
ਜੜੀ-ਬੂਟੀਆਂ 'ਚ ਐਂਟੀ-ਆਕਸੀਡੇਂਟਸ ਅਤੇ ਪਾਲੀ-ਫਿਨਾਲ ਦੇ ਨਾਲ ਝੁਰੜੀਆਂ ਰੋਕਣ ਵਾਲੇ ਗੁਣ ਹੁੰਦੇ ਹਨ
ਜਵਾਨ ਦਿਸਣ ਲਈ ਜੜੀ-ਬੂਟੀ ਦੀ ਭਾਫ਼ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਤੋਂ ਬੇਹੱਦ ਸੁਰੱਖਿਅਤ ਅਤੇ ਕਾਰਗਰ ਹੈ। ਇਸ ਵਿਚ ਵਰਤੋਂ ਕੀਤੀਆਂ ਜਾਣ ਵਾਲੀਆਂ ਜੜੀ-ਬੂਟੀਆਂ 'ਚ ਐਂਟੀ-ਆਕਸੀਡੇਂਟਸ ਅਤੇ ਪਾਲੀ-ਫਿਨਾਲ ਦੇ ਨਾਲ ਝੁਰੜੀਆਂ ਰੋਕਣ ਵਾਲੇ ਗੁਣ ਹੁੰਦੇ ਹਨ ਜੋ ਕਿ ਚਮੜੀ ਨੂੰ ਲੰਮੇ ਸਮੇਂ ਤਕ ਜਵਾਨ ਬਣਾਈ ਰੱਖਣ ਵਿਚ ਮਦਦ ਕਰਦੇ ਹਨ।
Herb steam
ਜੜੀ-ਬੂਟੀ ਭਾਫ਼ ਲੈਂਦੇ ਸਮੇਂ ਪਾਣੀ ਵਿਚ ਗੰਧ ਤੇਲ ਮਿਲਾਇਆ ਜਾਂਦਾ ਹੈ ਜਿਸ ਨਾਲ ਚਿਹਰੇ ਦੀ ਚਮੜੀ ਦਾ ਖ਼ੂਨ ਦਾ ਦੌਰਾ ਵੱਧ ਜਾਂਦਾ ਹੈ। ਚਮੜੀ ਦੀਆਂ ਨਵੀਂਆਂ ਕੋਸ਼ਿਕਾਵਾਂ ਬਣਦੀਆਂ ਹਨ ਅਤੇ ਉਨ੍ਹਾਂ ਵਿਚ ਕਸਾਵਟ ਆਉਂਦੀ ਹੈ। ਕਦੇ ਵੀ ਗੰਧ ਤੇਲ (ਇਸੈਨਸ਼ੀਅਲ ਆਇਲ) ਦਾ ਇਸਤੇਮਾਲ ਚਿਹਰੇ ਉੱਤੇ ਸਿੱਧਾ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਪਾਣੀ ਵਿਚ ਮਿਲਾ ਕੇ ਭਾਫ਼ ਲੈਣ ਵਿਚ ਕੀਤਾ ਜਾਂਦਾ ਹੈ। ਜੜੀ-ਬੂਟੀ ਭਾਫ਼ ਲਈ ਰੋਜ਼ਮੇਰੀ, ਲੇਵੇਂਡਰ ਆਦਿ ਦੇ ਗੰਧ ਤੇਲ ਦਾ ਇਸਤੇਮਾਲ ਕਰੋ ਕਿਉਂਕਿ ਇਸ ਵਿਚ ਐਂਟੀ-ਆਕਸੀਡੇਂਟਸ ਅਤੇ ਝੁਰੜੀਆਂ ਰੋਕੂ ਗੁਣ ਹੁੰਦੇ ਹਨ ਜੋ ਚਮੜੀ ਨੂੰ ਜਵਾਨ ਬਣਾਏ ਰੱਖਣ ਵਿਚ ਮਦਦ ਕਰਦੇ ਹਨ ਅਤੇ ਇਸ ਨਾਲ ਤਣਾਅ ਵੀ ਦੂਰ ਹੁੰਦਾ ਹੈ।
Herb steam
ਇਕ ਕੜਾਹੀ ਲਉ, ਉਸ ਵਿਚ 6 ਕੱਪ ਪਾਣੀ ਪਾ ਕੇ ਗਰਮ ਕਰੋ ਅਤੇ ਇਸ ਵਿਚ ਉਬਾਲਾ ਆਉਣ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਦਿਉ। ਫਿਰ ਇਸ ਵਿਚ ਲੇਵੇਂਡਰ ਜਾਂ ਰੋਜਮੇਰੀ ਦੇ ਤੇਲ ਦੀ 4 ਬੂੰਦਾਂ ਪਾਉ। ਹੁਣ ਕੜਾਹੀ ਉੱਤੇ ਚਿਹਰੇ ਨੂੰ ਤੋਲੀਏ ਨਾਲ ਢਕ ਕਰ ਕੇ 5 ਮਿੰਟ ਤਕ ਭਾਫ਼ ਲਉ। ਇਸ ਤੋਂ ਬਾਅਦ ਚਿਹਰੇ ਨੂੰ ਤੋਲੀਏ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।