
ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਅਤੇ ਸਰਦੀ-ਖੰਘ ਵਰਗੀ ਇੰਫ਼ੈਕਸ਼ਨ ਤੋਂ ਬਚਾਅ ਹੁੰਦਾ ਹੈ।
ਪੁਰਾਣੇ ਸਮਿਆਂ ਵਿਚ ਸ਼ਹਿਦ ਅਤੇ ਲੌਂਗ ਦੀ ਵਰਤੋਂ ਬੀਮਾਰੀਆਂ ਦੇ ਇਲਾਜ ਵਿਚ ਕੀਤਾ ਜਾਂਦਾ ਸੀ ਕਿਉਂਕਿ ਦੋਹਾਂ ਵਿਚ ਹੀ ਐਂਟੀਬੈਕਟੀਰੀਅਲ, ਐਂਟੀਵਾਇਰਲ ਗੁਣ ਹੁੰਦੇ ਹਨ। ਅਜਿਹੇ ਵਿਚ ਦੋਹਾਂ ਦਾ ਇਕੱਠਿਆਂ ਦਾ ਸੇਵਨ ਕਰ ਕੇ ਤੁਸੀਂ ਦੁਗਣਾ ਫ਼ਾਇਦਾ ਲੈ ਸਕਦੇ ਹੋ।
ਗਲੇ ਦੇ ਦਰਦ ਨੂੰ ਦੂਰ ਕਰੇ: ਗਲੇ ਵਿਚ ਦਰਦ, ਸੋਜ਼ਸ਼ ਅਤੇ ਧੱਫੜ ਦੀ ਸਮੱਸਿਆ ਬਦਲਦੇ ਮੌਸਮ ਵਿਚ ਆਮ ਹੈ ਜੋ ਇੰਫ਼ੈਕਸ਼ਨ ਨਾਲ ਵੀ ਜੁੜਿਆ ਹੁੰਦਾ ਹੈ। ਅਜਿਹੇ ਵਿਚ 2-3 ਲੌਂਗ ਨੂੰ ਇਕ ਚਮਚ ਸ਼ਹਿਦ ਵਿਚ ਭਿਉਂ ਕੇ ਥੋੜ੍ਹੀ ਦੇਰ ਲਈ ਛੱਡ ਦਿਉ ਅਤੇ ਫਿਰ ਲੌਂਗਾਂ ਨੂੰ ਬਾਹਰ ਕੱਢ ਕੇ ਸ਼ਹਿਦ ਚੱਟ ਕੇ 1 ਗਲਾਸ ਘੱਟ ਗਰਮ ਪਾਣੀ ਪੀਉ। ਇਸ ਨਾਲ ਗਲੇ ਦਾ ਦਰਦ ਠੀਕ ਹੋ ਜਾਵੇਗਾ।
ਮੂੰਹ ਦੇ ਛਾਲੇ ਠੀਕ ਕਰੇ: ਇਕ ਚਮਚ ਸ਼ਹਿਦ ਵਿਚ 1/2 ਚਮਚ ਲੌਂਗ ਪਾਊਡਰ ਮਿਲਾ ਕੇ ਛਾਲਿਆਂ ’ਤੇ ਲਗਾਉ ਅਤੇ ਕੁੱਝ ਮਿੰਟਾਂ ਬਾਅਦ ਕੁਰਲੀ ਕਰੋ। ਦਿਨ ਵਿਚ ਤਿੰਨ ਵਾਰ ਅਜਿਹਾ ਕਰਨਾ ਨਾਲ ਤੁਹਾਨੂੰ ਵਧੀਆ ਨਤੀਜੇ ਮਿਲਣਗੇ। ਇਸ ਵਿਚ ਮੌਜੂਦ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀਸੈਪਟਿਕ ਗੁਣ ਛਾਲਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ। ਲੌਂਗ ਅਤੇ ਸ਼ਹਿਦ ਉਲਟੀਆਂ ਅਤੇ ਮਤਲੀ ਦੀ ਸਮੱਸਿਆ ਲਈ ਇਕ ਰਾਮਬਾਣ ਇਲਾਜ ਹੈ। ਇਸ ਲਈ 5 ਭੁੰਨੇ ਹੋਏ ਲੌਂਗ ਪਾਊਡਰ ਵਿਚ ਸ਼ਹਿਦ ਮਿਲਾ ਕੇ ਖਾਉ। ਗਰਭ ਅਵਸਥਾ ਦੌਰਾਨ ਹੋਣ ਵਾਲੀ ਉਲਟੀ ਮਤਲੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਸਖ਼ੇ ਨੂੰ ਅਪਣਾ ਸਕਦੇ ਹੋ। ਸ਼ਹਿਦ ਵਿਚ ਭਿੱਜੇ ਹੋਏ ਲੌਂਗ ਖਾਣ ਨਾਲ ਪਾਚਕ ਰੇਟ ਵਧਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਰਬੋਹਾਈਡਰੇਟ ਵੀ ਹੁੰਦੇ ਹਨ ਜੋ ਤੁਹਾਨੂੰ ਦਿਨ ਭਰ ਐਨਰਜੈਟਿਕ ਰੱਖਣ ਵਿਚ ਸਹਾਇਤਾ ਕਰਦੇ ਹਨ।
ਇਮਿਊਨਿਟੀ ਵਧਾਵੇ: ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਅਤੇ ਸਰਦੀ-ਖੰਘ ਵਰਗੀ ਇੰਫ਼ੈਕਸ਼ਨ ਤੋਂ ਬਚਾਅ ਹੁੰਦਾ ਹੈ। ਨਾਲ ਹੀ ਇਹ ਕੈਲੇਸਟਰਾਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਵੀ ਸੁਧਾਰਦਾ ਹੈ।