ਗਰਮੀਆਂ ’ਚ ਪੀਉ ਇਨ੍ਹਾਂ ਸਬਜ਼ੀਆਂ ਦਾ ਜੂਸ ਮਿਲਣਗੇ ਕਈ ਫ਼ਾਇਦੇ
Published : Jun 8, 2023, 2:49 pm IST
Updated : Jun 8, 2023, 2:49 pm IST
SHARE ARTICLE
photo
photo

ਆਉ ਜਾਣਦੇ ਹਾਂ ਗਰਮੀਆਂ ’ਚ ਸਬਜ਼ੀਆਂ ਦੇ ਜੂਸ ਪੀਣ ਦੇ ਫ਼ਾਇਦਿਆਂ ਬਾਰੇ :

 

ਜ਼ਿਆਦਾਤਰ ਲੋਕ ਗਰਮੀਆਂ ’ਚ ਠੰਢੇ ਫਲਾਂ ਦਾ ਜੂਸ ਪੀਣਾ ਪਸੰਦ ਕਰਦੇ ਹਨ ਤੇ ਸਲਾਦ ’ਚ ਫ਼ਰਿਜ ’ਚ ਰੱਖੀਆਂ ਠੰਢੀਆਂ ਸਬਜ਼ੀਆਂ ਖਾਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਫਲਾਂ ਦੀ ਤਰ੍ਹਾਂ ਸਬਜ਼ੀਆਂ ਵੀ ਗਰਮੀਆਂ ’ਚ ਬਹੁਤ ਸਿਹਤਮੰਦ ਹੁੰਦੀਆਂ ਹਨ ਤੇ ਇਨ੍ਹਾਂ ਸਬਜ਼ੀਆਂ ਦਾ ਜੂਸ ਪੀਣਾ ਵੀ ਇਕ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ।

ਆਉ ਜਾਣਦੇ ਹਾਂ ਗਰਮੀਆਂ ’ਚ ਸਬਜ਼ੀਆਂ ਦੇ ਜੂਸ ਪੀਣ ਦੇ ਫ਼ਾਇਦਿਆਂ ਬਾਰੇ :

ਕਰੇਲੇ ਦਾ ਜੂਸ ਸ਼ੂਗਰ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਕੰਟਰੋਲ ਨਹੀਂ ਹੋ ਰਿਹਾ, ਉਨ੍ਹਾਂ ਨੂੰ ਕੁੱਝ ਹਫ਼ਤਿਆਂ ਤਕ ਰੋਜ਼ਾਨਾ ਕਰੇਲੇ ਦਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਰੇਲੇ ਦਾ ਜੂਸ ਪੀਣ ਨਾਲ ਢਿੱਡ ਨਾਲ ਜੁੜੀਆਂ ਕਈ ਹੋਰ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਢਿੱਡ ਤੋਂ ਲੈ ਕੇ ਚਮੜੀ ਤਕ ਤੋਰੀ ਦੇ ਜੂਸ ਦਾ ਸੇਵਨ ਕਰਨ ਨਾਲ ਕਈ ਸਿਹਤ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਜ਼ਿਆਦਾਤਰ ਲੋਕ ਤੋਰੀ ਦਾ ਜੂਸ ਪੀਣਾ ਪਸੰਦ ਨਹੀਂ ਕਰਦੇ ਤੇ ਇਸ ਲਈ ਇਸ ਜੂਸ ਨੂੰ ਕਿਸੇ ਵੀ ਫਲਾਂ ਦੇ ਜੂਸ ’ਚ ਮਿਲਾ ਕੇ ਪੀਤਾ ਜਾ ਸਕਦਾ ਹੈ। ਟਮਾਟਰ ਦਾ ਜੂਸ ਇਕ ਅਜਿਹੀ ਸਬਜ਼ੀ ਦਾ ਜੂਸ ਹੈ, ਜੋ ਸਿਹਤਮੰਦ ਹੋਣ ਦੇ ਨਾਲ-ਨਾਲ ਬਹੁਤ ਸਵਾਦਿਸ਼ਟ ਵੀ ਹੈ। ਟਮਾਟਰ ਦੇ ਜੂਸ ’ਚ ਬਹੁਤ ਸਾਰੇ ਵਿਟਾਮਿਨ ਤੇ ਹੋਰ ਪੋਸ਼ਕ ਤੱਤ ਮਿਲ ਜਾਂਦੇ ਹਨ, ਜੋ ਸਰੀਰ ਦੇ ਕਈ ਹਿੱਸਿਆਂ ਨੂੰ ਲਾਭ ਪਹੁੰਚਾਉਂਦੇ ਹਨ। ਟਮਾਟਰ ਦਾ ਜੂਸ ਪੀਣ ਨਾਲ ਚਮੜੀ ਤੰਦਰੁਸਤ ਰਹਿੰਦੀ ਹੈ ਤੇ ਢਿੱਡ ਨਾਲ ਸਬੰਧਤ ਬੀਮਾਰੀਆਂ ਜਿਵੇਂ ਭੁੱਖ ਨਾ ਲੱਗਣਾ, ਕਬਜ਼ ਤੇ ਗੈਸ ਆਦਿ ਵੀ ਦੂਰ ਹੋ ਜਾਂਦੇ ਹਨ।

ਗਰਮੀਆਂ ’ਚ ਖੀਰਾ ਖਾਣਾ ਹਰ ਕੋਈ ਪਸੰਦ ਕਰਦਾ ਹੈ ਤੇ ਇਹ ਬਹੁਤ ਹੀ ਸਿਹਤਮੰਦ ਵੀ ਹੈ ਪਰ ਸਿਰਫ਼ ਖੀਰਾ ਹੀ ਨਹੀਂ, ਸਗੋਂ ਖੀਰੇ ਦਾ ਜੂਸ ਵੀ ਤੁਹਾਡੇ ਲਈ ਸਿਹਤਮੰਦ ਵਿਕਲਪ ਹੋ ਸਕਦਾ ਹੈ। ਰੋਜ਼ਾਨਾ ਖੀਰੇ ਦਾ ਜੂਸ ਪੀਣ ਨਾਲ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾਂਦਾ ਹੈ ਤੇ ਨਾਲ ਹੀ ਕਈ ਅਜਿਹੇ ਪੌਸ਼ਟਿਕ ਤੱਤ ਵੀ ਮਿਲਦੇ ਹਨ, ਜੋ ਕਈ ਫਲ ਮੁਹਈਆ ਨਹੀਂ ਕਰ ਪਾਉਂਦੇ। ਸਿਹਤਮੰਦ ਰਹਿਣ ਲਈ ਲੌਕੀ ਦਾ ਜੂਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਲੌਕੀ ਦਾ ਜੂਸ ਭਾਵੇਂ ਫਲਾਂ ਦੇ ਜੂਸ ਜਿੰਨਾ ਸਵਾਦਿਸ਼ਟ ਨਾ ਹੋਵੇ ਪਰ ਇਹ ਤੁਹਾਡੇ ਸਰੀਰ ਨੂੰ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਤੋਂ ਦੂਰ ਰੱਖਣ ’ਚ ਮਦਦ ਕਰਦਾ ਹੈ। ਲੌਕੀ ਦੇ ਜੂਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ।

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement