
ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਦੁੱਧ ਪੀਣ ਨਾਲ ਵੀ ਕਬਜ਼ ਠੀਕ ਹੁੰਦੀ ਹੈ
ਅੱਜ ਦੇ ਸਮੇਂ ਵਿਚ ਹਰ ਮਨੁੱਖ ਸਮੇਂ ਦੀ ਰਫ਼ਤਾਰ ਨਾਲੋਂ ਵੀ ਕਿਤੇ ਜ਼ਿਆਦਾ ਦੌੜ ਰਿਹਾ ਹੈ। ਉਹ ਇਸ ਦੌੜ ਵਿਚ ਕਿਤੇ ਪਿਛੇ ਨਾਲ ਰਹਿ ਜਾਵੇ ਦੇ ਡਰ ਵਜੋਂ ਅਪਣੀ ਸਿਹਤ ਦਾ ਖ਼ਿਆਲ ਨਹੀਂ ਰੱਖ ਰਿਹਾ। ਪਰ ਜੇਕਰ ਸਾਡੀ ਸਿਹਤ ਚੰਗੀ ਹੈ ਤਾਂ ਹੀ ਅਪਣੀ ਲੰਮੀ ਦੌੜ ਜਾਰੀ ਰੱਖ ਸਕਾਂਗੇ। ਇਸ ਲਈ ਸਾਨੂੰ ਅਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਕੁੱਝ ਸਮਾਂ ਕੱਢ ਕੇ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
Healthy Life
ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਦੁੱਧ ਪੀਣ ਨਾਲ ਵੀ ਕਬਜ਼ ਠੀਕ ਹੁੰਦੀ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਜਾਂ ਦੁੱਧ ਨਾਲ ਇਸਬਗੋਲ ਖਾਣ ਨਾਲ ਪੁਰਾਣੀ ਕਬਜ਼ ਬਿਲਕੁਲ ਠੀਕ ਹੋ ਜਾਂਦੀ ਹੈ।
Healthy Lifesty
ਟਮਾਟਰ ਦਾ ਜੂਸ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਪੀਲੀਏ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। ਲੱਸਣ ਦਾ ਰਸ ਵੈਸਲੀਨ ਵਿਚ ਮਿਲਾ ਕੇ ਸਰੀਰ ’ਤੇ ਲਗਾਉਣ ਨਾਲ ਖ਼ਾਰਸ਼ ਠੀਕ ਹੋ ਜਾਂਦੀ ਹੈ। ਹਲਦੀ ਲਗਾਉਣ ਨਾਲ ਵੀ ਖ਼ਾਰਸ਼ ਖ਼ਤਮ ਹੋ ਜਾਂਦੀ ਹੈ।
Tomato
ਪੈਰਾਂ ਦੀ ਜਲਣ ਹਮੇਸ਼ਾ ਬਾਰਿਸ਼ ਦੇ ਦਿਨਾਂ ਵਿਚ ਜ਼ਿਆਦਾ ਹੁੰਦੀ ਹੈ। ਜਿਸ ਲਈ ਨਿੰਬੂ ਰਗੜਨ ਨਾਲ ਬਹੁਤ ਲਾਭ ਮਿਲਦਾ ਹੈ। ਨਿੰਬੂੁ ਟਾਕਸਿਨ ਨਸ਼ਟ ਕਰ ਕੇ ਦਰਦ ਤੇ ਜਲਣ ਤੋਂ ਛੁਟਕਾਰਾ ਦਿਵਾਉਂਦਾ ਹੈ। ਪੈਰਾਂ ’ਤੇ ਹਰੀ ਮਹਿੰਦੀ ਦਾ ਗਿੱਲਾ ਲੇਪ ਕਰ ਕੇ ਲਗਾਉਣ ਨਾਲ ਵੀ ਜਲਣ ਤੋਂ ਬਚਾਅ ਹੋ ਸਕਦਾ ਹੈ। ਜਵੈਣ ਦੇ ਤੇਲ ਦੀ ਮਾਲਸ਼ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਨਾਨਕ ਸਿੰਘ ਖੁਰਮੀ