੇ ਵਿਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਪਪੀਤਾ ਊਰਜਾ, ਚਰਬੀ, ਫ਼ਾਈਬਰ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਮੈਗਨੀਸ਼ੀਅਮ, ਜ਼ਿੰਕ, ਮੈਂਗਨੀਜ਼, ਕਾਪਰ, ਵਿਟਾਮਿਨ ਏ, ਬੀ, ਸੀ, ਬੀ6, ਈ, ਫੋਲੇਟ, ਥਿਆਮਿਨ, ਬੀਟਾ ਕੈਰੋਟੀਨ, ਨਿਆਸੀਨ ਆਦਿ ਨਾਲ ਭਰਪੂਰ ਹੁੰਦਾ ਹੈ।
Papaya
ਗਰਭਵਤੀ ਔਰਤਾਂ ਨੂੰ ਪਪੀਤੇ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ। ਇਸ ਵਿਚ ਲੈਟੇਕਸ, ਪੈਪੈਨ ਨਾਮਕ ਤੱਤ ਹੁੰਦਾ ਹੈ, ਜੋ ਬੱਚੇਦਾਨੀ ਨੂੰ ਸੰਕੁਚਿਤ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਬੀਮਾਰੀ, ਲਿਵਰ ਦੀ ਸਮੱਸਿਆ, ਚਮੜੀ ਨਾਲ ਸਬੰਧਤ ਕੋਈ ਵੀ ਬੀਮਾਰੀ, ਹਾਈਪੋਥਾਇਰਾਇਡਿਜਮ, ਕਿਸੇ ਵੀ ਤਰ੍ਹਾਂ ਦੀ ਐਲਰਜੀ, ਗੁਰਦੇ ਦੀ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਬਹੁਤ ਘੱਟ ਸੇਵਨ ਕਰਨਾ ਚਾਹੀਦਾ ਹੈ। ਪਪੀਤੇ ਵਿਚ ਵਿਟਾਮਿਨ ਸੀ ਹੁੰਦਾ ਹੈ ਅਤੇ ਇਸ ’ਚ ਮੌਜੂਦ ਐਂਟੀਆਕਸੀਡੈਂਟ ਕਿਡਨੀ ਸਟੋਨ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਕਿਉਂਕਿ ਇਸ ਵਿਚ ਫ਼ਾਈਬਰ ਅਤੇ ਜੁਲਾਬ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਦਸਤ ਦੀ ਸਥਿਤੀ ਵਿਚ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।
Pregnant Woman
ਪਪੀਤੇ ਵਿਚ ਮੌਜੂਦ ਲੈਟੇਕਸ ’ਚ ਪੈਪੇਨ ਨਾਂ ਦਾ ਤੱਤ ਫ਼ੂਡ ਪਾਈਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚਮੜੀ ’ਤੇ ਲੈਟੇਕਸ ਲਗਾਉਣ ਨਾਲ ਜਲਣ ਅਤੇ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਔਰਤਾਂ ਗਰਭ ਅਵਸਥਾ ਦੇ ਸ਼ੁਰੂਆਤੀ ਮਹੀਨੇ ਵਿਚ ਜ਼ਿਆਦਾ ਪਪੀਤਾ ਖਾਂਦੀਆਂ ਹਨ ਤਾਂ ਇਸ ਨਾਲ ਗਰਭ ਵਿਚ ਪਲ ਰਹੇ ਬੱਚੇ ਵਿਚ ਜਨਮ ਸਬੰਧੀ ਨੁਕਸ ਆ ਸਕਦੇ ਹਨ।
Pregnant
ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿਚ ਪਪੀਤਾ ਖਾਂਦੇ ਹੋ ਤਾਂ ਥਾਇਰਾਇਡ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਹਾਡੀ ਸਰਜਰੀ ਹੋਈ ਹੈ, ਤਾਂ ਪਪੀਤਾ ਨਾ ਖਾਉ ਕਿਉਂਕਿ ਇਹ ਖ਼ੂਨ ਵਿਚ ਸ਼ੂਗਰ ਲੈਵਲ ਨੂੰ ਘੱਟ ਕਰ ਸਕਦਾ ਹੈ। ਪਪੀਤਾ ਖਾਣ ਅਤੇ ਤੁਰਤ ਪਾਣੀ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।