ਹਰਾ ਪਿਆਜ਼ ਖਾਉ, ਤੰਦਰੁਸਤੀ ਪਾਉ
Published : Apr 6, 2018, 4:49 pm IST
Updated : Apr 6, 2018, 4:49 pm IST
SHARE ARTICLE
Green Onions
Green Onions

ਹਰਾ ਪਿਆਜ ਜ਼ਿਆਦਾਤਰ ਸਬਜ਼ੀ ਬਣਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ।

ਹਰਾ ਪਿਆਜ ਜ਼ਿਆਦਾਤਰ ਸਬਜ਼ੀ ਬਣਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜਿੰਨਾ ਸੁਆਦੀ ਹੁੰਦਾ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਇਸ ਦੇ ਸਰੀਰਕ ਫ਼ਾਇਦੇ ਵੀ ਹੁੰਦੇ ਹਨ। ਇਸ ਵਿਚ ਕਈ ਤਰ੍ਹਾਂ ਦੇ ਨਿਊਟਰਿਐਂਟਸ ਹੁੰਦੇ ਹਨ ਜੋ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਹਰਾ ਪਿਆਜ ਇੰਨਾ ਲਾਭਦਾਇਕ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਇਸ ਦਾ ਇਸਤੇਮਾਲ ਚਾਇਨੀਜ਼ ਦਵਾਈਆਂ ਬਣਾਉਣ ਵਿਚ ਕੀਤਾ ਜਾ ਰਿਹਾ ਹੈ। ਇਸ ਪ‍ਿਆਜ ਵਿਚ ਸਲ‍ਫ਼ਰ ਦੀ ਸਮਰੱਥ ਮਾਤਰਾ ਹੁੰਦੀ ਹੈ ਜੋ ਸਿਹਤਮੰਦ ਰਹਿਣ ਲਈ ਕਾਫ਼ੀ ਜ਼ਰੂਰੀ ਹੈ। ਹਰੇ ਪਿਆਜ ਵਿਚ ਘੱਟ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ। Green OnionsGreen Onionsਫੂਡ ਐਂਡ ਨਿਊਟਰਿਸ਼ਨ ਮਾਹਰਾਂ  ਦਾ ਕਹਿਣਾ ਹੈ ਕਿ ਹਰੇ ਪਿਆਜ ਵਿਚ ਸਮਰਥ ਮਾਤਰਾ ਵਿਚ ਵਿਟਾਮਿਨ C, ਵਿਟਾਮਿਨ B2, ਵਿਟਾਮਿਨ A ਅਤੇ ਵਿਟਾਮਿਨ K ਪਾਇਆ ਜਾਂਦਾ ਹੈ ਜੋ ਸਰੀਰ ਲਈ ਕਾਫ਼ੀ ਜ਼ਰੂਰੀ ਹਨ। ਇਹ ਤਾਂਬਾ, ਫ਼ਾਸ‍ਫੋਰਸ, ਮੈਗ‍ਨੀਸ਼ੀਅਮ, ਪੋਟਾਸ਼ੀਅਮ, ਕਰੋਮੀਅਮ ਅਤੇ ਰੇਸ਼ਾ ਵੀ ਵਧੀਆ ਸਰੋਤ ਹੁੰਦਾ ਹੈ। ਜੇਕਰ ਅਸੀਂ ਸਾਡੀ ਡਾਈਟ ਵਿਚ ਇਸ ਨੂੰ ਰੋਜ਼ ਸ਼ਾਮਲ ਕਰਦੇ ਹਾਂ ਤਾਂ ਇਸ ਦੇ ਜ਼ਰੀਏ ਹਾਰਟ ਅਟੈਕ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।Green OnionsGreen Onions- ਦਿਲ ਲਈ ਬਿਹਤਰ
ਇਸ 'ਚ ਮੌਜੂਦ ਐਂਟੀਆਕਸੀਡੈਂਟ ਡੀਐਨਏ ਨੁਕਸਾਨ ਪਹੁੰਚਣ ਤੋਂ ਰੋਕਦੇ ਹਨ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ 'ਸੀ' ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਲਫ਼ਰ ਧਮਨੀਆਂ ਨਾਲ ਜੁੜੀਆਂ ਸਮੱਸਿਆਂ 'ਚ ਲਾਭਦਾਇਕ ਸਾਬਿਤ ਹੁੰਦਾ ਹੈ।Green OnionsGreen Onions- ਸਰਦੀ - ਜ਼ੁਕਾਮ ਤੋਂ ਰਾਹਤ ਪਾਉਣ ਲਈ ਹਰੇ ਪਿਆਜ਼ ਦਾ ਇਸਤੇਮਾਲ ਲਾਭਦਾਇਕ ਮੰਨਿਆ ਜਾਂਦਾ ਹੈ।

- ਹਾਲ 'ਚ ਹੀ ਹੋਏ ਇਕ ਅਧਿਐਨ ਮੁਤਾਬਕ ਹਰੇ ਪਿਆਜ਼ 'ਚ ਮਿਲਣ ਵਾਲਾ ਸਲਫ਼ਰ ਬਲੱਡ ਪ੍ਰੈਸ਼ਰ ਨੂੰ ਘਟ ਕਰਨ 'ਚ ਫ਼ਾਇਦੇਮੰਦ ਹੁੰਦਾ ਹੈ।

- ਹੱਡੀਆਂ ਲਈGreen OnionsGreen Onions
ਹਰੇ ਪਿਆਜ਼ 'ਚ ਵਿਟਾਮਿਨ 'ਸੀ' ਅਤੇ 'ਕੇ' ਪ੍ਰਾਪਤ ਮਾਤਰਾ 'ਚ ਹੁੰਦੇ ਹਨ। ਇਹ ਹੱਡੀਆਂ ਦੀ ਕਿਰਿਆਸ਼ੀਲਤਾ ਨੂੰ ਬਣਾਏ ਰੱਖਣ ਲਈ ਵੀ ਫ਼ਾਇਦੇਮੰਦ ਹੈ।

- ਕੈਂਸਰ ਦੇ ਖ਼ਤਰੇ ਨੂੰ ਘਟ ਕਰਨ 'ਚ ਸਹਾਇਕ
ਹਰੇ ਪਿਆਜ਼ 'ਚ ਪ੍ਰਾਪਤ ਮਾਤਰਾ 'ਚ ਸਲਫ਼ਰ ਪਾਇਆ ਜਾਂਦਾ ਹੈ। ਇਸ ਦੇ ਇਸਤੇਮਾਲ ਨਾਲ ਕਈ ਪ੍ਰਕਾਰ ਦੇ ਕੈਂਸਰ ਹੋਣ ਦਾ ਖ਼ਤਰਾ ਘਟ ਹੋ ਜਾਂਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਹ ਮਾਰਤਾ ਗੱਭਰੂ ਜਵਾਨ, Gym ਲਾਉਂਦਾ ਸੀ ਹੱਟਾ ਕੱਟਾ ਬਾਉਂਸਰ, ਦੇਖੋ ਸ਼ਰੇਆਮ ਗੋਲੀਆਂ ਨਾਲ ਭੁੰਨ 'ਤਾ

08 May 2024 11:47 AM

Ludhiana ਭੇਜ ਕੇ Raja Warring ਨਾਲ ਕੌਣ ਕਰ ਰਿਹਾ ਸਾਜਿਸ਼? Warring ਤੇ Ravneet Bittu ਦੀ ਜੱਫੀ ਚਰਚਾ 'ਚ ਕਿਉਂ?

08 May 2024 11:34 AM

Big Breaking : ਚੋਣ ਅਖਾੜੇ 'ਚ ਉਤਰ ਸਕਦੇ ਸੁਨੀਲ ਜਾਖੜ!, MP ਬਣਨ ਦੀ ਜ਼ਿੱਦ 'ਚ ਠੱਗਿਆ ਗਿਆ ਧਾਕੜ ਅਫ਼ਸਰ!

08 May 2024 10:34 AM

ਕੀ ਚਾਰ ਚਪੇੜਾਂ ਦੀ ਚੌਧਰ ਨਾਲ ਬਣ ਜਾਂਦੇ ਹਨ ਗੈਂਗਸਟਰ?, ਯੂਨੀਵਰਸਿਟੀ 'ਚ 2 ਵਿਦਿਆਰਥੀਆਂ ਨੇ ਕਿਉਂ ਕਰ ਲਈ ਖੁ+ਦ*ਕੁਸ਼ੀ?

08 May 2024 9:42 AM

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM
Advertisement