Health News : ਸਰਦੀਆਂ ਵਿਚ ਇਮਿਊਨਿਟੀ ਵਧਾਉਣ ਲਈ ਅਪਣੀ ਡਾਈਟ ਵਿਚ ਸ਼ਾਮਲ ਕਰੋ ਇਹ ਚੀਜ਼ਾਂ

By : GAGANDEEP

Published : Nov 5, 2023, 7:18 am IST
Updated : Nov 5, 2023, 7:18 am IST
SHARE ARTICLE
Health News
Health News

Health News :ਸਰਦੀਆਂ ਵਿਚ ਰਸਮ, ਚੌਲ ਅਤੇ ਘਿਉ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰੋ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ।

Health News : ਸਰਦੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਸਾਡੀ ਜੀਵਨ ਸ਼ੈਲੀ ਵੀ ਬਦਲਣ ਲੱਗੀ ਹੈ। ਇਸ ਮੌਸਮ ਵਿਚ ਲੋਕਾਂ ਦੇ ਕਪੜਿਆਂ ਅਤੇ ਖਾਣ-ਪੀਣ ਦੀਆਂ ਆਦਤਾਂ ਵਿਚ ਤੇਜ਼ੀ ਨਾਲ ਬਦਲਾਅ ਆਉਂਦਾ ਹੈ। ਲੋਕ ਅਕਸਰ ਠੰਢ ਵਿਚ ਅਪਣੇ ਆਪ ਨੂੰ ਗਰਮ ਰੱਖਣ ਲਈ ਅਜਿਹੇ ਕਪੜੇ ਅਤੇ ਭੋਜਨ ਦਾ ਸਹਾਰਾ ਲੈਂਦੇ ਹਨ, ਜੋ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਠੰਢ ਵਿਚ ਸਾਡੀ ਇਮਿਊਨਿਟੀ ਵੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਆਸਾਨੀ ਨਾਲ ਫਲੂ ਆਦਿ ਦਾ ਸ਼ਿਕਾਰ ਹੋ ਜਾਂਦੇ ਹਾਂ। ਅਜਿਹੇ ਵਿਚ ਕੁੱਝ ਭੋਜਨਾਂ ਦੀ ਮਦਦ ਨਾਲ ਤੁਸੀਂ ਮੌਸਮੀ ਬੀਮਾਰੀਆਂ ਤੋਂ ਖ਼ੁਦ ਨੂੰ ਬਚਾ ਸਕਦੇ ਹੋ। ਆਉ ਜਾਣਦੇ ਹਾਂ ਅਜਿਹੇ ਖਾਣਿਆਂ ਬਾਰੇ:

ਖਿਚੜੀ ਨੂੰ ਆਮ ਤੌਰ ’ਤੇ ਬੀਮਾਰੀ ਦੌਰਾਨ ਖਾਧਾ ਜਾਣ ਵਾਲਾ ਭੋਜਨ ਮੰਨਿਆ ਜਾਂਦਾ ਹੈ ਹਾਲਾਂਕਿ ਇਸ ਨੂੰ ਖਾਣ ਨਾਲ ਕਈ ਸਿਹਤ ਲਾਭ ਹੁੰਦੇ ਹਨ। ਚਾਵਲ, ਦਾਲਾਂ ਅਤੇ ਮਸਾਲਿਆਂ ਤੋਂ ਤਿਆਰ ਕੀਤਾ ਗਿਆ ਇਹ ਭੋਜਨ ਤਿਆਰ ਕਰਨਾ ਬਹੁਤ ਸੌਖਾ ਹੈ। ਲੋਕ ਅਪਣੀ ਪਸੰਦ ਮੁਤਾਬਕ ਇਸ ਵਿਚ ਵੱਖ-ਵੱਖ ਦਾਲਾਂ, ਮਸਾਲੇ ਅਤੇ ਸਬਜ਼ੀਆਂ ਦੀ ਵਰਤੋਂ ਕਰਦੇ ਹਨ। ਇਹੀ ਕਾਰਨ ਹੈ ਕਿ ਇਹ ਇਮਿਊਨਿਟੀ ਵਧਾਉਣ ਵਾਲੇ ਗੁਣਾਂ ਨਾਲ ਭਰਪੂਰ ਹੈ ਕਿਉਂਕਿ ਇਹ ਵੱਖ-ਵੱਖ ਦਾਲਾਂ, ਮਸਾਲਿਆਂ ਅਤੇ ਸਬਜ਼ੀਆਂ ਨਾਲ ਬਣਾਈ ਜਾਂਦੀ ਹੈ।

ਦਾਲ ਅਤੇ ਚੌਲ ਭਾਰਤੀ ਭੋਜਨ ਦਾ ਬਹੁਤ ਅਹਿਮ ਹਿੱਸਾ ਹਨ। ਇਹੀ ਕਾਰਨ ਹੈ ਕਿ ਇਹ ਬਹੁਤ ਸਾਰੇ ਭਾਰਤੀਆਂ ਦਾ ਮੁੱਖ ਭੋਜਨ ਹੈ ਅਤੇ ਇਹ ਹਜ਼ਮ ਕਰਨਾ ਵੀ ਬਹੁਤ ਸੌਖਾ ਹੈ। ਵੱਖ-ਵੱਖ ਪੌਸ਼ਟਿਕ ਤੱਤਾਂ ਨਾਲ ਭਰਪੂਰ, ਦਾਲਾਂ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਨਾਲ-ਨਾਲ ਲੰਮੇ ਸਮੇਂ ਤਕ ਭਰਪੂਰ ਰਹਿਣ ਵਿਚ ਤੁਹਾਡੀ ਮਦਦ ਕਰਦੀਆਂ ਹਨ। ਅਜਿਹੀ ਸਥਿਤੀ ਵਿਚ, ਤੁਸੀਂ ਅਪਣੀ ਇਮਿਊਨਿਟੀ ਵਧਾਉਣ ਲਈ ਦਾਲ ਅਤੇ ਚੌਲ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਸਰਦੀਆਂ ਦੇ ਆਉਂਦੇ ਹੀ ਕਈ ਸਬਜ਼ੀਆਂ ਬਾਜ਼ਾਰ ਵਿਚ ਉਪਲਭੱਦ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਫਲਾਂ ਅਤੇ ਹੋਰ ਸਿਹਤਮੰਦ ਤੱਤਾਂ ਦੀ ਮਦਦ ਨਾਲ ਸਵਾਦ ਅਤੇ ਸਿਹਤਮੰਦ ਸੂਪ ਜਾਂ ਸਲਾਦ ਬਣਾ ਸਕਦੇ ਹੋ। ਸਰਦੀਆਂ ਵਿਚ ਇਹ ਤੁਹਾਨੂੰ ਅੰਦਰੋਂ ਪੋਸ਼ਣ ਦੇਣ ਵਿਚ ਮਦਦ ਕਰੇਗਾ ਅਤੇ ਤੁਹਾਡੀ ਰੋਗ ਰੋਕੂ ਸ਼ਕਤੀ ਨੂੰ ਵੀ ਵਧਾਏਗਾ।

ਜੇ ਤੁਸੀਂ ਦੱਖਣ ਭਾਰਤੀ ਪਕਵਾਨਾਂ ਦੇ ਸ਼ੌਕੀਨ ਹੋ ਤਾਂ ਇਸ ਸਰਦੀਆਂ ਵਿਚ ਰਸਮ, ਚੌਲ ਅਤੇ ਘਿਉ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰੋ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਰਸਮ ਇਕ ਸਵਾਦਿਸ਼ਟ ਤਰਲ ਪਕਵਾਨ ਹੈ ਜਿਸ ਨੂੰ ਇਡਲੀ, ਵੜਾ ਅਤੇ ਡੋਸੇ ਨਾਲ ਵੀ ਪਰੋਸਿਆ ਜਾਂਦਾ ਹੈ। ਇਹ ਬਹੁਤ ਸਾਰੇ ਘਰਾਂ ਵਿਚ ਇਕ ਮੁੱਖ ਭੋਜਨ ਹੈ ਅਤੇ ਇਸ ਨੂੰ ਕਈ ਤਰੀਕਿਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਇਸ ਨੂੰ ਚੌਲਾਂ ਅਤੇ ਘਿਉ ਵਿਚ ਮਿਲਾ ਕੇ ਖਾਣ ਨਾਲ ਨਾ ਸਿਰਫ਼ ਇਸ ਦਾ ਸਵਾਦ ਵਧਦਾ ਹੈ ਸਗੋਂ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਰੋਟੀ-ਸਬਜ਼ੀ ਸੱਭ ਤੋਂ ਵੱਧ ਖਾਧਾ ਜਾਣ ਵਾਲਾ ਭਾਰਤੀ ਭੋਜਨ ਹੈ। ਸਵਾਦਿਸ਼ਟ ਰੋਟੀ-ਸਬਜ਼ੀ ਪੌਸ਼ਟਿਕ ਅਤੇ ਸੰਤੁਸ਼ਟੀਜਨਕ ਹੈ ਜੋ ਹਰ ਭਾਰਤੀ ਘਰ ਵਿਚ ਆਸਾਨੀ ਨਾਲ ਉਪਲਭਦ ਹੈ। ਜੇ ਤੁਸੀਂ ਸਰਦੀਆਂ ਵਿਚ ਅਪਣੀ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਅਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ। ਤੁਸੀਂ ਅਪਣੀ ਇਮਿਊਨਿਟੀ ਵਧਾਉਣ ਵਾਲੀਆਂ ਰੋਟੀਆਂ ਬਣਾਉਣ ਲਈ ਮਲਟੀਗ੍ਰੇਨ, ਰਾਗੀ ਅਤੇ ਹੋਰ ਆਟੇ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਠੰਢ ਵਿਚ ਉਪਲਭਦ ਵੱਖ-ਵੱਖ ਸਬਜ਼ੀਆਂ ਨਾਲ ਵੀ ਖਾਧਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement