ਨਾਸ਼ਪਤੀ ਖਾਣ ਨਾਲ ਹੁੰਦੇ ਨੇ ਬੇਮਿਸਾਲ ਫ਼ਾਇਦੇ
Published : Apr 5, 2018, 11:38 am IST
Updated : Apr 5, 2018, 11:38 am IST
SHARE ARTICLE
Pear
Pear

ਨਾਸ਼ਪਤੀ ਇਕ ਅਜਿਹਾ ਫਲ ਹੈ, ਜੋ ਖਾਣ ਵਿਚ ਤਾਂ ਸੁਆਦ ਹੁੰਦਾ ਹੀ ਹੈ ਨਾਲ ਹੀ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ।

ਨਾਸ਼ਪਤੀ ਇਕ ਅਜਿਹਾ ਫਲ ਹੈ, ਜੋ ਖਾਣ ਵਿਚ ਤਾਂ ਸੁਆਦ ਹੁੰਦਾ ਹੀ ਹੈ ਨਾਲ ਹੀ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਇਸ ਵਿਚ ਜ਼ਿਆਦਾ ਮਾਤਰਾ ਵਿਚ ਰੇਸ਼ਾ, ਪੋਸ਼ਕ ਤੱਤ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਨਾਸ਼ਪਤੀ ਨਾਲ ਜੁੜੇ ਕੁੱਝ ਫ਼ਾਇਦੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣਨ 'ਤੋਂ ਬਾਅਦ ਤੁਹਾਨੂੰ ਵੀ ਚੰਗੀ ਸਿਹਤ ਲਈ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਨਾਸ਼ਪਤੀ ਦੇ ਫ਼ਾਇਦੇPearPear


1. ਕੋਲੈਸਟਰੋਲ ਨੂੰ ਕਰੇ ਕੰਟਰੋਲ
ਨਾਸ਼ਪਤੀ ਵਿਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ।
2. ਐਲਰਜੀ ਤੋਂ ਛੁਟਕਾਰਾ
ਇਸ ਦੀ ਵਰਤੋਂ ਨਾਲ ਤੁਸੀਂ ਐਲਰਜੀ ਤੋਂ ਛੁਟਕਾਰਾ ਪਾ ਸਕਦੇ ਹੋ।
3. ਹੱਡੀਆਂ ਕਰੇ ਮਜ਼ਬੂਤPearPear
ਨਾਸ਼ਪਤੀ ਖਾਣ ਨਾਲ ਤੁਹਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਹੈ।
4. ਐਨਰਜੀ 'ਚ ਵਾਧਾ
ਜਦੋਂ ਕਦੇ ਵੀ ਤੁਹਾਨੂੰ ਆਲਸ ਮਹਿਸੂਸ ਹੋਵੇ ਤਾਂ ਤੁਹਾਨੂੰ ਨਾਸ਼ਪਤੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਐਨਰਜੀ ਮਿਲਦੀ ਹੈ।
5. ਸਰੀਰਕ ਸਮਰਥਾ 'ਚ ਵਾਧਾ
ਇਸ ਵਿਚ ਤਾਂਬਾ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਦੇ ਚੰਗੇ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰਕ ਸਮਰਥਾ ਵਧਾਉਂਦਾ ਹੈ।
6. ਕੈਂਸਰ ਦੀ ਰੋਕਥਾਮPearPear
ਨਾਸ਼ਪਤੀ ਵਿਚ ਮੌਜੂਦ ਐਂਟੀਆਕਸੀਡੈਂਟ ਗੁਣ ਕੈਂਸਰ ਦੀ ਰੋਕਥਾਮ ਵਿਚ ਮਦਦਗਾਰ ਹਨ। ਅਜਿਹਾ ਇਸ ਲਈ ਕਿ ਦੂਜੇ ਫਲਾਂ ਦੀ ਤੁਲਨਾ ਵਿਚ ਇਸ ਵਿਚ ਜ਼ਿਆਦਾ ਮਾਤਰਾ ਵਿਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ।
7. ਗਰਭ ਅਵਸਥਾ ਦੀ ਪ੍ਰੇਸ਼ਾਨੀਆਂ ਨੂੰ ਕਰੇ ਦੂਰ
ਗਰਭਵਤੀ ਔਰਤ ਨੂੰ ਨਾਸ਼ਪਤੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਹ ਗਰਭ ਅਵਸਥਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ।
8. ਸੂਗਰ ਰੋਗੀਆਂ ਲਈ ਫ਼ਾਇਦੇਮੰਦPearPear
ਰੇਸ਼ੇ ਨਾਲ ਭਰਪੂਰ ਨਾਸ਼ਪਤੀ ਸੂਗਰ ਰੋਗੀਆਂ ਲਈ ਬਹੁਤ ਚੰਗਾ ਫਲ ਹੈ। ਇਸ ਨਾਲ ਤੁਹਾਡੀ ਸੂਗਰ ਦੀ ਮਾਤਰਾ ਨਹੀਂ ਵਧਦੀ।
9. ਦਿਲ ਦੇ ਰੋਗਾਂ ਨੂੰ ਕਰੇ ਘੱਟ
ਨਾਸ਼ਪਤੀ ਪੋਟਾਸ਼ੀਅਮ ਦਾ ਬਹੁਤ ਹੀ ਵਧੀਆ ਉਦਾਹਰਣ ਹੈ, ਜੋ ਖ਼ੂਨ ਦੇ ਦੋਰੇ ਨੂੰ ਘੱਟ ਕਰਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਦਿਲ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ।
10. ਚਮੜੀ ਨੂੰ ਰੱਖੇ ਤੰਦਰੁਸਤ
ਨਾਸ਼ਪਤੀ ਵਿਚ ਵਿਟਾਮਿਨ-ਏ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ, ਜੋ ਚਮੜੀ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM

TOP NEWS TODAY LIVE ਬਰਨਾਲਾ ’ਚ ਕਿਸਾਨਾਂ ਦੀ ਤਕਰਾਰ, ਪੰਜਾਬ ’ਚ ਜ਼ੋਰਾਂ ’ਤੇ ਚੋਣ ਪ੍ਰਚਾਰ, ਵੇਖੋ ਅੱਜ ਦੀਆਂ ਮੁੱਖ...

15 May 2024 12:47 PM

NEWS BULLETIN | ਪਾਤਰ ਸਾਬ੍ਹ ਲਈ CM ਮਾਨ ਦੀ ਭਿੱਜੀ ਅੱਖ, ਆ ਗਿਆ CBSE 12ਵੀਂ ਦਾ ਰਿਜ਼ਲਟ

15 May 2024 12:04 PM

ਇਸ ਵਾਰ ਕੌਣ ਕਰੇਗਾ ਸ੍ਰੀ ਅਨੰਦਪੁਰ ਸਾਹਿਬ ਦਾ ਸਿਆਸੀ ਕਿਲ੍ਹਾ ਫ਼ਤਿਹ? ਕੰਗ, ਸਿੰਗਲਾ, ਚੰਦੂਮਾਜਰਾ, ਸ਼ਰਮਾ, ਗੜ੍ਹੀ ਜਾਂ..

15 May 2024 11:10 AM
Advertisement