Health news: ਸਰਦੀਆਂ ਕਾਰਨ ਵਧਦੇ ਦਿਲ ਦਾ ਦੌਰੇ, ਅੱਖਾਂ ਨਾਲ ਜੁੜੀਆਂ ਪੇਚੀਦਗੀਆਂ ਤੋਂ ਸਿਹਤ ਮਾਹਰਾਂ ਨੇ ਕੀਤਾ ਚੌਕਸ

By : GAGANDEEP

Published : Jan 7, 2024, 7:28 pm IST
Updated : Jan 7, 2024, 7:42 pm IST
SHARE ARTICLE
Health experts warned against increasing heart attack Health news in punjabi
Health experts warned against increasing heart attack Health news in punjabi

Health news: ਠੰਢੇ ਮੌਸਮ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ

Health experts warned against increasing heart attack Health news in punjabi : ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਿਹਤ ਮਾਹਰਾਂ ਨੇ ਦਿਲ ਦੇ ਦੌਰੇ ਦੇ ਵਧਦੇ ਖਤਰੇ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਠੰਢੇ ਮਹੀਨਿਆਂ ਦੌਰਾਨ ਅੱਖਾਂ ਦੀ ਰੋਕਥਾਮ ਦੀ ਮਹੱਤਤਾ ’ਤੇ ਵੀ ਜ਼ੋਰ ਦਿਤਾ ਹੈ।  ਮਾਹਰਾਂ ਨੇ ਕਿਹਾ ਕਿ ਹਾਲ ਹੀ ਦੇ ਅਧਿਐਨਾਂ ਨੇ ਸਰਦੀਆਂ ਦੇ ਮੌਸਮ ਦੌਰਾਨ ਦਿਲ ਦੇ ਦੌਰੇ ਦੀ ਦਰ ’ਚ ਵੱਡਾ ਵਾਧਾ ਦਰਸਾਇਆ ਹੈ। ਉਨ੍ਹਾਂ ਕਿਹਾ, ‘‘ਹੱਡ ਕੰਬਾਊ ਠੰਢ ਅਤੇ ਵਿਲੱਖਣ ਮੌਸਮੀ ਕਾਰਕ ਦਿਲ ਦੀਆਂ ਸਮੱਸਿਆਵਾਂ ਅਤੇ ਅੱਖਾਂ ਨਾਲ ਸਬੰਧਤ ਪੇਚੀਦਗੀਆਂ ਦੀ ਵਧਦੀ ਸੰਵੇਦਨਸ਼ੀਲਤਾ ’ਚ ਯੋਗਦਾਨ ਪਾਉਂਦੇ ਹਨ।’’

ਇਹ ਵੀ ਪੜ੍ਹੋ: Punjab News: ਜਿਹੜਾ ਆਮ ਲੋਕਾਂ ਲਈ ਲੜਦਾ, ਭਾਜਪਾ ਉਸ ਨੂੰ ਜੇਲ੍ਹ ਭੇਜ ਦਿੰਦੀ- CM ਭਗਵੰਤ ਮਾਨ 

ਡਾਕਟਰਾਂ ਨੇ ਕਿਹਾ ਕਿ ਠੰਢੇ ਮੌਸਮ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ, ਜਿਸ ਨਾਲ ਸੰਭਾਵਤ ਤੌਰ ’ਤੇ ਦਿਲ ਦਾ ਦੌਰਾ ਪੈ ਸਕਦਾ ਹੈ। ਖ਼ਾਸਕਰ ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਹਨ।  ਉਨ੍ਹਾਂ ਲੋਕਾਂ ਨੂੰ ਸਰਦੀਆਂ ਦੌਰਾਨ ਨਿਯਮਿਤ ਤੌਰ ’ਤੇ ਕਸਰਤ ਕਰ ਕੇ, ਦਿਲ ਨੂੰ ਸਿਹਤਮੰਦ ਰੱਖਣ ਵਾਲੀ ਖੁਰਾਕ ਖਾਣ ਅਤੇ ਸਰੀਰ ਨੂੰ ਲੋੜੀਂਦੀ ਗਰਮੀ ਪ੍ਰਦਾਨ ਕਰ ਕੇ ਦਿਲ ਦੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿਤੀ ਹੈ। 

ਇਹ ਵੀ ਪੜ੍ਹੋ: AAP leader Sanjay Singh News: ਜੇਲ ਤੋਂ ਬਾਹਰ ਆਉਣਗੇ ‘ਆਪ’ ਆਗੂ ਸੰਜੇ ਸਿੰਘ, ਇਸ ਕਾਰਨ ਅਦਾਲਤ ਨੇ ਦਿਤੀ ਇਜਾਜ਼ਤ

ਉਜਾਲਾ ਸਿਗਨਸ ਗਰੁੱਪ ਆਫ ਹਸਪਤਾਲਜ਼ ਦੇ ਸੀਨੀਅਰ ਕੰਸਲਟੈਂਟ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਵਿਜੇ ਕੁਮਾਰ ਨੇ ਕਿਹਾ, ‘‘ਸਰਦੀਆਂ ਦੇ ਮੌਸਮ ਦੌਰਾਨ ਦਿਲ ਦੇ ਦੌਰੇ ਦੇ ਵਧੇ ਹੋਏ ਖਤਰੇ ਨਾਲ ਨਜਿੱਠਣਾ ਮਹੱਤਵਪੂਰਨ ਹੈ। ਇਹ ਵਰਤਾਰਾ ਵਾਤਾਵਰਣ ਦੇ ਕਾਰਕਾਂ ਦੇ ਸੰਗਮ ਕਾਰਨ ਵਾਪਰਦਾ ਹੈ।’’
ਉਨ੍ਹਾਂ ਕਿਹਾ, ‘‘ਇਨ੍ਹਾਂ ਸਮੇਂ ਦੌਰਾਨ, ਪ੍ਰਦੂਸ਼ਣ ਦਾ ਵਧਿਆ ਪੱਧਰ ਨਾ ਸਿਰਫ ਸੋਜਸ਼ ਨੂੰ ਵਧਾਉਂਦਾ ਹੈ ਬਲਕਿ ਦਮਾ ਅਤੇ ਤਮਾਕੂਨੋਸ਼ੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਸਾਹ ਦੀਆਂ ਚੁਨੌਤੀਆਂ ਨੂੰ ਵੀ ਵਧਾਉਂਦਾ ਹੈ।’’

ਕਾਨਪੁਰ ਦੇ ਰੀਜੈਂਸੀ ਹਸਪਤਾਲ ਦੇ ਕੰਸਲਟੈਂਟ ਕਾਰਡੀਓਲੋਜਿਸਟ ਡਾ. ਅਭਿਨੀਤ ਗੁਪਤਾ ਨੇ ਕਿਹਾ, ‘‘ਚਿੰਤਾਜਨਕ ਗੱਲ ਇਹ ਹੈ ਕਿ ਅੰਕੜੇ ਦਰਸਾਉਂਦੇ ਹਨ ਕਿ ਗਰਮੀਆਂ ਦੇ ਮਹੀਨਿਆਂ ਦੇ ਮੁਕਾਬਲੇ ਸਰਦੀਆਂ ’ਚ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਜ਼ਿਆਦਾ ਹੁੰਦੀਆਂ ਹਨ।’’ ਉਨ੍ਹਾਂ ਕਿਹਾ, ‘‘ਹਾਲਾਂਕਿ, ਇਨ੍ਹਾਂ ਜੋਖਮਾਂ ਦਾ ਮੁਕਾਬਲਾ ਕਰਨ ਲਈ ਸਰਗਰਮ ਜੀਵਨਸ਼ੈਲੀ ਉਪਾਵਾਂ ਨੂੰ ਅਪਣਾਉਣ ਦੀ ਉਮੀਦ ਹੈ। ਨਿਯਮਿਤ ਕਸਰਤ, ਖਾਣ-ਪੀਣ ਦੀਆਂ ਆਮ ਆਦਤਾਂ ਅਤੇ ਗਰਮ ਪਾਣੀ ਨਾਲ ਸਰੀਰ ’ਚ ਪਾਣੀ ਦੀ ਸਪਲਾਈ ਸਰਦੀਆਂ ’ਚ ਦਿਲ ਦੇ ਦੌਰੇ ਦੀ ਘਟਨਾ ਨੂੰ ਘੱਟ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ।’’

ਇਸ ਤੋਂ ਇਲਾਵਾ ਸਰਦੀਆਂ ਦੌਰਾਨ ਅੱਖਾਂ ਦੀ ਦੇਖਭਾਲ ’ਤੇ ਵੀ ਇਕ ਗਲੋਬਲ ਗੈਰ-ਮੁਨਾਫਾ ਸੰਗਠਨ ਓਰਬਿਸ ਇੰਟਰਨੈਸ਼ਨਲ ਦੇ ਕੰਟਰੀ ਡਾਇਰੈਕਟਰ ਰਿਸ਼ੀ ਰਾਜ ਬੋਰਾ ਨੇ ਜ਼ੋਰ ਦਿਤਾ। ਓਰਬਿਸ ਉਸ ਕਿਸਮ ਦੇ ਅੰਨ੍ਹੇਪਣ ਦੀ ਰੋਕਥਾਮ ਅਤੇ ਇਲਾਜ ਲਈ ਸਮਰਪਿਤ ਹੈ ਜਿਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਸਰਦੀਆਂ ਦੇ ਮਹੀਨੇ ਖੁਸ਼ਕ ਹਵਾ, ਘਰ ਦੇ ਅੰਦਰਲੀ ਗਰਮੀ ਅਤੇ ਸਖਤ ਹਵਾਵਾਂ ਦੇ ਸੰਪਰਕ ’ਚ ਆਉਣ ਨਾਲ ਅੱਖਾਂ ਖੁਸ਼ਕ ਹੋ ਸਕਦੀਆਂ ਹਨ, ਜਲਨ ਹੋ ਸਕਦੀ ਹੈ ਅਤੇ ਹੋਰ ਵੀ ਗੰਭੀਰ ਸਥਿਤੀਆਂ ਪੈਦਾ ਹੋ ਸਕਦੀਆਂ ਹਨ।’’ ਬੋਰਾ ਨੇ ਕਿਹਾ, ‘‘ਅੱਖਾਂ ਨੂੰ ਤੰਦਰੁਸਤ ਰੱਖਣ ਲਈ ਸਰੀਰ ’ਚ ਪਾਣੀ ਦੀ ਕਮੀ ਨੂੰ ਦੂਰ ਕਰਨਾ, ਨਕਲੀ ਹੰਝੂਆਂ ਦੀ ਵਰਤੋਂ ਅਤੇ ਅੱਖਾਂ ਨੂੰ ਸਖਤ ਮੌਸਮ ਤੋਂ ਬਚਾਅ ਵਰਗੇ ਰੋਕਥਾਮ ਉਪਾਅ ਮਹੱਤਵਪੂਰਨ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart fromHealth experts warned against increasing heart attack Health news in punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement