
ਭਾਰ ਘਟਾਉਣ ਲਈ ਡਾਈਟ ਦੇ ਨਾਲ - ਨਾਲ ਕਸਰਤ ਵੀ ਬੇਹੱਦ ਜ਼ਰੂਰੀ ਹੈ। ਜਿਵੇਂ - ਜਿਵੇਂ ਲੋਕਾਂ 'ਚ ਫਿੱਟ ਅਤੇ ਸਿਹਤਮੰਦ ਰਹਿਣ ਦੀ ਇੱਛਾ ਵਧ ਰਹੀ ਹੈ, ਉਂਝ ਹੀ ਜਿਮ ਜਾਣ...
ਭਾਰ ਘਟਾਉਣ ਲਈ ਡਾਈਟ ਦੇ ਨਾਲ - ਨਾਲ ਕਸਰਤ ਵੀ ਬੇਹੱਦ ਜ਼ਰੂਰੀ ਹੈ। ਜਿਵੇਂ - ਜਿਵੇਂ ਲੋਕਾਂ 'ਚ ਫਿੱਟ ਅਤੇ ਸਿਹਤਮੰਦ ਰਹਿਣ ਦੀ ਇੱਛਾ ਵਧ ਰਹੀ ਹੈ, ਉਂਝ ਹੀ ਜਿਮ ਜਾਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਦਰਅਸਲ, ਜਿਮ 'ਚ ਸਾਡੇ ਸਰੀਰ ਦੇ ਵਰਕਆਉਟ ਦਾ ਸੰਪੂਰਣ ਸੁਮੇਲ ਮਿਲਦਾ ਹੈ। ਸਕਵਾਟਸ, ਟ੍ਰੈਡਮਿਲ, ਕਰਾਸ ਟ੍ਰੇਨਰ, ਪੁੱਲ - ਅਪਸ, ਵੇਟਸ ਅਤੇ ਕਈ ਦੂਜੀਆਂ ਮਸ਼ੀਨਾਂ ਜ਼ਰੀਏ ਸਰੀਰ ਭਾਰ ਘੱਟ ਕੀਤਾ ਜਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਰੋਜ਼ 2 ਘੰਟੇ ਜਿਮ 'ਚ ਪਸੀਨਾ ਵਹਾਉਣਾ ਚਾਹੀਦਾ ਹੈ ਅਤੇ ਇਸ ਨਾਲ ਤੁਹਾਡਾ ਜ਼ਿਆਦਾ ਭਾਰ ਘੱਟ ਹੋ ਜਾਵੇਗਾ।
gym for loosing weight
ਜੇਕਰ ਤੁਸੀਂ ਜਿਮ 'ਚ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਵਹਾਉਦੇਂ ਹੋ ਤਾਂ ਤੁਹਾਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਜਿਮ 'ਚ ਕਸਰਤ ਕਰਨ ਅਤੇ ਘੰਟਿੰਆਂ ਪਸੀਨਾ ਵਹਾਉਣ ਤੋਂ ਬਾਅਦ ਥੋੜ੍ਹੀ ਬਹੁਤ ਥਕਾਣ ਮਹਿਸੂਸ ਹੋਣਾ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਰੋਜ਼ ਜਿਮ ਕਰਨ ਤੋਂ ਬਾਅਦ ਜ਼ਰੂਰਤ ਤੋਂ ਜ਼ਿਆਦਾ ਥਕਾਣ ਮਹਿਸੂਸ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਜਿਮ ਕਾਰਨ ਤੁਹਾਡਾ ਮੈਟਾਬਾਲਿਜ਼ਮ ਪ੍ਰਭਾਵਤ ਹੋ ਰਿਹਾ ਹੈ। ਕਸਰਤ ਦਾ ਟੀਚਾ ਤੁਹਾਡੇ ਊਰਜਾ ਪੱਧਰ ਨੂੰ ਵਧਾਉਣਾ ਹੈ ਨਾ ਕਿ ਘਟਾਉਣਾ।
gym for loosing weight
ਜਦੋਂ ਤੁਸੀਂ ਜਿਮ ਜਾਣਾ ਸ਼ੁਰੂ ਕਰਦੇ ਹੋ ਤਾਂ ਕੁੱਝ ਦਿਨ ਤਕ ਤਾਂ ਸਰੀਰ ਹਲਕਾ ਮਹਿਸੂਸ ਕਰਦਾ ਹੈ ਅਤੇ ਤੁਹਾਨੂੰ ਲਗਦਾ ਹੈ ਜਿਵੇਂ ਭਾਰ ਘੱਟ ਕਰਨ ਦਾ ਤੁਹਾਡਾ ਟੀਚਾ ਪੂਰਾ ਹੋ ਰਿਹਾ ਹੈ ਪਰ ਇਕੋ ਜਿਹੀ ਦਿਨਚਰਿਆ ਰੋਜ਼ ਕਰਦੇ ਰਹਿਣ ਨਾਲ ਕੁੱਝ ਦਿਨਾਂ ਬਾਅਦ ਹੀ ਤੁਹਾਡਾ ਸਰੀਰ ਬੋਰ ਹੋ ਜਾਂਦਾ ਹੈ ਅਤੇ ਫਿਰ ਉਸ 'ਚ ਕੋਈ ਬਦਲਾਅ ਨਹੀਂ ਆਉਂਦਾ । ਕਸਰਤ ਦੀਆਂ ਮੰਨੀਏ ਤਾਂ ਹਰ ਦਿਨ 1 ਘੰਟੇ ਤੋਂ ਜ਼ਿਆਦਾ ਕਸਰਤ ਜਾਂ ਟ੍ਰੇਨਿੰਗ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਖਿੱਚ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ 'ਚ ਸੁਧਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ।
gym for loosing weight
ਜਦੋਂ ਤੁਸੀਂ ਟ੍ਰੇਨਿੰਗ ਕਰ ਰਹੇ ਹੁੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਜ਼ਿਆਦਾ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਕ ਦਿਨ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈ ਤਾਕਿ ਮਾਸਪੇਸ਼ੀਆਂ ਅਪਣੇ ਆਪ ਦੀ ਮਰੰਮਤ ਕਰ ਸਕਣ। ਜ਼ਰੂਰਤ ਤੋਂ ਜ਼ਿਆਦਾ ਟ੍ਰੇਨਿੰਗ ਅਤੇ ਥਕਾਣ ਦਾ ਮਤਲਬ ਹੈ ਕਿ ਤੁਹਾਨੂੰ ਹਰ ਸਮੇਂ ਭੁੱਖ ਮਹਿਸੂਸ ਹੋਵੇਗੀ। ਤੁਸੀਂ ਜਿੰਨੀ ਕੈਲਰੀ ਬਰਨ ਕਰਦੇ ਹਨ ਉਨ੍ਹੀਂ ਕੈਲਰੀ ਵਾਪਸ ਸਰੀਰ ਅੰਦਰ ਵੀ ਲੈ ਲੈਂਦੇ ਹੋ। ਇਸ ਨਾਲ ਸਰੀਰ ਦਾ ਭਾਰ ਘਟਾਉਣ ਦੀ ਪਰਿਕਿ੍ਰੀਆ ਪ੍ਰਭਾਵਤ ਹੁੰਦੀ ਹੈ।