Health News: ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਕੜ੍ਹੀ ਪੱਤਾ
Published : Apr 8, 2024, 7:16 am IST
Updated : Apr 8, 2024, 7:16 am IST
SHARE ARTICLE
Curry leaves
Curry leaves

ਅੱਜ ਅਸੀਂ ਤੁਹਾਨੂੰ ਕੜ੍ਹੀ ਪੱਤਿਆਂ ਦੇ ਫ਼ਾਇਦਿਆਂ ਬਾਰੇ ਦਸਾਂਗੇ:

Health News: ਤੁਹਾਡੀ ਰਸੋਈ ਵਿਚ ਅਕਸਰ ਕੜ੍ਹੀ ਪੱਤਾ ਮਿਲ ਜਾਂਦਾ ਹੈ ਜਿਸ ਦਾ ਇਸਤੇਮਾਲ ਤੁਸੀਂ ਅਪਣੇ ਭੋਜਨ ਵਿਚ ਕਰਦੇ ਹੋ ਪਰ ਕੜ੍ਹੀ ਪੱਤਾ ਸਿਰਫ਼ ਤੁਹਾਡੇ ਭੋਜਨ ਲਈ ਹੀ ਨਹੀਂ ਵਰਤਿਆ ਜਾਂਦਾ ਬਲਕਿ ਇਸ ਨਾਲ ਸਰੀਰ ਨੂੰ ਕਈ ਹੋਰ ਫ਼ਾਇਦੇ ਵੀ ਹੁੰਦੇ ਹਨ। ਕੜ੍ਹੀ ਪੱਤੇ ਤੁਹਾਡੀ ਚਮੜੀ, ਤੁਹਾਡੇ ਵਾਲਾਂ ਅਤੇ ਤੁਹਾਡੇ ਪੂਰੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਤੁਸੀਂ ਇਸ ਨੂੰ ਅਪਣੇ ਖਾਣੇ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ।

ਅੱਜ ਅਸੀਂ ਤੁਹਾਨੂੰ ਕੜ੍ਹੀ ਪੱਤਿਆਂ ਦੇ ਫ਼ਾਇਦਿਆਂ ਬਾਰੇ ਦਸਾਂਗੇ:

  • ਕੜ੍ਹੀ ਪੱਤੇ ਵਿਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੀਆਂ ਹਨ। ਇਸ ਵਿਚ ਆਇਰਨ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਹੋਰ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਅਨੀਮੀਆ, ਹਾਈ ਬੀਪੀ, ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਬਚਾ ਸਕਦੇ ਹਨ। ਇੰਨਾ ਹੀ ਨਹੀਂ, ਇਸ ਵਿਚ ਵਿਟਾਮਿਨ ਵੀ ਹੁੰਦੇ ਹਨ ਜੋ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ। ਜੇ ਤੁਸੀਂ ਕੜ੍ਹੀ ਪੱਤੇ ਦਾ ਸੇਵਨ ਖ਼ਾਲੀ ਪੇਟ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਲਾਭ ਹੋਵੇਗਾ।
  •  ਕੜ੍ਹੀ ਪੱਤੇ ਦੀ ਵਰਤੋਂ ਕਰਨ ਨਾਲ ਤੁਹਾਡਾ ਭਾਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਤੁਹਾਡਾ ਭਾਰ ਨਹੀਂ ਵਧਦਾ। ਇਹ ਤੁਹਾਡੇ ਕੈਲੇਸਟੋਰਲ ਨੂੰ ਵੀ ਕੰਟਰੋਲ ਵਿਚ ਰਖਦਾ ਹੈ। ਕੜ੍ਹੀ ਪੱਤੇ ਤੁਹਾਡੇ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹਨ, ਇਸ ਦੇ ਸੇਵਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ ਕਿਉਂਕਿ ਇਸ ਵਿਚ ਆਇਰਨ ਅਤੇ ਫ਼ੋਲਿਕ ਐਸਿਡ ਦੀ ਬਹੁਤ ਮਾਤਰਾ ਹੁੰਦੀ ਹੈ। ਜੇ ਤੁਸੀਂ ਖ਼ਾਲੀ ਪੇਟ ਕੜ੍ਹੀ ਪੱਤੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵਧਦੀ ਹੈ। ਇੰਨਾ ਹੀ ਨਹੀਂ ਕੜ੍ਹੀ ਪੱਤੇ ਖਾਣ ਨਾਲ ਤੁਹਾਨੂੰ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
  •  ਕਈ ਵਾਰ ਸਵੇਰੇ ਉਠਣ ਤੋਂ ਬਾਅਦ ਸਾਡਾ ਜੀ ਬਹੁਤ ਮਚਲਾਉਂਦਾ ਹੈ ਅਤੇ ਸਾਨੂੰ ਉਲਟੀ ਜਿਹਾ ਮਹਿਸੂਸ ਹੋਣ ਲਗਦਾ ਹੈ। ਅਜਿਹੇ ਵਿਚ ਜੇ ਤੁਸੀਂ ਸਵੇਰੇ ਖ਼ਾਲੀ ਪੇਟ ਕੜ੍ਹੀ ਪੱਤੇ ਦਾ ਸੇਵਨ ਕਰੋ ਤਾਂ ਤੁਸੀਂ ਇਸ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਕੜ੍ਹੀ ਪੱਤਾ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟਸ ਤੁਹਾਨੂੰ ਇਨ੍ਹਾਂ ਬੀਮਾਰੀਆਂ ਤੋਂ ਦੂਰ ਰਖਦੇ ਹਨ। ਇਹ ਤੁਹਾਡੇ ਕੈਲੈਸਟਰੋਲ ਨੂੰ ਵੀ ਕੰਟਰੋਲ ਵਿਚ ਰਖਦਾ ਹੈ। ਜੇ ਤੁਸੀਂ ਕੜ੍ਹੀ ਪੱਤੇ ਨੂੰ ਪੀਸ ਕੇ ਇਸ ਵਿਚ ਸ਼ਹਿਦ ਮਿਲਾ ਕੇ ਖਾਉਗੇ ਤਾਂ ਤੁਹਾਨੂੰ ਕਫ਼ ਤੋਂ ਰਾਹਤ ਮਿਲੇਗੀ ਅਤੇ ਖੰਘ ਤੁਹਾਡੇ ਆਸ-ਪਾਸ ਵੀ ਨਹੀਂ ਫਟਕੇਗੀ।

(For more Punjabi news apart from Curry leaves cure many diseases of the body, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement