
ਕੁਝ ਲੋਕਾਂ ਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਇਹ ਤਣਾਅ ਹੈ ਜੋ ਉਹਨਾਂ ਦੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ।
ਮੋਹਾਲੀ: ਤਣਾਅ ਇੱਕ ਗੁੰਝਲਦਾਰ ਭਾਵਨਾ ਹੈ ਅਤੇ ਇਸ ਦੀਆਂ ਜੜ੍ਹਾਂ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ। ਕੁਝ ਲੋਕਾਂ ਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਇਹ ਤਣਾਅ ਹੈ ਜੋ ਉਹਨਾਂ ਦੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ। ਸਾਡਾ ਸਰੀਰ ਅਤੇ ਦਿਮਾਗ ਵੀ ਇਸ ਤਰੀਕੇ ਨਾਲ ਅਨੁਕੂਲ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਸਾਡੀ ਮਾਨਸਿਕਤਾ ਵੀ ਉਹਨਾਂ ਸੰਕੇਤਾਂ ਤੋਂ ਜਾਣੂ ਨਹੀਂ ਹੁੰਦੀ।
ਲਗਾਤਾਰ ਫੋਨ ਦੀ ਵਰਤੋਂ
ਟੀਵੀ ਅਤੇ ਕੰਪਿਊਟਰਾਂ ਦੇ ਵਿਚਕਾਰ, ਸਾਡੇ ਵਿਚੋਂ ਬਹੁਤ ਸਾਰੇ ਲੋਕ ਹਰ ਦਿਨ ਬਹੁਤ ਸਮਾਂ ਸਮਾਰਟਫੋਨ ਦੀ ਵਰਤੋਂ ਕਰਨ ਵਿਚ ਬਿਤਾਉਂਦੇ ਹਨ। ਹਰ ਸਮੇਂ ਆਪਣੇ ਫ਼ੋਨ ਵੱਲ ਦੇਖਣਾ ਜਾਂ ਫ਼ੋਨ ਨੂੰ ਲਗਾਤਾਰ ਚੈੱਕ ਕਰਨਾ ਤਣਾਅ ਦਾ ਵੱਡਾ ਕਾਰਨ ਹੋ ਸਕਦਾ ਹੈ। ਇਨ੍ਹਾਂ ਇਲੈਕਟ੍ਰਾਨਿਕ ਸਕ੍ਰੀਨਾਂ ਨਾਲ ਜੁੜੇ ਹੋਣ ਕਾਰਣ ਸ਼ਾਇਦ ਅਸੀਂ ਇਨ੍ਹਾਂ ਤੋਂ ਹੋਣ ਵਾਲੇ ਜੋਖਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ।
ਜ਼ਿਆਦਾ ਸੋਚਣਾ
ਕਦੇ ਅਜਿਹਾ ਸਮਾਂ ਵੀ ਹੁੰਦਾ ਹੈ ਜਦੋਂ ਤੁਹਾਡਾ ਆਪਣੇ ਵਿਚਾਰਾਂ 'ਤੇ ਬਿਲਕੁਲ ਕਾਬੂ ਨਹੀਂ ਹੁੰਦਾ। ਤੁਸੀਂ ਕਿਸੇ ਸਧਾਰਨ ਵਿਸ਼ੇ 'ਤੇ ਸੋਚਣਾ ਸ਼ੁਰੂ ਕਰਦੇ ਹੋ ਅਤੇ ਫਿਰ ਇਸ ਵਿਚ ਇੰਨੇ ਗੁੰਮ ਹੋ ਜਾਂਦੇ ਹੋ ਕਿ ਹਨੇਰਾ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇਹ ਇੱਕ ਨਿਸ਼ਾਨੀ ਹੈ ਕਿ ਵਿਅਕਤੀ ਤਣਾਅ ਦਾ ਗੁਲਾਮ ਬਣਦਾ ਜਾਂਦਾ ਹੈ, ਕਦੇ ਕਦੇ ਇਸ ਨੂੰ ਕਾਬੂ ਕਰਨਾ ਵੀ ਔਖਾ ਹੋ ਜਾਂਦਾ ਹੈ।
ਲਗਾਤਾਰ ਆਪਣੇ ਆਪ ਦੀ ਆਲੋਚਨਾ
ਇੱਕ ਵਿਅਕਤੀ ਜੋ ਤਣਾਅ ਵਿਚ ਹੈ, ਉਹ ਆਪਣੇ ਬਾਰੇ ਬਹੁਤ ਘੱਟ ਆਤਮਵਿਸ਼ਵਾਸ ਵਾਲਾ ਹੁੰਦਾ ਹੈ। ਤਣਾਅ ਤੋਂ ਬਚਣ ਲਈ ਜ਼ਰੂਰੀ ਹੈ ਕਿ ਆਪਣੇ ਆਪ ਨਾਲ ਪਿਆਰ ਕਰੋ ਅਤੇ ਖ਼ੁਦ 'ਤੇ ਵਿਸ਼ਵਾਸ ਰੱਖੋ। ਅਜਿਹਾ ਕਰਨ ਨਾਲ, ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਸ ਵਿਚ ਦ੍ਰਿੜ ਸ਼ਕਤੀ ਨਾਲ ਆਪਣੀ ਸਮਰੱਥਾ ਲਗਾਓਗੇ ਅਤੇ ਇਸ ਵਿਚ ਮਿਲੀ ਸਫਲਤਾ ਤੁਹਾਡੀ ਖੁਸ਼ੀ ਦਾ ਸਬੱਬ ਬਣੇਗੀ। ਜਿਸ ਨਾਲ ਤਣਾਅ ਨੂੰ ਵੀ ਦੂਰ ਰੱਖ ਸਕੋਗੇ।
ਦੂਜਿਆਂ ਨਾਲ ਆਪਣੇ ਆਪ ਦੀ ਤੁਲਨਾ ਕਰਨਾ
ਤਣਾਅ ਦੇ ਨਤੀਜੇ ਵਜੋਂ ਆਤਮ-ਵਿਸ਼ਵਾਸ ਵਿਚ ਕਮੀਂ ਦੀ ਇੱਕ ਹੋਰ ਨਿਸ਼ਾਨੀ ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਹੈ। ਇਹ ਸਿਰਫ ਤੁਹਾਡੇ ਤਣਾਅ ਦੇ ਪੱਧਰ ਨੂੰ ਵਧਾ ਸਕਦਾ ਹੈ। ਸਵਾਲ ਵਿਚ ਸ਼ਾਮਲ ਵਿਅਕਤੀ ਨੂੰ ਸ਼ਾਇਦ ਇਸ ਕਾਰਨ ਦਾ ਪਤਾ ਨਾ ਹੋਵੇ ਕਿ ਉਹ ਅਜਿਹਾ ਕਿਉਂ ਕਰਦਾ ਹੈ। ਇਸ ਤਰ੍ਹਾਂ ਡੂੰਘੀਆਂ ਜੜ੍ਹਾਂ ਵਾਲਾ ਤਣਾਅ ਹੋ ਸਕਦਾ ਹੈ।
ਸਰੀਰਕ ਅਤੇ ਮਾਨਸਿਕ ਥਕਾਵਟ
ਗੰਭੀਰ ਤਣਾਅ ਸਰੀਰਕ ਥਕਾਵਟ ਦਾ ਕਾਰਨ ਬਣ ਸਕਦਾ ਹੈ। ਇਹ ਪਹਿਲਾਂ ਤੁਹਾਡੀ ਮਾਨਸਿਕ ਸਥਿਤੀ ਦੀ ਊਰਜਾ ਨੂੰ ਖਤਮ ਕਰਦਾ ਹੈ ਅਤੇ ਫਿਰ ਸਰੀਰਕ ਤੌਰ 'ਤੇ ਵੀ ਅਸਰ ਪਾਉਂਦਾ ਹੈ। ਉਨੀਂਦਰੇ ਦੀ ਸਥਿਤੀ ਵਿਚ ਤੁਸੀਂ ਤੁਸੀਂ ਲਗਾਤਾਰ ਥੱਕੇ ਹੋਏ ਮਹਿਸੂਸ ਕਰੋਗੇ ਜਿਸ ਨਾਲ ਕੰਮ ਕਰਨ ਦੀ ਸਮਰੱਥਾ ਵੀ ਘਟੇਗੀ, ਨਤੀਜਨ ਤਣਾਅ ਦਾ ਸ਼ਿਕਾਰ ਹੋ ਜਾਓਗੇ।