
Health News: ਅੰਬ ਦੇ ਨਾਲ ਜਾਂ ਖਾਣ ਤੋਂ ਬਾਅਦ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
Take these precautions while eating mangoes Health News: ਗਰਮੀਆਂ ਵਿਚ ਜ਼ਿਆਦਾਤਰ ਲੋਕ ਅੰਬ ਖਾਣਾ ਪਸੰਦ ਕਰਦੇ ਹਨ ਇੰਨਾ ਹੀ ਨਹੀਂ ਸਗੋਂ ਅੰਬ ਤੋਂ ਮੈਂਗੋ ਸੇਕ, ਖੀਰ, ਕਸਟਰਡ ਵੀ ਬਣਾਏ ਜਾਂਦੇ ਹਨ। ਇਸ ਨੂੰ ਕਈ ਫਲਾਂ ਨਾਲ ਮਿਲਾ ਕੇ ਸਲਾਦ ਵੀ ਤਿਆਰ ਕੀਤਾ ਜਾਂਦਾ ਹੈ। ਭੋਜਨ ਤੋਂ ਬਾਅਦ ਮਿੱਠੇ ਦੀ ਜਗ੍ਹਾ ’ਤੇ ਵੀ ਅੰਬ ਨੂੰ ਤਰਜੀਹ ਦਿਤੀ ਜਾਂਦੀ ਹੈ ਪਰ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅੰਬ ਦੇ ਨਾਲ ਜਾਂ ਖਾਣ ਤੋਂ ਬਾਅਦ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਦੁੱਧ ਵਾਲੇ ਪਦਾਰਥ: ਗਰਮੀਆਂ ‘ਚ ਠੰਡਾ ਰਹਿਣ ਲਈ ਦਹੀਂ, ਲੱਸੀ ਅਤੇ ਵੇਸਣ ਦਾ ਸੇਵਨ ਕਰੋ। ਦੂਜੇ ਪਾਸੇ ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ’ਚ ਜਦੋਂ ਅੰਬ ਖਾਣ ਤੋਂ ਬਾਅਦ ਦਹੀਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਠੰਢਾ ਅਤੇ ਗਰਮ ਦੋਵਾਂ ਦਾ ਅਸਰ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਚਮੜੀ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੋਲਡ ਡਰਿੰਕ: ਕੋਲਡ ਡਿ੍ਰੰਕ ਅਤੇ ਅੰਬ ਦੋਵਾਂ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਬਲੱਡ ਸੂਗਰ ਦਾ ਪੱਧਰ ਵਧ ਸਕਦਾ ਹੈ। ਅੰਬ ਖਾਣ ਦੇ ਤੁਰਤ ਬਾਅਦ ਕੋਲਡ ਡਰਿੰਕ ਪੀਣ ਨਾਲ ਪਾਚਨ ਕਿਰਿਆ ਪ੍ਰਭਾਵਤ ਹੁੰਦੀ ਹੈ ਅਤੇ ਪੇਟ ਫੁਲਣ ਦੀ ਸਮੱਸਿਆ ਹੋ ਸਕਦੀ ਹੈ। ਅੰਬਾਂ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
(For more news apart from 'Take these precautions while eating mangoes Health News ' , stay tuned to Rozana Spokesman)