ਵੱਡੀ ਸਮੱਸਿਆ ਪੈਦਾ ਕਰ ਸਕਦੀਆਂ ਹਨ ਸਰੀਰ ’ਤੇ ਦਿਸਦੀਆਂ ਨਸਾਂ
Published : Oct 8, 2023, 7:50 am IST
Updated : Oct 8, 2023, 7:50 am IST
SHARE ARTICLE
Image: For representation purpose only.
Image: For representation purpose only.

ਚਲਣ ਤੋਂ ਬਾਅਦ ਖਿਚਾਅ ਜਾਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅਜਿਹੇ ਨਿਸ਼ਾਨ ਨੂੰ ਨਜ਼ਰਅੰਦਾਜ਼ ਨਾ ਕਰੋ।


ਅਕਸਰ ਲੋਕਾਂ ਦੇ ਪੈਰ ’ਚ ਅਚਾਨਕ ਕਾਲੇ ਨਿਸ਼ਾਨ ਉਭਰ ਕੇ ਨਿਕਲ ਜਾਂਦੇ ਹਨ। ਇਹ ਨਿਸ਼ਾਨ ਵੇਖਣ ਵਿਚ ਬਹੁਤ ਹੀ ਭਿਆਨਕ ਅਤੇ ਭੱਦੇ ਲਗਦੇ ਹਨ। ਅਕਸਰ ਲੋਕ ਇਸ ਸਮੱਸਿਆ ਨੂੰ ਚਮੜੀ ਸਬੰਧੀ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਠੀਕ ਨਹੀਂ। ਇਹ ਨਸਾਂ ਸਬੰਧੀ ਗੰਭੀਰ ਸਮੱਸਿਆ ਵੀ ਹੋ ਸਕਦੀ ਹੈ। ਚਲਣ ਤੋਂ ਬਾਅਦ ਖਿਚਾਅ ਜਾਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅਜਿਹੇ ਨਿਸ਼ਾਨ ਨੂੰ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮੈਡੀਕਲ ਭਾਸ਼ਾ ਵਿਚ ਕਰਾਨਿਕ ਵੇਨਸ ਇੰਸਫੀਸ਼ਿਐਂਸੀ ਯਾਨੀ ਸੀ.ਵੀ.ਆਈ. ਕਹਿੰਦੇ ਹਨ।

ਕਰਾਨਿਕ ਵੇਨਜ਼ ਇੰਸਫੀਸ਼ਿਐਂਸੀ ਦੇ ਲੱਛਣਾਂ ’ਚ ਜ਼ਿਆਦਾ ਦੇਰ ਖੜੇ ਰਹਿਣ ’ਚ ਪ੍ਰੇਸ਼ਾਨੀ, ਪੈਰਾਂ ’ਚ ਅਸਹਿ ਦਰਦ, ਪੈਰਾਂ ਵਿਚ ਸੋਜ, ਮਾਸਪੇਸ਼ੀਆਂ ’ਚ ਖਿਚਾਅ, ਥਕਾਨ ਮਹਿਸੂਸ ਹੋਣਾ, ਚਮੜੀ ਦੇ ਹੋਰ ਹਿੱਸਿਆਂ ਵਿਚ ਕਾਲੇ ਨਿਸ਼ਾਨ ਪੈਣਾ, ਪੈਰਾਂ ਦੇ ਹੇਠਲੇ ਹਿੱਸੇ ਵਿਚ ਕਾਲੇ ਨਿਸ਼ਾਨ ਪੈਣਾ ਸ਼ਾਮਲ ਹੈ। ਸਰੀਰ ਦੇ ਹੋਰ ਅੰਗਾਂ ਦੀ ਤਰ੍ਹਾਂ ਪੈਰਾਂ ਨੂੰ ਵੀ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ, ਜੋ ਦਿਲ ਦੀਆਂ ਆਰਟਰੀਜ਼ ਵਿਚ ਵਹਿ ਰਹੇ ਸ਼ੁੱਧ ਖ਼ੂਨ ਜ਼ਰੀਏ ਪਹੁੰਚਾਈ ਜਾਂਦੀ ਹੈ।

ਪੈਰਾਂ ਨੂੰ ਆਕਸੀਜਨ ਦੇਣ ਤੋਂ ਬਾਅਦ ਇਹ ਆਕਸੀਜਨ ਅਸ਼ੁਧ ਖ਼ੂਨ ਨਾੜੀਆਂ ਦੇ ਜ਼ਰੀਏ ਵਾਪਸ ਪੈਰਾਂ ਤੋਂ ਉਤੇ ਫੇਫੜਿਆਂ ਵਲ ਸ਼ੁਧੀਕਰਨ ਲਈ ਜਾਂਦੀਆਂ ਹਨ। ਕਿਸੇ ਕਾਰਨ ਜੇਕਰ ਇਨ੍ਹਾਂ ਦੀ ਕਿਰਿਆਪ੍ਰਣਾਲੀ ਹੌਲੀ ਹੋ ਜਾਂਦੀ ਹੈ ਤਾਂ ਪੈਰਾਂ ਦਾ ਡਰੇਨੇਜ ਸਿਸਟਮ ਖ਼ਰਾਬ ਹੋ ਜਾਂਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਆਕਸੀਜਨ ਰਹਿਤ ਅਸ਼ੁਧ ਖ਼ੂਨ ਫੇਫੜਿਆਂ ਵਲ ਜਾਣ ਦੀ ਬਜਾਏ ਪੈਰਾਂ ਦੇ ਹੇਠਲੇ ਹਿੱਸੇ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਤੁਹਾਨੂੰ ਇਹ ਬੀਮਾਰੀ ਹੋ ਜਾਂਦੀ ਹੈ।

ਇਸ ਤੋਂ ਬਚਾਅ ਲਈ ਅਪਣੇ ਪੈਰਾਂ ਅਤੇ ਕਮਰ ਉਤੇ ਜ਼ਿਆਦਾ ਕਸੇ ਹੋਏ ਕਪੜੇ ਨਾ ਪਾਉ। ਇਸ ਤੋਂ ਇਲਾਵਾ ਜ਼ਿਆਦਾ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਨਾ ਪਾਉ। ਇਸ ਨਾਲ ਅਸ਼ੁਧ ਖ਼ੂਨ ਦੇ ਦੌਰੇ ਵਿਚ ਰੁਕਾਵਟ ਪੈਦਾ ਹੁੰਦੀ ਹੈ। ਰਾਤ ਨੂੰ ਸੌਂਦੇ ਸਮੇਂ ਪੈਰਾਂ ਦੇ ਹੇਠਾਂ ਸਰਹਾਣਾ ਲਾ ਲਵੋ। ਇਸ ਨਾਲ ਪੈਰ ਛਾਤੀ ਤੋਂ ਦਸ ਜਾਂ ਬਾਰਾਂ ਇੰਚ ਉਤੇ ਰਹਿਣਗੇ ਅਤੇ ਪੈਰਾਂ ਵਿਚ ਆਕਸੀਜਨ ਰਹਿਤ ਖ਼ੂਨ ਦੇ ਜਮ੍ਹਾ ਹੋਣ ਦੀ ਪ੍ਰਕਿਰਿਆ ਹੌਲੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement