Health News: ਚਮੜੀ ਦੀ ਦੇਖਭਾਲ ਲਈ ਲਗਾਉ ਬਦਾਮ ਦਾ ਤੇਲ, ਦੂਰ ਹੋ ਜਾਣਗੇ ਦਾਗ਼ ਅਤੇ ਧੱਬੇ
Published : Apr 6, 2025, 8:24 am IST
Updated : Apr 6, 2025, 8:51 am IST
SHARE ARTICLE
Apply almond oil for skin care Health News
Apply almond oil for skin care Health News

Health News: ਬਦਾਮ ਦਾ ਤੇਲ ਵਿਟਾਮਿਨ ਏ, ਡੀ ਅਤੇ ਈ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ।

ਸਰਦੀਆਂ ਵਿਚ ਚਮੜੀ ਖ਼ੁਸ਼ਕ ਹੋ ਜਾਂਦੀ ਹੈ ਅਤੇ ਤੇਜ਼ੀ ਨਾਲ ਫਟਣ ਲੱਗ ਜਾਂਦੀ ਹੈ। ਨਮੀ ਦੀ ਕਮੀ ਕਾਰਨ ਇਨਫ਼ੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤਰ੍ਹਾਂ ਨਾ ਸਿਰਫ਼ ਚਿਹਰਾ ਦਾਗ਼-ਧੱਬਿਆਂ ਨਾਲ ਭਰ ਜਾਂਦਾ ਹੈ, ਸਗੋਂ ਚਮਕ ਅਤੇ ਨਿਖਾਰ ਵੀ ਗਾਇਬ ਹੋਣ ਲਗਦਾ ਹੈ। ਅਜਿਹੀ ਸਥਿਤੀ ਵਿਚ, ਬਦਾਮ ਦੇ ਤੇਲ ਦੀ ਮਦਦ ਨਾਲ, ਤੁਸੀਂ ਚਮੜੀ ਨੂੰ ਤੇਜ਼ੀ ਨਾਲ ਠੀਕ ਕਰ ਸਕਦੇ ਹੋ ਅਤੇ ਇਸ ਨੂੰ ਚਮਕਦਾਰ ਬਣਾ ਸਕਦੇ ਹੋ।

ਇਸ ਦੀ ਵਰਤੋਂ ਸਦੀਆਂ ਤੋਂ ਚਮੜੀ ਦੀ ਦੇਖਭਾਲ ਲਈ ਕੀਤੀ ਜਾਂਦੀ ਰਹੀ ਹੈ। ਇਹ ਆਸਾਨੀ ਨਾਲ ਚਮੜੀ ਵਿਚ ਜਜ਼ਬ ਹੋ ਜਾਂਦਾ ਹੈ ਅਤੇ ਚਮੜੀ ਨੂੰ ਨਰਮ ਅਤੇ ਸਿਹਤਮੰਦ ਬਣਾਉਣ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਇਸ ਨੂੰ ਸਰਦੀਆਂ ਦੀ ਰਾਤ ਵਿਚ ਅਪਣੇ ਚਿਹਰੇ ’ਤੇ ਲਗਾਉ ਅਤੇ ਸਵੇਰੇ ਇਸ ਨੂੰ ਧੋ ਲਵੋ ਤਾਂ ਚਮੜੀ ਗੋਰੀ ਅਤੇ ਜਵਾਨ ਦਿਖਾਈ ਦਿੰਦੀ ਹੈ।

ਬਦਾਮ ਦਾ ਤੇਲ ਚਮੜੀ ਨੂੰ ਡੂੰਘਾ ਪੋਸ਼ਣ ਦਿੰਦਾ ਹੈ ਅਤੇ ਇਸ ਨੂੰ ਨਰਮ ਅਤੇ ਹਾਈਡਰੇਟ ਬਣਾਉਂਦਾ ਹੈ। ਬਦਾਮ ਦੇ ਤੇਲ ਵਿਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਜਵਾਨ ਅਤੇ ਤਰੋਤਾਜ਼ਾ ਰਖਦੇ ਹਨ। ਇਹ ਚਮੜੀ ਦੇ ਦਾਗ਼ਾਂ ਅਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਜਿਸ ਨਾਲ ਤੁਹਾਡੀ ਚਮੜੀ ਨਰਮ ਦਿਖਾਈ ਦਿੰਦੀ ਹੈ। ਬਦਾਮ ਦਾ ਤੇਲ ਚਮੜੀ ਦੀ ਰੰਗਤ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ। ਦਰਅਸਲ, ਬਦਾਮ ਦੇ ਤੇਲ ਵਿਚ ਐਂਟੀ-ਇਨਫ਼ਲੇਮੇਟਰੀ ਗੁਣ ਹੁੰਦੇ ਹਨ, ਜੋ ਚਮੜੀ ਦੇ ਦਾਗ਼-ਧੱਬੇ, ਮੁਹਾਸੇ ਅਤੇ ਚਮੜੀ ਦੀ ਇਨਫ਼ੈਕਸ਼ਨ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।

ਬਦਾਮ ਦਾ ਤੇਲ ਵਿਟਾਮਿਨ ਏ, ਡੀ ਅਤੇ ਈ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ। ਰਾਤ ਨੂੰ ਅਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਮੇਕਅੱਪ ਹਟਾਉ। ਫਿਰ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝੋ ਅਤੇ ਹਥੇਲੀ ’ਤੇ ਥੋੜ੍ਹਾ ਜਿਹਾ ਬਦਾਮ ਦਾ ਤੇਲ ਲੈ ਕੇ ਉਂਗਲਾਂ ਨਾਲ ਚਿਹਰੇ ਅਤੇ ਗਰਦਨ ’ਤੇ ਨਰਮੀ ਨਾਲ ਲਗਾਉ। ਇਸ ਨੂੰ ਰਾਤ ਭਰ ਰਹਿਣ ਦਿਉ, ਤਾਂ ਜੋ ਤੇਲ ਤੁਹਾਡੀ ਚਮੜੀ ਵਿਚ ਚੰਗੀ ਤਰ੍ਹਾਂ ਜਜ਼ਬ ਹੋ ਸਕੇ। ਸਵੇਰੇ ਉਠਣ ਤੋਂ ਬਾਅਦ, ਅਪਣੇ ਚਿਹਰੇ ਨੂੰ ਪਾਣੀ ਨਾਲ ਧੋਵੋ, ਰਾਤ ਨੂੰ ਅਪਣੇ ਚਿਹਰੇ ’ਤੇ ਬਦਾਮ ਦਾ ਤੇਲ ਲਗਾਉਣ ਨਾਲ ਤੁਹਾਡੀ ਚਮੜੀ ਨੂੰ ਕੁਦਰਤੀ ਚਮਕ ਮਿਲੇਗੀ ਅਤੇ ਇਹ ਸਿਹਤਮੰਦ ਦਿਖਾਈ ਦੇਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement