ਮਹਾਂਮਾਰੀ ਦੌਰਾਨ ਤਣਾਅ ਦੂਰ ਕਰੇਗੀ ਕਸਰਤ
Published : Dec 6, 2020, 8:32 am IST
Updated : Dec 6, 2020, 8:32 am IST
SHARE ARTICLE
Exercise
Exercise

ਲੋਕਾਂ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦੀਆਂ ਹਨ ਜੋ ਮਾਨਸਕ ਰੋਗਾਂ ਦੇ ਸ਼ਿਕਾਰ ਹਨ।

ਮੁਹਾਲੀ: ਹਰ ਰੋਜ਼ ਕੀਤੀ ਜਾਣ ਵਾਲੀ ਹਲਕੀ-ਫੁਲਕੀ ਕਸਰਤ ਜਿਵੇਂ ਪੌੜੀਆਂ ਚੜ੍ਹਨਾ ਜਾਂ ਗੁਆਂਢ ਦੀ ਦੁਕਾਨ ਤਕ ਚਲ ਕੇ ਜਾਣਾ ਮਹਾਂਮਾਰੀ ਦੌਰਾਨ ਤਣਾਅ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਰੋਜ਼ਾਨਾ ਦੀਆਂ ਇਹ ਸਰਗਰਮੀਆਂ ਅਜਿਹੇ ਲੋਕਾਂ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦੀਆਂ ਹਨ ਜੋ ਮਾਨਸਕ ਰੋਗਾਂ ਦੇ ਸ਼ਿਕਾਰ ਹਨ।

Exercises at homeExercises at home

ਦਸਣਯੋਗ ਹੈ ਕਿ ਇਹ ਇਕ ਗਿਆਨ ਤੱਥ ਹੈ ਕਿ ਕਸਰਤ ਸਰੀਰਕ ਅਤੇ ਮਾਨਸਕ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਹਾਲਾਂਕਿ ਰੋਜ਼ਾਨਾ ਦੀਆਂ ਛੋਟੀਆਂ-ਮੋਟੀਆਂ ਸਰਗਰਮੀਆਂ ਦੇ ਮਾਨਸਕ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਦਾ ਸ਼ਾਇਦ ਹੀ ਹੁਣ ਤਕ ਅਧਿਐਨ ਕੀਤਾ ਗਿਆ ਹੋਵੇ।

Exercise at Home Exercise at Home

ਜਰਮਨੀ ਦੇ ਕਾਰਲਸੁਹੇ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਸੈਂਟਰਲ ਇੰਸਟੀਚਿਊਟ ਆਫ਼ ਮੈਂਟਲ ਹੈਲਥ (ਸੀਆਈਐਮਐਚ) ਦੇ ਖੋਜਕਰਤਾ ਨੇ ਇਸ ਪ੍ਰਕਿਰਿਆ ਵਿਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਦਿਮਾਗ਼ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕੀਤਾ ਹੈ।

Exercise During PregnancyExercise During Pregnancy

ਇਹ ਅਧਿਐਨ ਜਰਨਲ ਸਾਇੰਸ ਐਡਵਾਂਸਿਜ਼ ਵਿਚ ਪ੍ਰਕਾਸ਼ਤ ਹੋਇਆ ਹੈ। ਖੋਜ ਦੇ ਲੇਖਕਾਂ ਦਾ ਕਹਿਣਾ ਹੈ ਕਿ ਪੌੜੀਆਂ ਚੜ੍ਹਨ ਨਾਲ ਅਸੀ ਊਰਜਾ ਨਾਲ ਭਰਪੂਰ ਰਹਿੰਦੇ ਹਾਂ। ਮਹਾਂਮਾਰੀ ਨਾਲ ਮੌਜੂਦਾ ਸਮੇਂ ਵਿਚ ਨਾ ਕੇਵਲ ਆਮ ਲੋਕ ਪ੍ਰਭਾਵਤ ਹੋਏ ਹਨ ਸਗੋਂ ਸਮਾਜਕ ਸਰੋਕਾਰਾਂ 'ਤੇ ਵੀ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ। ਅਜਿਹੇ ਸਮੇਂ ਜੇਕਰ ਤੁਸੀ ਬਿਹਤਰ ਮਹਿਸੂਸ ਕਰਨਾ ਹੈ ਤਾਂ ਪੌੜੀਆਂ 'ਤੇ ਜਲਦੀ-ਜਲਦੀ ਚੜ੍ਹਨਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement