
ਜਦੋਂ ਗਰਦਨ ਵਿਚ ਦਰਦ ਹੋਵੇ ਤਾਂ ਪਹਿਲਾਂ ਗਰਮ ਪਾਣੀ ਨਾਲ ਤੇ ਫਿਰ ਠੰਢੇ ਪਾਣੀ ਨਾਲ ਸੇਕ ਕਰੋ।
ਮੁਹਾਲੀ : ਗਰਦਨ ਦੇ ਦਰਦ ਦੀ ਸਮੱਸਿਆ ਵਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਨੂੰ ਥੋੜ੍ਹਾ ਜਿਹਾ ਨਜ਼ਰਅੰਦਾਜ਼ ਕਰਨਾ ਵੀ ਸਿਰਦਰਦ ਅਤੇ ਕਮਰ ਦਰਦ ਦਾ ਕਾਰਨ ਬਣ ਜਾਂਦਾ ਹੈ। ਲੰਮੇ ਸਮੇਂ ਤਕ ਇਕੋ ਆਸਣ ਵਿਚ ਬੈਠਣਾ ਜਾਂ ਗ਼ਲਤ ਕਸਰਤ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ।
ਇਸ ਦਰਦ ਕਾਰਨ ਰੋਜ਼ਾਨਾ ਦੇ ਕੰਮਕਾਜ ’ਤੇ ਕਾਫ਼ੀ ਅਸਰ ਪੈਂਦਾ ਹੈ, ਜਦਕਿ ਜੇਕਰ ਇਹ ਜ਼ਿਆਦਾ ਦਿਨ ਰਹੇ ਤਾਂ ਦਰਦ ਅਸਹਿ ਹੋ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਦਨ ਦੇ ਦਰਦ ਜਿਸ ਨੂੰ ਤੁਸੀਂ ਇਕ ਆਮ ਗੱਲ ਸਮਝ ਰਹੇ ਹੋ, ਅਸਲ ਵਿਚ ਥਾਇਰਾਇਡ ਵਧਣ, ਦਿਲ ਦੀ ਸਮੱਸਿਆ ਜਾਂ ਕਿਸੇ ਹੋਰ ਸਿਹਤ ਸਮੱਸਿਆ ਦਾ ਲੱਛਣ ਹੋ ਸਕਦਾ ਹੈ।
ਇਹ ਵੀ ਪੜ੍ਹੋ:ਬਲਾਤਕਾਰ ਅਤੇ ਕਤਲ ਦਾ ਸਾਬਤ ਹੋ ਚੁੱਕਾ ਦੋਸ਼ੀ ਦੂਜਿਆਂ ਨੂੰ ਮੱਤਾਂ ਦੇਂਦਾ ਚੰਗਾ ਲਗਦਾ ਹੈ?
ਗਰਦਨ ਵਿਚ ਦਰਦ ਆਮ ਤੌਰ ’ਤੇ ਖ਼ਰਾਬ ਆਸਣ, ਤਣਾਅ, ਡਿਪਰੈਸ਼ਨ ਆਦਿ ਕਾਰਨਾਂ ਕਰ ਕੇ ਹੁੰਦਾ ਹੈ। ਗਰਦਨ ਦੇ ਦਰਦ ਨੂੰ ਦੂਰ ਕਰਨ ਲਈ ਸਟ੍ਰੈਚਿੰਗ, ਜੀਵਨਸ਼ੈਲੀ ਵਿਚ ਬਦਲਾਅ ਅਤੇ ਦਵਾਈਆਂ ਆਦਿ ਦਾ ਸਹਾਰਾ ਲਿਆ ਜਾ ਸਕਦਾ ਹੈ। ਗਰਦਨ ਦੇ ਦਰਦ ਲਈ ਕੁੱਝ ਘਰੇਲੂ ਨੁਸਖ਼ੇ ਅਪਣਾਏ ਜਾ ਸਕਦੇ ਹਨ।
ਜੇਕਰ ਗਰਦਨ ਵਿਚ ਦਰਦ ਹੈ ਤਾਂ ਤੁਸੀਂ ਸਟ੍ਰੈਚਿੰਗ ਤਕਨੀਕ ਦੀ ਮਦਦ ਨਾਲ ਆਰਾਮ ਪਾ ਸਕਦੇ ਹੋ। ਪਰ ਬਿਹਤਰ ਹੋਵੇਗਾ ਜੇਕਰ ਤੁਸੀਂ ਇਸ ਲਈ ਕਿਸੇ ਮਾਹਰ ਦੀ ਮਦਦ ਲਵੋ। ਨਹੀਂ ਤਾਂ ਦਰਦ ਵਧ ਵੀ ਸਕਦਾ ਹੈ।
ਇਹ ਵੀ ਪੜ੍ਹੋ:ਅੱਜ ਦਾ ਹੁਕਮਨਾਮਾ ( 8 ਫਰਵਰੀ 2023)
ਜਦੋਂ ਗਰਦਨ ਵਿਚ ਦਰਦ ਹੋਵੇ ਤਾਂ ਪਹਿਲਾਂ ਗਰਮ ਪਾਣੀ ਨਾਲ ਤੇ ਫਿਰ ਠੰਢੇ ਪਾਣੀ ਨਾਲ ਸੇਕ ਕਰੋ। ਇਸ ਨੂੰ ਕੁੱਝ ਸਮੇਂ ਲਈ ਲਗਾਤਾਰ ਕਰੋ। ਹੌਲੀ-ਹੌਲੀ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਅਤੇ ਦਰਦ ਤੋਂ ਰਾਹਤ ਮਿਲੇਗੀ। ਕਈ ਵਾਰ ਲਗਾਤਾਰ ਕੰਮ ਕਰਨ ਕਰ ਕੇ ਵੀ ਗਰਦਨ ਦੀਆਂ ਮਾਸਪੇਸ਼ੀਆਂ ਵਿਚ ਅਕੜਾਅ ਹੋ ਸਕਦਾ ਹੈ। ਇਸ ਲਈ ਪੂਰਾ ਆਰਾਮ ਕਰੋ ਤੇ ਭਾਰੀ ਵਜ਼ਨ ਨਾ ਚੁੱਕੋ । ਜੇਕਰ ਤੁਹਾਨੂੰ ਫਿਰ ਵੀ ਰਾਹਤ ਨਹੀਂ ਮਿਲਦੀ ਤਾਂ ਡਾਕਟਰ ਦੀ ਸਲਾਹ ਲਵੋ ਕਿਉਂਕਿ ਇਹ ਸਿਹਤ ਸਬੰਧੀ ਕੋਈ ਹੋਰ ਸਮੱਸਿਆ ਵੀ ਹੋ ਸਕਦੀ ਹੈ।