
ਪਿਆਜ਼ ਦਾ ਇਸਤੇਮਾਲ ਹਰ ਘਰ 'ਚ ਦਾਲ ਜਾਂ ਸਬਜ਼ੀ 'ਚ ਕੀਤਾ ਜਾਂਦਾ ਹੈ। ਜੇ ਛਿੱਲੜਾਂ ਦੀ ਗੱਲ ਕਰੀਏ ਤਾਂ ਤੁਸੀਂ ਖਾਣਾ ਬਣਾਉਂਦੇ ਸਮੇਂ ਛਿੱਲੜਾਂ ਨੂੰ ਸੁੱਟ ਦਿੰਦੇ ਹੋ।
ਨਵੀਂ ਦਿੱਲੀ : ਪਿਆਜ਼ ਦਾ ਇਸਤੇਮਾਲ ਹਰ ਘਰ 'ਚ ਦਾਲ ਜਾਂ ਸਬਜ਼ੀ 'ਚ ਕੀਤਾ ਜਾਂਦਾ ਹੈ। ਜੇ ਛਿੱਲੜਾਂ ਦੀ ਗੱਲ ਕਰੀਏ ਤਾਂ ਤੁਸੀਂ ਖਾਣਾ ਬਣਾਉਂਦੇ ਸਮੇਂ ਛਿੱਲੜਾਂ ਨੂੰ ਸੁੱਟ ਦਿੰਦੇ ਹੋ। ਆਓ ਅੱਜ ਤੁਹਾਨੂੰ ਪਿਆਜ਼ ਦੇ ਛਿੱਲੜਾਂ ਦੀ ਅਹਿਮੀਆਂ ਦੇ ਬਾਰੇ 'ਚ ਦੱਸਦੇ ਹਾਂ।
ਐਂਟੀਆਕਸੀਡੈਂਟ ਨਾਲ ਭਰਪੂਰ
ਪਿਆਜ਼ ਦੀ ਛਿੱਲੜ 'ਚ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ। ਇਹ ਫ੍ਰੀ ਰੈਡਿਕਲਸ ਨੂੰ ਕਾਬੂ ਕਰਨ 'ਚ ਮਦਦ ਕਰਦਾ ਹੈ। ਤੇ ਇਸ ਨਾਲ ਸ਼ਰੀਰ ਦੇ ਮੁੱਖ ਕਣਾਂ 'ਚ ਵਾਧਾ ਹੁੰਦਾ ਹੈ।
onion flask for hair growth
ਗਲ਼ੇ ਦੀ ਖਾਰਿਸ਼ ਤੋਂ ਮੁਕਤੀ
ਜੇ ਤੁਹਾਡੇ ਗਲ਼ੇ 'ਚ ਖ਼ਾਰਿਸ਼ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਪਿਆਜ਼ਾ ਦੀਆਂ ਛਿੱਲੜਾ ਨੂੰ ਪਾਣੀ 'ਚ ਮਿਲਾ ਕੇ 1 ਮਿੰਟ ਤਕ ਰੱਖੋ ਤੇ ਪਾਣੀ ਨੂੰ ਉਬਾਲ ਕੇ ਉਸ ਦੇ ਗਰਾਰੇ ਕਰੋ। ਇਸ 'ਚ ਐਂਟੀ-ਇੰਫਕਸ਼ਨ ਗੁਣ ਹੁੰਦੇ ਹਨ ਜੋ ਗਲ਼ੇ ਦੀ ਸੋਜ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ।
ਵਾਲ਼ਾਂ ਦੀ ਲੰਬਾਈ
ਜੇ ਤੁਹਾਡੇ ਵਾਲ਼ ਡ੍ਰਾਈ ਹੋ ਗਏ ਹਨ ਤੇ ਵੱਧ ਨਹੀਂ ਰਹੇ ਤਾਂ ਤੁਸੀਂ ਪਿਆਜ਼ ਦੀਆਂ ਛਿੱਲੜਾ ਦਾ ਇਸਤੇਮਾਲ ਕਰ ਸਕਦੇ ਹੋ। ਪਿਆਜ਼ ਦੀਆ ਛਿੱਲਕਾਂ ਨੂੰ ਪਾਣੀ 'ਚ ਉਬਾਲ ਲਓ ਤੇ ਫਿਰ ਇਸ ਪਾਣੀ ਨਾਲ ਆਪਣੇ ਵਾਲ਼ਾਂ ਨੂੰ ਧੋਵੋ ਫਿਰ ਸ਼ੈਪੂ ਦਾ ਇਸਤੇਮਾਲ ਕਰ ਲਓ। ਇਸ ਨਾਲ ਤੁਹਾਡੇ ਵਾਲ਼ ਬਹੁਤ ਵਧੀਆ ਹੋ ਜਾਣਗੇ।
onion flask for hair growth
ਚਮੜੀ ਨਾਲ ਜੁੜੀਆਂ ਸਮੱਸਿਆਵਾਂ
ਪਿਆਜ਼ ਦੀਆਂ ਛਿੱਲੜਾ 'ਚ ਹੀਲਿੰਗ ਗੁਣ ਹੁੰਦਾ ਹੈ। ਇਸ ਦੇ ਨਾਲ ਸੋਜ, ਖਾਰਿਸ਼ ਆਦਿ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਪਿਆਜ਼ ਦੀਆਂ ਛਿੱਲੜਾਂ ਨੂੰ ਚਮੜੀ 'ਤੇ ਰਗੜਨ ਨਾਲ ਤੁਰੰਤ ਰਾਹਤ ਪਾ ਸਕਦੇ ਹੋ।
ਪੈਰਾਂ 'ਚ ਦਰਦ ਤੋਂ ਰਾਹਤ
ਪਿਆਜ਼ ਦੀਆਂ ਛਿੱਲੜਾਂ ਨੂੰ 15-20 ਮਿੰਟ ਤਕ ਪਾਣੀ 'ਚ ਉਬਾਲ ਲਓ। ਇਸ ਪਾਣੀ ਨੂੰ ਛਾਨਣੀ ਨਾਲ ਪੂਣ ਲਓ ਤੇ ਇਕ ਹਫ਼ਤਾ ਇਸ ਪਾਣੀ ਨੂੰ ਚਾਹ ਦੇ ਰੂਪ 'ਚ ਪਿਓ। ਇਸ ਨਾਲ ਪੈਰਾਂ ਦੀ ਦਰਦ ਦੂਰ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।