Migraine: ਮਾਈਗ੍ਰੇਨ ਦੇ ਮਰੀਜ਼ਾਂ ਦੀ ਨਜ਼ਰ ’ਤੇ ਕਿਉਂ ਪੈਂਦਾ ਹੈ ਅਸਰ? ਜਾਣੋ ਕੀ ਕਹਿੰਦੀ ਹੈ ਨਵੀਂ ਖੋਜ
Published : Jan 8, 2024, 6:25 pm IST
Updated : Jan 8, 2024, 6:25 pm IST
SHARE ARTICLE
Migraine Patients
Migraine Patients

ਅੱਖ ’ਚ ਖੂਨ ਦੇ ਪ੍ਰਵਾਹ ’ਚ ਤਬਦੀਲੀਆਂ ਮਾਈਗ੍ਰੇਨ ਦੇ ਮਰੀਜ਼ਾਂ ’ਚ ਦ੍ਰਿਸ਼ਟਤਾ ਸਬੰਧੀ ਲੱਛਣਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ

Migraine:  ਨਵੀਂ ਦਿੱਲੀ: ਇਕ ਅਧਿਐਨ ਅਨੁਸਾਰ, ਅੱਖ ਦੇ ਰੈਟੀਨਾ ’ਚ ਖੂਨ ਦੇ ਪ੍ਰਵਾਹ ’ਚ ਤਬਦੀਲੀਆਂ ਇਹ ਦੱਸ ਸਕਦੀਆਂ ਹਨ ਕਿ ਮਾਈਗ੍ਰੇਨ ਵਾਲੇ ਕੁੱਝ ਮਰੀਜ਼ਾਂ ਨੂੰ ਦ੍ਰਿਸ਼ਟਤਾ-ਸੰਬੰਧੀ ਲੱਛਣਾਂ ਦਾ ਅਨੁਭਵ ਕਿਉਂ ਹੁੰਦਾ ਹੈ। ਰੈਟੀਨਾ ਜ਼ਿਆਦਾਤਰ ਰੀੜ੍ਹ ਵਾਲੇ ਜੀਵਾਂ ਅਤੇ ਕੁੱਝ ਮੋਲਸਕਾ (ਭੂਮੀ ਜਾਂ ਜਲਜੀਵੀ) ਜਾਨਵਰਾਂ ’ਚ ਅੱਖਾਂ ਦੇ ਟਿਸ਼ੂਆਂ ਦੀ ਸੱਭ ਤੋਂ ਅੰਦਰੂਨੀ ਰੌਸ਼ਨੀ-ਸੰਵੇਦਨਸ਼ੀਲ ਪਰਤ ਹੈ।

ਇਹ ਅਧਿਐਨ ‘ਹੈਡਕ: ਦਿ ਜਰਨਲ ਆਫ ਹੈਡ ਐਂਡ ਫੇਸ ਪੇਨ’ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੇ ਸਿੱਟੇ ਅਨੁਸਾਰ, ਡਾਕਟਰ ਇਸ ਅਵਸਥਾ ਦੇ ਕਲੀਨਿਕਲ ਇਲਾਜ ’ਚ ਸਹਾਇਤਾ ਲਈ ਮਾਈਗ੍ਰੇਨ ਦੇ ਮਰੀਜ਼ਾਂ ’ਚ ਇਸ ਨਿਰੀਖਣ ਦੀ ਵਰਤੋਂ ਕਰ ਸਕਦੇ ਹਨ। ਮਾਈਗ੍ਰੇਨ ਦੇ ਮਰੀਜ਼ ਅਕਸਰ ਅੱਖਾਂ ਦੇ ਆਲੇ-ਦੁਆਲੇ ਦਰਦ, ਰੌਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਅਤੇ ਦ੍ਰਿਸ਼ਟੀ ਧੁੰਦਲੇਪਣ ਵਰਗੇ ਲੱਛਣਾਂ ਦਾ ਅਨੁਭਵ ਕਰਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਨ੍ਹਾਂ ਲੱਛਣਾਂ ਲਈ ਕਿਹੜਾ ਤੰਤਰ ਜ਼ਿੰਮੇਵਾਰ ਹੈ ਇਹ ਹੁਣ ਤਕ ਚੰਗੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ ਦੇ ਖੋਜਕਰਤਾਵਾਂ ਨੇ ਮਾਈਗ੍ਰੇਨ ਦੇ ਲੱਛਣਾਂ ਦੌਰਾਨ ਅਤੇ ਇਸ ਦੇ ਵਿਚਕਾਰ ਮਾਈਗ੍ਰੇਨ ਦੇ ਮਰੀਜ਼ਾਂ ਦੀਆਂ ਰੈਟੀਨਾ ਦੀਆਂ ਖੂਨ ਦੀਆਂ ਨਾੜੀਆਂ ਵਿਚ ਤਬਦੀਲੀਆਂ ਦੀ ਜਾਂਚ ਕਰਨ ਲਈ ਆਪਟੀਕਲ ਸੁਮੇਲ ਟੋਮੋਗ੍ਰਾਫੀ ਐਂਜੀਓਗ੍ਰਾਫੀ ਜਾਂ ਓ.ਸੀ.ਟੀ.ਏ. ਨਾਂ ਦੀ ਤਕਨੀਕ ਦੀ ਵਰਤੋਂ ਕੀਤੀ।

ਇਹ ਪ੍ਰਯੋਗ ਔਰਾ (ਕੁਝ-ਕੁਝ ਸਮੇਂ ਦੇ ਫ਼ਰਕ ’ਤੇ ਦਿਸਣ ਵਾਲੇ) ਲੱਛਣਾਂ ਵਾਲੇ ਮਾਈਗ੍ਰੇਨ ਦੇ 37 ਮਰੀਜ਼ਾਂ, ਗੈਰ ‘ਔਰਾ’ ਦੇ ਲੱਛਣਾਂ ਵਾਲੇ ਮਾਈਗ੍ਰੇਨ ਦੇ 30 ਮਰੀਜ਼ਾਂ ਅਤੇ 20 ਸਿਹਤਮੰਦ ਮਰੀਜ਼ਾਂ ’ਤੇ ਕੀਤਾ ਗਿਆ ਸੀ। ਖੋਜਕਰਤਾਵਾਂ ਨੇ ਪਾਇਆ ਕਿ ਮਾਈਗ੍ਰੇਨ ਦੇ ਲੱਛਣਾਂ ਦੀ ਸ਼ੁਰੂਆਤ ਦੌਰਾਨ ਰੈਟੀਨਾ ਵਿਚ ਖੂਨ ਦਾ ਪ੍ਰਵਾਹ ਘੱਟ ਗਿਆ, ਜਿਨ੍ਹਾਂ ਵਿਚ ਮਾਈਗ੍ਰੇਨ ਦੇ ਲੱਛਣ ਅਤੇ ਗੈਰ ‘ਔਰਾ’ ਦੇ ਲੱਛਣ ਸਨ।

(For more news apart from Migraine News, stay tuned to Rozana Spokesman)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement