ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ ਜੰਗਲ ਜਲੇਬੀ

By : KOMALJEET

Published : May 5, 2023, 7:27 am IST
Updated : May 5, 2023, 8:30 am IST
SHARE ARTICLE
Jungle Jalebi!
Jungle Jalebi!

ਜੰਗਲ ਜਲੇਬੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਭੋਜਨ ਪਦਾਰਥ ਹੈ।

ਜੰਗਲ ਜਲੇਬੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਭੋਜਨ ਪਦਾਰਥ ਹੈ। ਇਹ ਚਿੱਟੇ ਤੇ ਗੁਲਾਬੀ ਰੰਗ ਦਾ ਇਕ ਫਲ ਹੈ। ਇਸ ਨੂੰ ਚਮੜੀ, ਮਾਸਪੇਸ਼ੀਆਂ ਤੇ ਹੱਡੀਆਂ ਵਾਸਤੇ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀ ਇਨਫ਼ੈਕਸ਼ਨ ਦੂਰ ਹੁੰਦੀ ਹੈ ਤੇ ਸਰੀਰ ਵਿਚ ਮਜ਼ਬੂਤੀ ਆਉਂਦੀ ਹੈ। ਆਉ ਜਾਣਦੇ ਹਾਂ ਸਿਹਤ ਲਈ ਜੰਗਲ ਜਲੇਬੀ ਫਲ ਦੇ ਕੀ ਫ਼ਾਇਦੇ ਹਨ:

ਗਰਮੀ ਦੇ ਮੌਸਮ ਵਿਚ ਜੰਗਲ ਜਲੇਬੀ ਫਲ ਦਾ ਜੂਸ ਬਣਾਇਆ ਜਾਂਦਾ ਹੈ। ਇਸ ਨਾਲ ਹੀ ਸੂਪ ਜਾਂ ਸੌਸ ਬਣਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿਚ ਇਸ ਦੇ ਗੁੱਦੇ ਦਾ ਆਚਾਰ ਵੀ ਬਣਾਇਆ ਜਾਂਦਾ ਹੈ। ਜੰਗਲ ਜਲੇਬੀ ਫਲ ਨੂੰ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਇਸ ਦੇ ਸੇਵਨ ਨਾਲ ਗਰਮੀਆਂ ਵਿਚ ਚਮੜੀ ਮੁਲਾਇਮ ਤੇ ਚਮਕਦਾਰ ਰਹਿੰਦੀ ਹੈ। ਇਸ ਤੋਂ ਇਲਾਵਾ ਸਾਨੂੰ ਕਈ ਤਰ੍ਹਾਂ ਦੀਆਂ ਚਮੜੀ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਵਿਚ ਕੈਲਸ਼ੀਅਮ, ਫ਼ਾਸਫ਼ੋਰਸ, ਆਇਰਨ ਵਿਟਾਮਿਨ ਬੀ ਅਤੇ ਸੀ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ।

ਇਹ ਤੱਤ ਸਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਲਈ ਜ਼ਰੂਰੀ ਹਨ। ਇਸ ਦੇ ਸੇਵਨ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਵਿਚ ਮਜ਼ਬੂਤੀ ਆਉਂਦੀ ਹੈ। ਜੰਗਲ ਜਲੇਬੀ ਐਂਟੀਆਕਸੀਡੈਂਟ ਤੱਤ ਵੀ ਮੌਜੂਦ ਹਨ, ਜੋ ਕਿ ਸਾਨੂੰ ਚਿੰਤਾ, ਡਿਪ੍ਰੈਸ਼ਨ ਆਦਿ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਸ ਦੇ ਸੇਵਨ ਨਾਲ ਮੂਡ ਸਕਾਰਾਤਮਕ ਤੇ ਚੰਗਾ ਰਹਿੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement