
ਜ਼ਮਾਨਾ ਮੁਕਾਬਲੇ ਅਤੇ ਭੱਜ ਦੌੜ ਦਾ ਹੈ, ਇਸ ਲਈ ਅੱਜ ਸਿਰ ਦਰਦ ਸਾਡੇ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ| ਘੱਟ ਸਮੇਂ............
ਜ਼ਮਾਨਾ ਮੁਕਾਬਲੇ ਅਤੇ ਭੱਜ ਦੌੜ ਦਾ ਹੈ, ਇਸ ਲਈ ਅੱਜ ਸਿਰ ਦਰਦ ਸਾਡੇ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ| ਘੱਟ ਸਮੇਂ ਵਿਚ ਜ਼ਿਆਦਾ ਪਾਉਣ ਦੀ ਇੱਛਾ, ਖ਼ਰਾਬ ਜੀਵਨਸ਼ੈਲੀ ਅਤੇ ਤਕਨਾਲੋਜੀ ਦਾ ਜ਼ਿਆਦਾ ਇਸਤੇਮਾਲ ਸਿਰ ਦਰਦ ਨੂੰ ਜਨਮ ਦੇ ਰਿਹਾ ਹੈ| ਤਨਾਵ ਦੇ ਕਾਰਨ ਹੋਣ ਵਾਲਾ ਸਿਰ ਦਰਦ ਸਭ ਤੋਂ ਆਮ ਹੈ|
ਸਿਰ ਦਰਦ ਇਨੀਂ ਦਿਨੀਂ ਇਕ ਆਮ ਸਮਸਿਆ ਬਣ ਗਈ ਹੈ| ਕੰਪਿਊਟਰ ਦੇ ਸਾਹਮਣੇ ਜ਼ਿਆਦਾ ਕੰਮ ਕਰਨ, ਟੈਂਨਸ਼ਨ ਲੈਣ ਅਤੇ ਥਕਾਵਟ ਦੇ ਕਾਰਨ ਇਹ ਸਮੱਸਿਆ ਅਕਸਰ ਹੋ ਜਾਂਦੀ ਹੈ| ਇਸ ਨ੍ਹੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਲੈਂਦੇ ਹਨ ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ| ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤੋਂ ਬਚਣ ਦੇ ਕੁੱਝ ਆਸਾਨ ਘਰੇਲੂ ਨੁਸਖੇ ਜੋ ਤੁਹਾਡੇ ਸਿਰ ਦਰਦ ਨੂੰ ਚੁਟਕੀਆਂ ਵਿਚ ਦੂਰ ਕਰ ਦੇਣਗੇ|
ਤੁਲਸੀ ਅਤੇ ਅਦਰਕ : ਸਿਰ ਦਰਦ ਨੂੰ ਦੂਰ ਕਰਨ ਲਈ ਤੁਲਸੀ ਅਤੇ ਅਦਰਕ ਦਾ ਇਸਤੇਮਾਲ ਕਰਨਾ ਬਹੁਤ ਲਾਭਦਾਇਕ ਹੁੰਦਾ ਹੈ| ਇਸ ਦਾ ਇਸਤੇਮਾਲ ਕਰਨ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦੇ ਰਸ ਨੂੰ ਮਿਕਸ ਕਰ ਲਉ| ਫਿਰ ਇਸਨੂੰ ਮੱਥੇ ਉੱਤੇ ਲਗਾ ਲਉ| ਅਜਿਹਾ ਕਰਨ ਨਾਲ ਸਿਰ ਦਰਦ ਦੂਰ ਹੋ ਜਾਵੇਗਾ|
ਲੌਂਗ ਦਾ ਤੇਲ : ਲੌਂਗ ਦਾ ਤੇਲ ਲਗਾਉਣ ਨਾਲ ਸਿਰ ਦਰਦ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ| ਇਸਨ੍ਹੂੰ ਲਗਾਉਣ ਲਈ ਲੌਂਗ ਨੂੰ ਹਲਕਾ ਜਿਹਾ ਤਵੇ ਉੱਤੇ ਗਰਮ ਕਰ ਲਉ ਅਤੇ ਫਿਰ ਕੱਪੜੇ ਵਿਚ ਬੰਨ੍ਹ ਲਉ| ਇਸ ਦੇ ਬਾਅਦ ਇਸ ਨੂੰ ਕੁੱਝ ਦੇਰ ਸੂੰਘੋ| ਅਜਿਹਾ ਕਰਨ ਨਾਲ ਸਿਰ ਦਰਦ ਇਕਦਮ ਦੂਰ ਹੋ ਜਾਵੇਗਾ| ਨਾਲ ਹੀ ਤੁਸੀਂ ਲੌਂਗ ਦੇ ਤੇਲ ਦੀ ਮੱਥੇ ਉੱਤੇ ਮਾਲਿਸ਼ ਵੀ ਕਰ ਸਕਦੇ ਹੋ|
ਇਹ ਖ਼ਬਰ ਵੀ ਪੜ੍ਹੋ : ਸਕੂਲ ਸਿੱਖਿਆ ਮੰਤਰੀ ਨੇ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲੈਣ ਲਈ ਮੁੱਖ ਸਕੱਤਰ ਨੂੰ ਲਿਖਿਆ ਪੱਤਰ
ਨਿੰਬੂ ਅਤੇ ਚਾਹ : ਨਿੰਬੂ ਦੀ ਚਾਹ ਪੀਣ ਨਾਲ ਵੀ ਸਿਰ ਦਰਦ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ| ਇਸ ਚਾਹ ਨੂੰ ਇਕ ਦਿਨ ਵਿਚ ਕਰੀਬ 2-3 ਵਾਰ ਪੀਉ| ਫਰਕ ਮਹਿਸੂਸ ਹੋਵੇਗਾ|
ਇਹ ਖ਼ਬਰ ਵੀ ਪੜ੍ਹੋ : ਬਿਲ ਗੇਟਸ ਬਣੇ ਨਾਨਾ, ਧੀ ਜੈਨੀਫਰ ਨੇ ਦਿੱਤਾ ਬੱਚੇ ਨੂੰ ਜਨਮ
ਸੋਂਠ ਦਾ ਪੇਸਟ :ਸਿਰ ਦਰਦ ਨੂੰ ਦੂਰ ਕਰਣ ਲਈ ਸੋਂਠ ਦਾ ਪੇਸਟ ਬਹੁਤ ਫਾਇਦੇਮੰਦ ਹੁੰਦਾ ਹੈ| ਇਸਦਾ ਇਸਤੇਮਾਲ ਕਰਨ ਲਈ ਤੁਸੀਂ ਸੋਂਠ ਨੂੰ ਪਾਣੀ ਵਿਚ ਮਿਲਾ ਲਉ ਅਤੇ ਫਿਰ ਮੱਥੇ ਉੱਤੇ ਲਗਾਉ| ਫਰਕ ਨਜ਼ਰ ਆਵੇਗਾ|